ਮੁੱਖ ਮੰਤਰੀ ਵਲੋਂ ਐਸ.ਡੀ.ਐਮ ਤਪਾ ਦਾ ਸਨਮਾਨ
ਸਥਾਨਕ ਤਹਿਸੀਲ ਦੇ ਐਸ.ਡੀ.ਐਮ ਸੰਦੀਪ ਕੁਮਾਰ ਆਈ.ਪੀ.ਐਸ ਨੂੰ ਪੰਜਾਬ ਦੇ ਮੁੱਖ ਮੰਤਰੀ ਵਲੋਂ ਜ਼ਿਲ੍ਹੇ ਅੰਦਰ ਨਸ਼ਿਆਂ ਦੀ ਰੋਕਥਾਮ ਲਈ ਚੁੱਕੇ ਵਧੀਆ ਕਦਮਾਂ ਬਦਲੇ............
ਤਪਾ ਮੰਡੀ : ਸਥਾਨਕ ਤਹਿਸੀਲ ਦੇ ਐਸ.ਡੀ.ਐਮ ਸੰਦੀਪ ਕੁਮਾਰ ਆਈ.ਪੀ.ਐਸ ਨੂੰ ਪੰਜਾਬ ਦੇ ਮੁੱਖ ਮੰਤਰੀ ਵਲੋਂ ਜ਼ਿਲ੍ਹੇ ਅੰਦਰ ਨਸ਼ਿਆਂ ਦੀ ਰੋਕਥਾਮ ਲਈ ਚੁੱਕੇ ਵਧੀਆ ਕਦਮਾਂ ਬਦਲੇ ਸਨਮਾਨਤ ਕੀਤਾ ਗਿਆ। ਮਾਰਕੀਟ ਕਮੇਟੀ ਦਫ਼ਤਰ ਵਿਖੇ ਸੰਦੀਪ ਕੁਮਾਰ ਆਈ.ਏ.ਐਸ ਨੇ ਪੱਤਰਕਾਰਾਂ ਦੀ ਭਰਵੀਂ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦਸਿਆ ਕਿ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਸਰਕਾਰ ਦੀ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਛੇੜੀ ਡੇਪੋ ਸਕੀਮ ਤਹਿਤ ਸਨਮਾਨਤ ਕੀਤਾ ਗਿਆ ਹੈ, ਕਿਉਂ ਕਿ ਪੂਰਨ ਜ਼ਿਲ੍ਹੇ ਅੰਦਰ ਸਮੁੱਚੇ ਸ਼ਹਿਰ ਤਪਾ, ਧਨੋਲਾ, ਭਦੌੜ, ਬਰਨਾਲਾ ਦੇ ਸਮੁੱਚੇ ਵਾਰਡਾਂ ਸਣੇ ਜ਼ਿਲ੍ਹੇ ਭਰ ਦੇ 122 ਪਿੰਡਾਂ ਅੰਦਰ ਸਿਵਲ ਅਤੇ ਪੁਲਿਸ ਪ੍ਰਸ਼ਾਸਨ
ਵਲੋਂ ਲੋਕਾਂ ਨਾਲ ਨਸ਼ਿਆਂ ਦੇ ਵਿਰੋਧ ਵਿਚ ਮੀਟਿੰਗਾਂ ਕਰਨ ਦਾ ਮਿੱਥਿਆ ਟੀਚਾ ਸਰ ਕਰ ਲਿਆ ਹੈ ਜਦਕਿ ਸਰਕਾਰ ਵਲੋਂ ਨਸ਼ਿਆਂ ਦੀ ਗਲਤਾਨ ਵਿਚ ਖੁੰਭੇ ਲੋਕਾਂ ਨੂੰ ਬਾਹਰ ਕੱਢਣ ਲਈ ਮੁਫ਼ਤ ਇਲਾਜ ਕਰਵਾਉਣ ਤਹਿਤ ਕਰੀਬ 5000 ਮਰੀਜ ਰੋਜ਼ਾਨਾ ਵੱਖ-ਵੱਖ ਸਰਕਾਰੀ ਹਸਪਤਾਲ, ਡਿਸਪੈਂਸਰੀਆਂ ਵਿਚੋਂ ਦਵਾਈ ਲੈ ਰਹੇ ਹਨ।
ਸਵਾਲ ਦੇ ਜਵਾਬ ਵਿਚ ਐਸ.ਡੀ.ਐਮ ਨੇ ਕਿਹਾ ਕਿ ਜ਼ਿਲ੍ਹੇ ਦੀ ਆਬਾਦੀ ਅਨੁਸਾਰ ਨਸ਼ਿਆਂ ਦੀ ਦਲਦਲ ਵਿਚ ਇਕ ਫ਼ੀ ਸਦੀ ਲੋਕ ਫਸੇ ਹੋਏ ਹਨ ਜੋ ਗ਼ੈਰ ਮਨਜੂਰ ਨਸ਼ੇ
ਦਾ ਸੇਵਨ ਕਰਦੇ ਹਨ ਜਦਕਿ ਹੁਣ ਜ਼ਿਲ੍ਹਾ ਪ੍ਰਸ਼ਾਸਨ ਮਹਿਲ ਕਲਾਂ ਵਾਲੇ ਖੇਤਰ ਅੰਦਰ ਨਸ਼ਿਆਂ ਦੀ ਰੋਕਥਾਮ ਜਸਰ ਲਗਾ ਰਿਹਾ ਹੈ। ਉਨ੍ਹਾਂ ਸਰਕਾਰ ਵਲੋਂ ਨਸ਼ਿਆਂ ਦੇ ਖਾਤਮੇ ਲਈ ਛੇੜੀ ਮੁਹਿੰਮ ਤਹਿਤ ਲੋਕਾਂ ਦੇ ਸਹਿਯੋਗ ਨਾਲ ਜਲਦ ਹੀ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰ ਦਿਤਾ ਜਾਵੇਗਾ। ਇਸ ਮੌਕੇ ਤਹਿਸੀਲਦਾਰ ਗੁਰਮੁੱਖ ਸਿੰਘ ਆਦਿ ਵੀ ਹਾਜ਼ਰ ਸਨ।