ਹਰਮਨ ਅਤੇ ਮਨਦੀਪ ਨੂੰ ਮਿਲੀ ਰਾਹਤ, ਵਾਪਸ ਮਿਲ ਸਕਦਾ ਹੈ ਅਹੁਦਾ
ਪਿਛਲੇ ਕੁਝ ਸਮੇ ਨੀ ਵਿਵਾਦਾਂ ਦੇ ਘੇਰੇ `ਚ ਚਲ ਰਹੀ ਹਰਮਨਪ੍ਰੀਤ ਕੌਰ ਬੀ . ਏ . ਦੀ ਫਰਜੀ ਡਿਗਰੀ ਪਾਏ ਜਾਣ ਦੇ ਕਾਰਨ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ
ਪਿਛਲੇ ਕੁਝ ਸਮੇ ਨੀ ਵਿਵਾਦਾਂ ਦੇ ਘੇਰੇ `ਚ ਚਲ ਰਹੀ ਹਰਮਨਪ੍ਰੀਤ ਕੌਰ ਬੀ . ਏ . ਦੀ ਫਰਜੀ ਡਿਗਰੀ ਪਾਏ ਜਾਣ ਦੇ ਕਾਰਨ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਖਿਡਾਰੀ ਹਰਮਨਪ੍ਰੀਤ ਕੌਰ ਅਤੇ ਅਥਲੈਟਿਕਸ ਖਿਡਾਰੀ ਮਨਦੀਪ ਕੌਰ ਨੂੰ ਪੰਜਾਬ ਸਰਕਾਰ ਦੇ ਵਲੋ ਵੱਡੀ ਰਾਹਤ ਦਿੱਤੀ ਗਈ ਹੈ ।ਤੁਹਾਨੂੰ ਦਸ ਦੇਈਏ ਕੇ ਪੰਜਾਬ ਸਰਕਾਰ ਨੇ ਪੋਲਾ ਰੁਖ਼ ਅਪਣਾਉਂਦੇ ਹੋਏ ਦੋਨਾਂ ਖਿਡਾਰੀਆਂ ਨੂੰ ਡੀ .ਐਸ .ਪੀ . ਬਣਾਈ ਰੱਖਣ ਦਾ ਮਨ ਬਣਾ ਲਿਆ ਹੈ।
ਦੋਵੇਂ ਖਿਡਾਰਨਾਂ ਦੀ ਜਾਅਲੀ ਡਿਗਰੀ ਪਾਏ ਜਾਣ ਦੇ ਕਾਰਨ ਮਹਿਕਮੇ ਦੁਆਰਾ ਇਹਨਾਂ ਨੂੰ ਪਦ ਤੋਂ ਹਟਾ ਦਿਤਾ ਗਿਆ ਹੈ। ਇਸ ਮਾਮਲੇ ਸਬੰਧੀ ਮੁਖ ਮੰਤਰੀ ਦਫ਼ਤਰ ਦੇ ਆਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਦੋਨਾਂ ਖਿਡਾਰਨਾਂ ਨੂੰ ਸਨਮਾਨ ਦੇ ਤੌਰ ਉੱਤੇ ਡੀ.ਐਸ . ਪੀ . ਬਣਾਈ ਰੱਖਣ ਲਈ 3 ਸਾਲਾਂ ਵਿਚ ਡਿਗਰੀ ਦੀ ਪੜਾਈ ਪੂਰੀ ਕਰਨ ਦਾ ਮੌਕਾ ਦਿੱਤਾ ਜਾ ਸਕਦਾ ਹੈ ।ਡਿਗਰੀ ਹਾਸਲ ਕਰਨ ਦੇ ਬਾਅਦ ਦੋਨਾਂ ਖਿਡਾਰੀ ਰੇਗੁਲਰ ਤੌਰ ਉੱਤੇ ਡੀ . ਐਸ . ਪੀ . ਦੇ ਪਦ ਉਤੇ ਤਨਖਾਹ ਸਹਿਤ ਸਾਰੇ ਸੁਵਿਧਾਵਾਂ ਲੈਣ ਦੀ ਹੱਕਦਾਰ ਹੋ ਜਾਣਗੀਆਂ।
ਦੱਸਣਯੋਗ ਹੈ ਕਿ ਅਰਜੁਨ ਅਵਾਰਡ ਜੇਤੂ ਪੰਜਾਬ ਦੀ ਕਰਿਕਟਰ ਹਰਮਨਪ੍ਰੀਤ ਕੌਰ ਦੀ ਬੀ . ਏ . ਦੀ ਡਿਗਰੀ ਦਾ ਰਿਕਾਰਡ ਨਾ ਮਿਲਣ ਉਤੇ ਪੰਜਾਬ ਸਰਕਾਰ ਨੇ ਉਸ ਨੂੰ ਡੀ . ਐਸ .ਪੀ . ਦੇ ਪਦ ਤੋਂ ਹਟਾ ਕੇ ਕਾਂਸਟੇਬਲ ਦਾ ਪਦ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਉਸ ਦੇ ਪਿਤਾ ਨੇ ਇਸ ਪੇਸ਼ਕਸ਼ ਨੂੰ ਇਸ ਲਈ ਠੁਕਰਾ ਦਿੱਤੀ ਕਿ ਇਸ ਡਿਗਰੀ ਦੇ ਸਹਾਰੇ ਹਰਮਨਪ੍ਰੀਤ ਨੇ ਰੇਲਵੇ ਵਿੱਚ ਨੌਕਰੀ ਕੀਤੀ ਹੈ ਅਤੇ ਡੀ.ਐਸ . ਪੀ . ਦਾ ਪਦ ਪਾਉਣ ਲਈ ਉਸ ਨੇ ਇਹ ਨੌਕਰੀ ਛੱਡ ਦਿੱਤੀ ਸੀ ।
ਅਜਿਹੀ ਹੀ ਹਾਲਤ ਅੰਤਰਰਾਸ਼ਟਰੀ ਐਥਲੀਟ ਮਨਦੀਪ ਕੌਰ ਦੀ ਹੈ । ਉਸ ਨੂੰ ਵੀ ਸਰਕਾਰ ਨੇ ਇਹ ਕਹਿੰਦੇ ਹੋਏ ਡੀ .ਐਸ .ਪੀ ਦੇ ਪਦ ਤੋਂ ਹਟਾ ਦਿੱਤਾ ਸੀ ਕਿ ਉਹ ਗਰੈਜੁਏਟ ਨਹੀਂ ਹੈ।ਕਿਹਾ ਜਾ ਰਿਹਾ ਕੇ ਮਨਦੀਪ ਦੀ ਡਿਗਰੀ ਵੀ ਜਾਅਲੀ ਪੈ ਗਈ ਸੀ। ਜਿਸ ਉਪਰੰਤ ਪੰਜਾਬ ਸਰਕਾਰ ਨੇ ਉਸ ਨੂੰ ਨੌਕਰੀ ਤੋਂ ਹਟਾ ਦਿਤਾ ਗਿਆ ਸੀ। ਜਿਕਰਯੋਗ ਹੈ ਕੇ ਇਹਨਾਂ ਦੋਵਾਂ ਖਿਡਾਰਨਾਂ ਨੂੰ ਡਿਗਰੀ ਪੂਰੀ ਕਰਨ ਦੀ ਛੋਟ ਦੇ ਦਿਤੀ ਗਈ ਹੈ।