ਲੁਧਿਆਣਾ ‘ਚ ਐਨਆਈਏ ਦੀ ਛਾਪੇਮਾਰੀ, ਇਕ ਵਿਅਕਤੀ ਨੂੰ ਲਿਆ ਹਿਰਾਸਤ ‘ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਵੀਰਵਾਰ ਸਵੇਰੇ ਪੰਜਾਬ ਦੇ ਲੁਧਿਆਣਾ ਵਿਚ ਛਾਪੇਮਾਰੀ ਕੀਤੀ। ਛਾਪੇਮਾਰੀ ਆਈਐਸਆਈ ਦੇ ਨਵੇਂ ਮਾਡਿਊਲ ਦੇ ਵਿਰੁਧ...

NIA Raid In Ludhiana

ਲੁਧਿਆਣਾ : ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਵੀਰਵਾਰ ਸਵੇਰੇ ਪੰਜਾਬ ਦੇ ਲੁਧਿਆਣਾ ਵਿਚ ਛਾਪੇਮਾਰੀ ਕੀਤੀ। ਛਾਪੇਮਾਰੀ ਆਈਐਸਆਈਐਸ ਦੇ ਨਵੇਂ ਮਾਡਿਊਲ ਦੇ ਵਿਰੁਧ ਚੱਲ ਰਹੀ ਜਾਂਚ ਨਾਲ ਸਬੰਧਿਤ ਹੈ। ਸਵੇਰੇ ਢਾਈ ਵਜੇ ਟੀਮ ਲੁਧਿਆਣਾ ਦੇ ਮਿਹਰਬਾਨ ਇਲਾਕੇ ਵਿਚ ਪਹੁੰਚੀ। ਇੱਥੇ ਰਾਹੋਂ ਰੋਡ ਸਥਿਤ ਧਾਰਮਿਕ ਸਥਾਨ ਤੋਂ ਟੀਮ ਨੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਮੁਹੰਮਦ  ਉਵੈਸ ਨੂੰ ਹਿਰਾਸਤ ਵਿਚ ਲਿਆ ਹੈ। ਟੀਮ ਛੇ ਵਜੇ ਰਵਾਨਾ ਹੋ ਗਈ ਸੀ।

ਦੱਸਿਆ ਜਾ ਰਿਹਾ ਹੈ ਕਿ ਟੀਮ ਦੇ ਨਾਲ ਲੁਧਿਆਣਾ ਪੁਲਿਸ ਦੀ ਕਰਾਈਮ ਇੰਨਵੈਸਟੀਗੇਸ਼ਨ ਟੀਮ ਵੀ ਸੀ। ਮਿਲੀ ਜਾਣਕਾਰੀ ਮੁਤਾਬਕ, ਮੁਹੰਮਦ ਉਵੈਸ ਉੱਤਰ ਪ੍ਰਦੇਸ਼ ਦੇ ਰਾਮਪੁਰ ਦਾ ਰਹਿਣ ਵਾਲਾ ਹੈ ਅਤੇ ਚਾਰ ਮਹੀਨੇ ਪਹਿਲਾਂ ਹੀ ਪੰਜਾਬ ਆਇਆ ਸੀ। ਇਹ ਜਾਣਕਾਰੀ ਧਾਰਮਿਕ ਸਥਾਨ ਦੇ ਪ੍ਰਧਾਨ ਮੁਹੰਮਦ ਜਮੀਲ ਅਹਿਮਦ ਨੇ ਦਿਤੀ।