ਕਿਸਾਨ ਅੰਦੋਲਨ: ਭਲਕੇ 6 ਘੰਟੇ ਲਈ ਰੋਕਿਆਂ ਜਾਣਗੀਆਂ ਰੇਲ ਗੱਡੀਆਂ, 26 ਨੂੰ ਲਖਨਊ 'ਚ ਮਹਾਂਰੈਲੀ
18 ਅਕਤੂਬਰ ਨੂੰ ਪੂਰੇ ਦੇਸ਼ ਵਿੱਚ ਰੇਲ ਗੱਡੀਆਂ ਰੋਕਿਆਂ ਜਾਣਗੀਆਂ ਅਤੇ 26 ਅਕਤੂਬਰ ਨੂੰ ਲਖਨਊ ਮਹਾਂ ਰੈਲੀ ਕੀਤੀ ਜਾਵੇਗੀ।
Farmers Protest
ਚੰਡੀਗੜ੍ਹ : ਕੇਂਦਰ ਸਰਕਾਰ ਵਲੋਂ ਲਿਆਂਦੇ ਤਿੰਨ ਖੇਤੀ ਕਾਨੂੰਨ ਦੇ ਵਿਰੋਧ ਵਿਚ ਕਿਸਾਨ ਕਈ ਮਹੀਨਿਆਂ ਤੋਂ ਲਗਾਤਾਰ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ ਪਰ ਸਰਕਾਰ ਵਲੋਂ ਅਜੇ ਤੱਕ ਕਿਸਾਨਾਂ ਦੀ ਇੱਕ ਨਹੀਂ ਮੰਨੀ ਗਈ।
ਇਹ ਵੀ ਪੜ੍ਹੋ : ਮੁਹੰਮਦ ਮੁਸਤਫ਼ਾ ਨੇ ਕੀਤਾ ਵੱਡਾ ਖ਼ੁਲਾਸਾ, ਕੈਪਟਨ 'ਤੇ ਲਗਾਏ ਧਮਕੀਆਂ ਦੇਣ ਦੇ ਇਲਜ਼ਾਮ
ਇਸ ਦੇ ਮੱਦੇਨਜ਼ਰ ਹੁਣ ਸੰਯੁਕਤ ਕਿਸਾਨ ਮੋਰਚਾ ਵਲੋਂ ਐਲਾਨ ਕੀਤਾ ਗਿਆ ਹੈ ਕਿ 18 ਅਕਤੂਬਰ ਨੂੰ ਪੂਰੇ ਦੇਸ਼ ਵਿੱਚ ਰੇਲ ਗੱਡੀਆਂ ਰੋਕਿਆਂ ਜਾਣਗੀਆਂ ਅਤੇ 26 ਅਕਤੂਬਰ ਨੂੰ ਲਖਨਊ ਮਹਾਂ ਰੈਲੀ ਕੀਤੀ ਜਾਵੇਗੀ। ਇਸ ਤਹਿਤ 18 ਅਕਤੂਬਰ ਯਾਨੀ ਭਲਕੇ ਰੇਲਵੇ ਟਰੈਕਾਂ 'ਤੇ ਵਿਰੋਧ ਪ੍ਰਦਰਸ਼ਨ ਕਰ ਕੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਦੇਸ਼ ਭਰ ਵਿੱਚ ਰੇਲ ਗੱਡੀਆਂ ਨੂੰ ਰੋਕਿਆ ਜਾਵੇਗਾ।
ਦੱਸ ਦਈਏ ਕਿ 26 ਅਕਤੂਬਰ ਨੂੰ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਲਖਨਊ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ।