ਵਿੱਤ ਮੰਤਰੀ ਮਨਪ੍ਰੀਤ ਨੇ ਮੁਸਲਿਮ ਭਾਈਚਾਰੇ ਨਾਲ ਈਦ ਮਨਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਮੁਸਲਮਾਨਾਂ ਨਾਲ ਸਥਾਨਕ ਹਾਜੀ ਰਤਨ ਈਦਗਾਹ ਵਿਖੇ ਈਦ ਮਨਾਈ......

Manpreet Badal celebrates Eid with Muslim community

ਬਠਿੰਡਾ : ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਮੁਸਲਮਾਨਾਂ ਨਾਲ ਸਥਾਨਕ ਹਾਜੀ ਰਤਨ ਈਦਗਾਹ ਵਿਖੇ ਈਦ ਮਨਾਈ। ਸ੍ਰੀ ਬਾਦਲ ਨੇ ਇਸ ਮੌਕੇ ਈਦਗਾਹ ਵਿਖੇ ਉਸਾਰੀਆਂ ਅਤੇ ਹੋਰ ਵਿਕਾਸ ਕਾਰਜਾਂ ਲਈ ਸਰਕਾਰ ਵਲੋਂ 25 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ।   ਉਨ੍ਹਾਂ ਕਿਹਾ ਕਿ ਈਦ-ਉਲ-ਫਿਤਰ ਦੇ ਮੌਕੇ ਨਮਾਜ਼ ਅਦਾ ਕਰ ਕੇ ਅਪਣੇ ਘਰ 'ਚ ਮਠਿਆਈਆਂ ਵਰਤਾਉਣ ਤੋਂ ਪਹਿਲਾਂ ਗ²ਰੀਬਾਂ ਦੇ ਬੱਚਿਆਂ ਅਤੇ ਘਰਾਂ ਨੂੰ ਵੀ ਕੁੱਝ ਦਿਤਾ ਜਾਵੇ।  ਇਸ ਮੌਕੇ ਆਈ.ਜੀ. ਬਠਿੰਡਾ ਐਮ.ਐਫ. ਫਾਰੂਖੀ ਨੇ ਵੀ ਈਦ ਮੌਕੇ ਸਜਦਾ ਕੀਤਾ।

ਸਮਾਗਮ ਦੌਰਾਨ ਚੇਅਰਮੈਨ ਮੁਸਲਮਾਨ ਹਿਊਮਨ ਵੈਲਫ਼ੇਅਰ ਸੁਸਾਇਟੀ ਜਮੀਲ ਅਹਿਮਦ, ਪ੍ਰਧਾਨ ਗਲੀਮ ਖ਼ਾਨ, ਡਾ. ਨੂਰ ਮੁਹੰਮਦ, ਸਾਫ਼ੀ ਮੁਹੰਮਦ ਤੋਂ ਇਲਾਵਾ ਹੋਰ ਵੀ ਮੌਜੂਦ ਸਨ। ਈਦ ਸਮਾਗਮ ਵਿਚ ਹਿੱਸਾ ਲੈਣ ਤੋਂ ਬਾਅਦ ਵਿੱਤ ਮੰਤਰੀ ਨੇ ਸ਼ਹਿਰ ਦਾ ਦੌਰਾ ਕਰ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਉਨ੍ਹਾਂ ਸ਼ਹਿਰ ਵਿਚ ਹੋਈਆਂ ਮੌਤਾਂ 'ਤੇ ਮ੍ਰਿਤਕਾਂ ਦੇ ਪਰਵਾਰਕ ਮੈਂਬਰਾਂ ਦੇ ਘਰ ਜਾ ਕੇ ਦੁੱਖ ਪ੍ਰਗਟ ਕੀਤਾ।  ਇਸ ਤੋਂ ਬਾਅਦ ਵਿੱਤ ਮੰਤਰੀ ਨੇ ਅਪਣੇ ਦਫ਼ਤਰ ਬੈਠ ਕੇ ਸ਼ਹਿਰ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਜ਼ਿਆਦਾਤਰ ਦਾ ਮੌਕੇ 'ਤੇ ਹੀ ਹੱਲ ਕੀਤਾ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਸ਼ਹਿਰ ਅੰਦਰ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੇ ਵਿਕਾਸ ਦੇ ਕੰਮ ਪਹਿਲ ਦੇ ਆਧਾਰ 'ਤੇ ਕਰਵਾਏ ਜਾਣਗੇ।  ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਵਿਕਾਸ ਦੇ ਕੰਮ ਕਿਸੇ ਨੂੰ ਰੋਕਣੇ ਨਹੀਂ ਚਾਹੀਦੇ ਸਗੋਂ ਸ਼ਹਿਰ ਦੀ ਤਰੱਕੀ ਲਈ ਸਿਰ ਜੋੜ ਕੇ ਸਾਰਿਆਂ ਨੂੰ ਯਤਨ ਕਰਨੇ ਚਾਹੀਦੇ ਹਨ। 

ਇਸ ਮੌਕੇ ਜੈਜੀਤ ਸਿੰਘ ਜੌਹਲ, ਚਾਚਾ ਜੀਤ ਮਲ,ਮੋਹਨ ਲਾਲ ਝੁੰਬਾ, ਜਗਰੂਪ ਗਿੱਲ, ਅਸ਼ੋਕ ਪ੍ਰਧਾਨ, ਪਵਨ ਮਾਨੀ, ਕੇਕੇ ਅਗਰਵਾਲ, ਰਾਜਨ ਗਰਗ, ਟਹਿਲ ਸਿੰਘ ਸੰਧੂ, ਇੰਦਰ ਸਿੰਘ ਸਾਹਨੀ ਮਹਿੰਦਰ ਭੋਲਾ ਹਾਜ਼ਰ ਸਨ।