ਸਬਜ਼ੀ ਵੇਚ ਕੇ ਗੁਜ਼ਾਰਾ ਕਰਨ ਵਾਲੇ 100 ਸਾਲਾ ਬਜ਼ੁਰਗ ਦੀ ਮਦਦ ਲਈ ਅੱਗੇ ਆਈ ਪੰਜਾਬ ਸਰਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਵਲੋਂ ਹਰਬੰਸ ਸਿੰਘ ਲਈ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਅਤੇ ਪੋਤੇ-ਪੋਤੀਆਂ ਲਈ ਪੜ੍ਹਾਈ ਦੀ ਸੁਵਿਧਾ ਦਾ ਐਲਾਨ

Harbans Singh

ਚੰਡੀਗੜ੍ਹ: ਆਪਣੇ ਪੋਤੇ ਪੋਤੀਆਂ ਦੇ ਪਾਲਣ ਪੋਸ਼ਣ ਅਤੇ ਪੜ੍ਹਾਈ ਲਈ ਸਬਜ਼ੀ ਵੇਚਣ ਵਾਲੇ 100 ਸਾਲਾ ਬਜ਼ੁਰਗ ਹਰਬੰਸ ਸਿੰਘ ਦੀ ਮਦਦ ਲਈ ਪੰਜਾਬ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਬੰਸ ਸਿੰਘ ਲਈ 5 ਲੱਖ ਦੀ ਵਿੱਤੀ ਸਹਾਇਤਾ ਅਤੇ ਉਹਨਾਂ ਦੇ ਪੋਤੇ-ਪੋਤੀਆਂ ਲਈ ਪੜ੍ਹਾਈ ਦੀ ਸੁਵਿਧਾ ਦਿੱਤੀ ਹੈ। 

ਹੋਰ ਪੜ੍ਹੋ: ਚੋਣਾਂ ਵਿਚ ਬਦਸਲੂਕੀ ਦੀ ਸ਼ਿਕਾਰ ਮਹਿਲਾ ਨੂੰ ਮਿਲੀ ਪ੍ਰਿਯੰਕਾ ਗਾਂਧੀ, ਸਾਧਿਆ UP ਸਰਕਾਰ ’ਤੇ ਨਿਸ਼ਾਨਾ

ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ, ‘ਮੋਗਾ ਦੇ 100 ਸਾਲਾਂ ਹਰਬੰਸ ਸਿੰਘ ਆਪਣੇ ਅਤੇ ਆਪਣੇ ਪੋਤੇ-ਪੋਤੀਆਂ ਦੇ ਗੁਜ਼ਾਰੇ ਲਈ ਰੋਜ਼ੀ-ਰੋਟੀ ਕਮਾ ਰਹੇ ਹਨ। ਇਸ ਲਈ ਅਸੀਂ ਹਰਬੰਸ ਸਿੰਘ ਜੀ ਨੂੰ ਤੁਰੰਤ ਵਿੱਤੀ ਸਹਾਇਤਾ ਵਜੋਂ 5 ਲੱਖ ਰੁਪਏ ਦੀ ਰਾਸ਼ੀ ਅਤੇ ਉਹਨਾਂ ਦੇ ਪੋਤੇ-ਪੋਤੀਆਂ ਲਈ ਪੜ੍ਹਾਈ ਦੀ ਸੁਵਿਧਾ ਦਿੱਤੀ ਹੈ। ਮੈਨੂੰ ਇਹ ਵੀ ਖੁਸ਼ੀ ਹੈ ਕਿ ਹਰਬੰਸ ਸਿੰਘ ਜੀ ਦੀ ਮਦਦ ਲਈ ਸਥਾਨਕ ਐਨਜੀਓ ਵੀ ਅੱਗੇ ਆਈਆਂ ਹਨ’।

ਹੋਰ ਪੜ੍ਹੋ: ਸ਼ਰਦ ਪਵਾਰ ਨੇ ਪੀਐਮ ਮੋਦੀ ਨਾਲ ਕੀਤੀ ਮੁਲਾਕਾਤ, 50 ਮਿੰਟ ਤੱਕ ਚੱਲੀ ਬੈਠਕ

ਪੰਜਾਬ ਸਰਕਾਰ ਤੋਂ ਪਹਿਲਾਂ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਸੰਸਥਾ ਖ਼ਾਲਸਾ ਏਡ ਵੀ 100 ਸਾਲਾ ਬਜ਼ੁਰਗ ਦੀ ਮਦਦ ਲਈ ਅੱਗੇ ਆਈ ਹੈ। ਖਾਲਸਾ ਏਡ ਦੀ ਟੀਮ ਨੇ ਬਜ਼ੁਰਗ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਸੰਗਤ ਦੇ ਸਹਿਯੋਗ ਨਾਲ ਖਾਲਸਾ ਏਡ ਵੱਲੋਂ ਹਰਬੰਸ ਸਿੰਘ ਨੂੰ ਉਮਰ ਭਰ ਲਈ ਮਹੀਨਾਵਾਰ ਭਲਾਈ ਪੈਨਸ਼ਨ ਸ਼ੁਰੂ ਕੀਤੀ ਗਈ।

ਹੋਰ ਪੜ੍ਹੋ: PM ਨੂੰ ਲਿਖੀ ਚਿੱਠੀ 'ਤੇ ਮਾਇਆਵਤੀ ਦਾ ਕੈਪਟਨ ਨੂੰ ਜਵਾਬ, ਲਾਏ ਅੰਦੋਲਨ ਨੂੰ ਬਦਨਾਮ ਕਰਨ ਦੇ ਦੋਸ਼

ਦੱਸ ਦਈਏ ਕਿ ਹਰਬੰਸ ਸਿੰਘ ਦੀ ਉਮਰ 100 ਸਾਲ ਤੋਂ ਜ਼ਿਆਦਾ ਹੈ ਅਤੇ ਉਹ ਖੁਦ ਆਪਣੇ ਦੋ ਪੋਤੇ-ਪੋਤੀਆਂ ਦੀ ਦੇਖਭਾਲ ਕਰਦੇ ਹਨ। ਕਈ ਸਾਲ ਪਹਿਲਾਂ ਉਹਨਾਂ ਦੇ ਪੁੱਤਰ ਦੀ ਮੌਤ ਹੋ ਗਈ ਅਤੇ ਉਸ ਤੋਂ ਬਾਅਦ ਉਹਨਾਂ ਦੀ ਨੂੰਹ ਵੀ ਦੁਨੀਆਂ ਤੋਂ ਚਲੀ ਗਈ। ਮੋਗਾ ਦੇ ਰਹਿਣ ਵਾਲੇ ਹਰਬੰਸ ਸਿੰਘ ਆਪਣੇ ਪੋਤੇ-ਪੋਤੀਆਂ ਦਾ ਗੁਜ਼ਾਰਾ ਤੋਰਨ ਲਈ ਸਬਜ਼ੀਆਂ ਵੇਚਦੇ ਹਨ। ਹਾਲ ਹੀ ਵਿਚ ਉਹਨਾਂ ਦੀ ਵੀਡੀਓ ਕਾਫੀ ਵਾਇਰਲ ਹੋਈ, ਜਿਸ ਤੋਂ ਬਾਅਦ ਸਮਾਜਸੇਵੀ ਸੰਸਥਾਵਾਂ ਨੇ ਉਹਨਾਂ ਦੀ ਮਦਦ ਕੀਤੀ ਹੈ।