Chohla Sahib News : ਆਈਲੈਟਸ ਸੈਂਟਰ ਦੀ ਦੋ ਮੰਜ਼ਿਲਾਂ ਬਿਲਡਿੰਗ ਦੇਖਦਿਆਂ ਹੀ ਦੇਖਦਿਆਂ ਹੋ ਗਈ ਢਹਿ ਢੇਰੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Chohla Sahib News : ਸੈਂਟਰ ਦੇ ਨਾਲ ਨਵੀਂ ਇਮਾਰਤ ਬਣਾਉਣ ਲਈ ਪੁੱਟੀ ਜਾ ਰਹੀ ਸੀ ਨੀਂਹ

ਡਿੱਗੀ ਹੋਈ ਇਮਾਰਤ ਦੀ ਤਸਵੀਰ

Chohla Sahib News : ਚੋਹਲਾ ਸਾਹਿਬ-ਕਸਬਾ ਚੋਹਲਾ ਸਾਹਿਬ ਵਿਖੇ ਸਰਹਾਲੀ ਰੋਡ ’ਤੇ ਸਥਿਤ ਬਲੈਕ ਸਟੋਨ ਐਕਡਮੀ (ਆਈਲੈਟਸ) ਸੈਂਟਰ ਨਾ ਦੀ ਇਮਾਰਤ ਵੇਖਦਿਆਂ ਹੀ ਵੇਖਦਿਆਂ ਢਹਿ ਢੇਰੀ ਹੋ ਗਈ।

ਇਹ ਵੀ ਪੜੋ:Taliban News : ਤਾਲਿਬਾਨ ਨੇ ਅਫਗਾਨਿਸਤਾਨ 'ਚ ਦੋ ਟੀਵੀ ਸਟੇਸ਼ਨਾਂ 'ਤੇ ਪਾਬੰਦੀ ਲਗਾ ਦਿੱਤੀ

ਇਕੱਤਰ ਜਾਣਕਾਰੀ ਮੁਤਾਬਿਕ ਅੱਜ ਦੁਪਹਿਰ ਲਗਭਗ 4.30 ਵਜੇ ਦੇ ਕਰੀਬ ਇਹ ਇਮਾਰਤ ਦੇਖਦਿਆਂ ਹੀ ਦੇਖਦਿਆਂ ਢਹਿ ਢੇਰੀ ਹੋ ਗਈ। ਚਸ਼ਮਦੀਦਾਂ ਨੇ ਦੱਸਿਆ ਕਿ ਇਸ ਬਿਲਡਿੰਗ ਵਿਚ ਸਥਿਤ ਬਲੈਕ ਸਟੋਨ ਅਕੈਡਮੀ ਨਾਂ ਦਾ ਆਈਲੈਟਸ ਸੈਂਟਰ ਚੱਲਦਾ ਹੈ। ਜਿਸ ਵਿਚ 45 ਤੋ 50 ਵਿਦਿਆਰਥੀ ਰੋਜ਼ਾਨਾ ਵਿੱਦਿਆ ਹਾਸਲ ਕਰਨ ਲਈ ਆਉਂਦੇ ਹਨ ਅਤੇ ਅੱਜ ਲਗਭਗ 4 ਵਜੇ ਦੇ ਕਰੀਬ ਜਦ ਉਹ ਇਸ ਸੈਂਟਰ ਨੂੰ ਬੰਦ ਕਰਕੇ ਚਲੇ ਗਏ ਤਾਂ 20-25 ਮਿੰਟ ਬਾਅਦ ਹੀ ਇਸ ਦੋ ਮੰਜ਼ਿਲੀ ਇਮਾਰਤ ਦੀਆਂ ਦੀਵਾਰਾਂ ਵਿਚ ਪਾੜ ਪੈਣੇ ਸ਼ੁਰੂ ਹੋ ਗਏ।  ਸਥਾਨਕ ਲੋਕਾਂ ਨੇ ਦੱਸਿਆ ਕਿ ਉਸੇ ਵੇਲੇ ਹੀ ਉਨ੍ਹਾਂ ਵੱਲੋਂ ਦੀਵਾਰਾਂ ਵਿੱਚ ਪਾੜ ਪੈਣ ਬਾਰੇ ਇਮਾਰਤ ਦੇ ਮਾਲਕ ਨੂੰ ਸੂਚਿਤ ਕੀਤਾ ਜਦ ਇਮਾਰਤ ਦਾ ਮਾਲਕ ਕੁਲਵੰਤ ਰਾਏ ਅਤੇ ਉਸਦਾ ਪੁੱਤਰ ਜਗਦੀਪ ਨਈਅਰ ਉਥੇ ਪੁੱਜੇ ਤਾਂ ਪੂਰੀ ਇਮਾਰਤ ਢਹਿ ਢੇਰੀ ਹੋ ਗਈ। 

