ਪਾਕਿ 'ਚ ਕਬੱਡੀ ਕੱਪ ਖੇਡਣ ਗਏ ਭਾਰਤੀ ਖਿਡਾਰੀ ਪਰਤੇ ਵਾਪਿਸ 

ਏਜੰਸੀ

ਖ਼ਬਰਾਂ, ਪੰਜਾਬ

"ਪਾਕਿਸਤਾਨ ਵਿੱਚ ਸਿਰਫ਼ ਟੂਰਨਾਮੈਂਟ ਖੇਡਣ ਗਏ ਸੀ ਖਿਡਾਰੀ"  

File

ਅੰਮ੍ਰਿਤਸਰ- ਭਾਰਤ ਤੋਂ ਪਾਕਿਸਤਾਨ ਗਈ ਕਬੱਡੀ ਟੀਮ ਭਾਰਤ ਵਾਪਿਸ ਪਰਤ ਆਈ ਹੈ। ਕਬੱਡੀ ਟੀਮ ਵਾਹਘਾ ਅਟਾਰੀ ਦੇ ਰਸਤੇ ਭਾਰਤ ਪਹੁੰਚੀ ਹੈ। ਪਿਛਲੇ ਦਿਨੀਂ ਪਾਕਿਸਤਾਨ ਗਈ ਕਬੱਡੀ ਟੀਮ ਦੇ ਪਾਕਿ ਜਾਣ ਤੋਂ ਬਾਅਦ ਕਾਫੀ ਵਿਵਾਦ ਹੋਇਆ ਸੀ ਕਿਉਂਕਿ ਭਾਰਤ ਤੋਂ ਬਿਨ੍ਹਾਂ ਇਜ਼ਾਜਤ ਲਏ ਇਹ ਟੀਮ ਪਾਕਿਸਤਾਨ ਗਈ ਸੀ। ਟੀਮ ਵੱਲੋਂ ਭਾਰਤ ਦੀ ਸਵੈਟਰ ਪਾ ਕੇ ਭਾਰਤ ਨੂੰ ਪੇਸ਼ ਕੀਤਾ ਸੀ।

ਟੀਮ ਹਾਰਨ ਤੋਂ ਬਾਅਦ ਭਾਰਤ ਵਾਪਿਸ ਪਰਤੀ ਹੈ। ਦੂਜੇ ਪਾਸੇ ਟੀਮ ਮੈਨੇਜਰ ਦਵਿੰਦਰ ਬਾਜਵਾ ਦਾ ਕਹਿਣਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ  ਨੂੰ ਸਮਰਪਿਤ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੀ ਅਤੇ ਭਾਰਤੀ ਖਿਡਾਰੀ ਵੀਜ਼ਾ ਲੈ ਕੇ ਪਾਕਿਸਤਾਨ ਗਏ ਸਨ। ਦੱਸ ਦਈਏ ਐਮਚਿਊਰ ਕਬੱਡੀ ਫੈਡਰੇਸ਼ਨ ਆਫ ਇੰਡੀਆ ਦੇ ਚੇਅਰਮੈਨ, ਸੇਵਾਮੁਕਤ ਜਸਟਿਸ ਐਸ.ਪੀ. ਗਰਗ ਨੇ ਪਾਕਿਸਤਾਨ ਕਬੱਡੀ ਫੈਡਰੇਸ਼ਨ ਦੇ ਜਨਰਲ ਸਕੱਤਰ ਨੂੰ ਪੱਤਰ ਲਿਖ ਕੇ ਭਾਰਤੀ ਕਬੱਡੀ ਖਿਡਾਰੀਆਂ ਦੇ ਮੈਚ ਖੇਡਣ ਤੇ ਰੋਕ ਲਗਾਉਣ ਦੀ ਅਪੀਲ ਕੀਤੀ ਗਈ।

ਉਹਨਾਂ ਚਿੱਠੀ ਵਿਚ ਲਿਖਿਆ ਕੇ ਵੱਖ-ਵੱਖ ਸ੍ਰੋਤ ਅਖਬਾਰਾਂ, ਸੋਸ਼ਲ ਮੀਡੀਆ, ਇਲੈਕਟ੍ਰਾਨਿਕ ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਵਿਚ ਕਬੱਡੀ ਵਰਲਡ ਕੱਪ 9 ਤੋਂ 16 ਫਰਵਰੀ ਤਕ ਕਰਵਾਇਆ ਜਾ ਰਿਹਾ ਸੀ ਜਿਸ ਵਿਚ ਵਿਸ਼ਵ ਦੇ 10 ਦੇਸ਼ ਹਿੱਸਾ ਲੈ ਰਹੇ ਸਨ। ਕੁੱਝ ਭਾਰਤੀ ਖਿਡਾਰੀ ਵੀ ਨਿਜੀ ਤੌਰ ਤੇ ਕਬੱਡੀ ਮੈਚ ਖੇਡਣ ਗਏ ਸਨ ਜਿਹਨਾਂ ਨੇ ਅਪਣੀਆਂ ਵਰਦੀਆਂ ਤੇ ਇੰਡੀਆ ਲਿਖਿਆ ਹੋਇਆ ਸੀ ਜੋ ਕਿ ਭਾਰਤ ਨੂੰ ਬਿਲਕੁੱਲ ਵੀ ਅਨੁਕੂਲ ਨਹੀਂ ਲੱਗਿਆ।

ਜੇ ਭਾਰਤ ਨੇ  ਨਿਯਮਤ ਤੌਰ 'ਤੇ ਟੀਮ ਭੇਜੀ ਹੁੰਦੀ ਤਾਂ ਇਸ ਨੂੰ ਮਾਨਤਾ ਦਿੱਤੀ ਜਾ ਸਕਦੀ ਸੀ ਪਰ ਇਹ ਖਿਡਾਰੀਆਂ ਦਾ ਨਿੱਜੀ ਦੌਰਾ ਸੀ। ਜੇ ਐਮਚਿਊਰ ਕਬੱਡੀ ਫੈਡਰੇਸ਼ਨ ਆਫ ਇੰਡੀਆ ਟੀਮ ਭੇਜਦਾ ਤਾਂ ਵਰਦੀ ਤੇ ਕਬੱਡੀ ਵਰਲਡ ਕੱਪ ਲਿਖਿਆ ਹੋਣਾ ਸੀ ਪਰ ਹੁਣ ਅਜਿਹਾ ਨਹੀਂ ਸੀ। ਫੈਡਰੇਸ਼ਨ ਨੇ ਕਿਸੇ ਵੀ ਟੀਮ ਜਾਂ ਖਿਡਾਰੀ ਨੂੰ ਪਾਕਿਸਤਾਨ ਜਾਣ ਦੀ ਇਜ਼ਾਜਤ ਨਹੀਂ ਦਿੱਤੀ ਸੀ। ਪਾਕਿਸਤਾਨ ਵੱਲੋਂ ਫੈਡਰੇਸ਼ਨ ਨੂੰ ਕਬੱਡੀ ਵਰਲਡ ਕੱਪ ਸਬੰਧੀ ਕੋਈ ਵੀ ਖਤ ਨਹੀਂ ਆਇਆ ਸੀ।