ਨੀਟ ਪ੍ਰੀਖਿਆ 'ਚ ਨਾਭੇ ਦੀ ਇਸ਼ੀਤਾ ਗਰਗ ਨੇ ਮਾਰੀਆਂ ਮੱਲਾਂ, ਹਾਸਲ ਕੀਤਾ 24ਵਾਂ ਰੈਂਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ਼ੀਤਾ ਨੇ ਪ੍ਰੀਖਿਆ ਦੀ ਤਿਆਰੀ ਲਈ ਲੌਕਡਾਊਨ ਦਾ ਚੁੱਕਿਆ ਪੂਰਾ ਫਾਇਦਾ

Patiala's Ishita tops Punjab in NEET

ਪਟਿਆਲਾ: ਸ਼ੁੱਕਰਵਾਰ ਨੂੰ ਐਨਟੀਏ ਵੱਲੋਂ ਨੀਟ ਪ੍ਰੀਖਿਆ 2020 ਦੇ ਨਤੀਜੇ ਜਾਰੀ ਕੀਤੇ ਗਏ। ਇਸ ਪ੍ਰੀਖਿਆ ਵਿਚ ਨਾਭੇ ਦੀ ਇਸ਼ੀਤਾ ਗਰਗ ਨੇ ਪੂਰੇ ਭਾਰਤ ਵਿਚੋਂ 24ਵਾਂ ਰੈਂਕ ਅਤੇ ਪੰਜਾਬ ਵਿਚ ਪਹਿਲਾ ਸਥਾਨ ਹਾਸਲ ਕੀਤਾ। 

ਇਸ਼ੀਤਾ ਗਰਗ ਨੇ ਨੀਟ ਪ੍ਰੀਖਿਆ ਵਿਚ 720 ਵਿਚੋਂ 706 ਅੰਕ ਹਾਸਲ ਕੀਤੇ। 12ਵੀਂ ਦੀ ਪ੍ਰੀਖਿਆ ਵਿਚ ਇਸ਼ੀਤਾ ਗਰਗ ਨੇ 97.2 ਫੀਸਦੀ ਅੰਕ ਪ੍ਰਾਪਤ ਕੀਤੇ ਸਨ। ਇਸ਼ੀਤਾ ਨੇ ਦੱਸਿਆ ਕਿ ਨੀਟ ਪ੍ਰੀਖਿਆ ਦੀ ਤਿਆਰੀ ਲਈ ਉਸ ਨੇ ਕੋਰੋਨਾ ਵਾਇਰਸ ਲੌਕਡਾਊਨ ਦਾ ਪੂਰਾ ਫਾਇਦਾ ਲਿਆ।

ਇਸ਼ੀਤਾ ਨੇ ਲੌਕਡਾਊਨ ਦੌਰਾਨ ਹਰ ਰੋਜ਼ 8 ਤੋਂ 10 ਘੰਟੇ ਪੜ੍ਹਾਈ ਕੀਤੀ। ਇਸ਼ੀਤਾ ਦਾ ਕਹਿਣਾ ਹੈ ਕਿ ਹੁਣ ਉਹ ਦਿੱਲੀ ਏਮਜ਼ ਵਿਚ ਦਾਖਲਾ ਲੈ ਕੇ ਐਮਬੀਬੀਐਸ ਦੀ ਪੜ੍ਹਾਈ ਕਰੇਗੀ। ਇਸ਼ੀਤਾ ਵਧੀਆ ਡਾਕਟਰ ਬਣ ਕੇ ਅਪਣੇ ਮਾਤਾ-ਪਿਤਾ ਦਾ ਸੁਪਨਾ ਪੂਰਾ ਕਰਨਾ ਚਾਹੁੰਦੀ ਹੈ।

ਇਸ਼ੀਤਾ ਦੇ ਨਤੀਜੇ ਤੋਂ ਉਸ ਦੇ ਮਾਤਾ-ਪਿਤਾ ਵੀ ਕਾਫ਼ੀ ਖੁਸ਼ ਹਨ। ਉਹਨਾਂ ਦਾ ਕਹਿਣਾ ਹੈ ਕਿ ਇਸ਼ੀਤਾ ਦੀ ਪੜ੍ਹਾਈ ਦੌਰਾਨ ਉਹ ਹਰ ਤਰ੍ਹਾਂ ਦੀ ਮਦਦ ਕਰਨਗੇ। 
ਇਸ਼ੀਤਾ ਤੋਂ ਬਾਅਦ ਪਟਿਆਲਾ ਦੇ ਭੂਮਿਤ ਗੋਇਲ ਨੇ ਨੀਟ ਪ੍ਰੀਖਿਆ ਵਿਚ 32ਵਾਂ ਸਥਾਨ ਹਾਸਲ ਕੀਤਾ। ਪਿੰਡ ਖਨੌਰੀ ਦੇ ਰਹਿਣ ਵਾਲੇ ਕਾਰਤਿਕ ਨੇ ਪ੍ਰੀਖਿਆ ਵਿਚ 47ਵਾਂ ਰੈਂਕ ਪ੍ਰਾਪਤ ਕੀਤਾ।