 

ਇਹ ਵੀ ਪੜੋ:Maharashtra Court : ਕੋਰਟ ਨੇ ਨਰਸ ਦੀ ਮੌਤ ਦਾ 50 ਲੱਖ ਕੋਵਿਡ ਮੁਆਵਜ਼ਾ ਨਾ ਦੇਣ ’ਤੇ ਮਹਾਰਾਸ਼ਟਰ ਸਰਕਾਰ ’ਤੇ ਨਾਰਾਜ਼ਗੀ ਜ਼ਾਹਰ ਕੀਤੀ

ਇਮਾਰਤ ਦੇ ਮਾਲਕ ਜਗਦੀਪ ਕੁਮਾਰ ਨੇ ਆਪਣੇ ਨੇੜਲੇ ਗੁਆਂਢੀਆਂ ਤੇ ਇਲਜਾਮ ਲਗਾਉਂਦੇ ਹੋਏ ਦੱਸਿਆ ਕਿ ਸਾਡੀ ਦੀਵਾਰ ਦੇ ਨਜ਼ਦੀਕ ਗੁਰਦੇਵ ਸਿੰਘ ਜੋ ਕਿ ਆਪਣੀ ਜਗ੍ਹਾ ਵਿਚ ਨਵੀਂ ਇਮਾਰਤ ਉਸਾਰਨ ਲਈ ਨੀਂਹ ਪੁੱਟ ਰਹੇ ਸਨ। ਜਿਸ ਕਾਰਨ ਉਨ੍ਹਾਂ ਦੀ ਬਿਲਡਿੰਗ ਕਮਜ਼ੋਰ ਹੋ ਗਈ ਅਤੇ ਇਸੇ ਹੀ ਕਾਰਨ ਕਰਕੇ ਉਨ੍ਹਾਂ ਦੀ ਇਮਾਰਤ ਡਿੱਗ ਗਈ।

ਇਹ ਵੀ ਪੜੋ:Bengaluru News: ਬੈਂਗਲੁਰੂ ’ਚ ਟ੍ਰੈਫ਼ਿਕ ਪੁਲਿਸ ਨੇ ਸਕੂਟਰੀ ਸਵਾਰ ਮਹਿਲਾ ਦਾ ਕੱਟਿਆ 1.36 ਲੱਖ ਦਾ ਚਲਾਨ, ਸਕੂਟਰੀ ਕੀਤੀ ਜ਼ਬਤ  


 ਉੱਧਰ ਦੂਸਰੇ ਪਾਸੇ ਨਵੀਂ ਇਮਾਰਤ ਦੀ ਉਸਾਰੀ ਕਰ ਰਹੇ ਗੁਰਦੇਵ ਸਿੰਘ ਨੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਹਨਾਂ ਆਪਣੀ ਜ਼ਮੀਨ ਵਿਚ ਅਜੇ ਥੋੜੀ ਹੀ ਨੀਂਹ ਪੁੱਟ ਰਹੇ ਸੀ ਅਤੇ ਅੱਜ ਸਰੀਆ ਬੰਨ੍ਹਣ ਦਾ ਕੰਮ ਕਰ ਰਹੇ ਸਨ ਕਿ ਵੇਖਦੇ ਹੀ ਵੇਖਦੇ ਇਹ ਇਮਾਰਤ ਹੇਠਾਂ ਡਿੱਗ ਗਈ। ਉਨ੍ਹਾਂ ਕਿਹਾ ਕਿ ਸਾਡੇ ’ਤੇ ਲੱਗ ਰਹੇ ਇਲਜਾਮ ਬੇਬੁਨਿਆਦ ਹਨ ਜਦ ਕਿ ਇੰਨਾ ਵੱਲੋਂ ਇਮਾਰਤ ਬਣਾਉਣ ਲਈ ਵਰਤੇ ਗਏ ਮਟੀਰੀਅਲ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।

ਇਹ ਵੀ ਪੜੋ:Indian men's Hockey team : ਹੁਣ ਤੋਂ ਹਰ ਅਭਿਆਸ ਸੈਸ਼ਨ ਜ਼ਰੂਰੀ, ਹਾਕੀ ਕਪਤਾਨ ਨੇ ਕਿਹਾ ਓਲੰਪਿਕ ਦੇ 100 ਦਿਨ ਬਾਕੀ  

(For more news apart from  two-storied building IELTS center collapsed while watching in Chohla Sahib News in Punjabi, stay tuned to Rozana Spokesman)