ਪਤਨੀ ਅਤੇ ਬੇਟੀ ਦੇ ਹਥੌੜੇ ਨਾਲ ਦੋਹਰੇ ਕਤਲ ’ਚ ਲੋੜੀਂਦੇ ਪਿਆਰਾ ਸਿੰਘ ਦੀ ਲਾਸ਼ ਮਿਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਪਣੀ ਪਤਨੀ ਤੇ ਬੇਟੀ ਦਾ ਕਤਲ ਕਰ ਦੋਰਾਹਾ ਨਹਿਰ ਚ ਛਾਲ ਮਾਰਨ...

Piara Singh

ਲੁਧਿਆਣਾ: ਆਪਣੀ ਪਤਨੀ ਤੇ ਬੇਟੀ ਦਾ ਕਤਲ ਕਰ ਦੋਰਾਹਾ ਨਹਿਰ ਚ ਛਾਲ ਮਾਰਨ ਵਾਲੇ ਪਿਆਰਾ ਸਿੰਘ ਦੀ ਲਾਸ਼ ਪੁਲਿਸ ਨੇ ਦੋਰਾਹਾ ਨਹਿਰ ਪਿੰਡ ਰੌਲ ਦੇ ਨਹਿਰ ਪੁੱਲ ਤੇ ਬਣੇ ਬਿਜਲੀ ਹਾਈਡਰ ਦੇ ਨੇੜੇ ਬਰਾਮਦ ਕਰ ਸਿਵਲ ਹਸਪਤਾਲ ਲੁਧਿਆਣਾ ਵਿਖੇ ਪੋਸਟ ਮਾਰਟਮ ਲਈ ਰਖਵਾ ਦਿੱਤੀ ਹੈ। ਗੌਰਤਲਬ ਹੈ ਕੇ ਬੀਤੇ ਹਫਤੇ ਲੁਧਿਆਣਾ ਦੇ ਸ਼ੇਰਪੁਰ ਇਲਾਕੇ ਦੇ ਵਿੱਚ ਇੱਕ ਪਰਿਵਾਰ ਦੇ ਮੁਖੀ ਪਿਆਰਾ ਸਿੰਘ ਵੱਲੋਂ ਆਪਣੀ ਹੀ ਪਤਨੀ ਅਤੇ ਬੇਟੀ ਤੇ ਹਥੌੜੇ ਨਾਲ ਹਮਲਾ ਕਰਨ ਦਾ ਮਾਮਲਾ ਸਾਮਣੇ ਆਇਆ ਸੀ।

ਜਿਸ ਵਿਚ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਬੇਟੀ ਦੀ ਹਸਪਤਾਲ ਚ ਇਲਾਜ ਦੇ ਦੌਰਾਨ ਮੌਤ ਹੋ ਗਈ ਸੀ ਜਿਸਦਾ ਕੁਝ ਹੀ ਦਿਨ ਬਾਅਦ ਵਿਆਹ ਰੱਖਿਆ ਹੋਇਆ ਸੀ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਪਿਆਰਾ ਸਿੰਘ ਨੇ ਆਪਣੇ ਭਤੀਜੇ ਨੂੰ ਫੋਨ ਕਰਕੇ ਨਹਿਰ ਚ ਛਾਲ਼ ਮਾਰਨ ਦੀ ਗੱਲ ਕਹਿ ਫੋਨ ਬੰਦ ਕਰ ਦਿੱਤਾ ਸੀ। 

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ ਡੀਸੀ ਪੀ  ਰੁਪਿੰਦਰ ਕੌਰ ਸਰਾ ਨੇ ਦੱਸਿਆ ਪਿਆਰਾ ਸਿੰਘ ਵੱਲੋਂ ਆਪਣੀ ਹੀ ਪਤਨੀ ਅਤੇ ਬੇਟੀ ਤੇ ਹਥੌੜੇ ਨਾਲ ਹਮਲਾ ਕਰਨ ਦਾ ਮਾਮਲਾ ਸਾਮਣੇ ਆਇਆ ਸੀ ਜਿਸ ਵਿਚ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਬੇਟੀ ਦੀ ਹਸਪਤਾਲ ਚ ਇਲਾਜ ਦੇ ਦੌਰਾਨ ਮੌਤ ਹੋ ਗਈ ਸੀ ਜਿਸਦਾ ਕੁਝ ਹੀ ਦਿਨ ਬਾਅਦ ਵਿਆਹ ਰੱਖਿਆ ਹੋਇਆ ਸੀ।

ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਪਿਆਰਾ ਸਿੰਘ ਨੇ ਆਪਣੇ ਭਤੀਜੇ ਨੂੰ ਫੋਨ ਕਰਕੇ ਨਹਿਰ ਚ ਛਾਲ਼ ਮਾਰਨ ਦੀ ਗੱਲ ਕਹਿ ਫੋਨ ਬੰਦ ਕਰ ਦਿੱਤਾ ਸੀ। ਪੁਲਿਸ ਨੇ ਦੋਰਾਹਾ ਨਹਿਰ  ਤੋਂ ਪਿਆਰਾ ਸਿੰਘ ਦਾ ਸਕੂਟਰ, ਪਰਸ ਤੇ ਮੋਬਾਈਲ ਬਰਾਮਦ ਕਰ ਗੋਤਾਖੋਰਾਂ ਦੀ ਮਦਦ ਨਾਲ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ ਜਿਸਤੋ ਬਾਅਦ ਅੱਜ ਉਸਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਫਿਲਹਾਲ ਪਿਆਰਾ ਸਿੰਘ ਦੀ ਡੈਡ ਬਾਡੀ ਨੂੰ ਲੁਧਿਆਣਾ ਸਿਵਲ ਹਸਪਤਾਲ ਵਿਖੇ ਪੋਸਟ ਮਾਰਟਮ ਲਈ ਰਖਵਾ ਦਿੱਤਾ ਗਿਆ ਹੈ।