ਮਲੇਰਕੋਟਲਾ ਦੇ ਸ਼ੇਰਵਨੀਕੋਟ ਵਿਖੇ ਗਊਧਨ ਦੇ ਅੰਗ ਮਿਲਣ ਵਾਲੀ ਥਾਂ ਦਾ ਕਮਿਸ਼ਨ ਨੇ ਲਿਆ ਜਾਇਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਸ਼ੇਰਵਾਨੀਕੋਟ ਗਊਧਨ ਦੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀਆਂ ਨੂੰ ਜਲਦ ਸਲਾਖਾਂ ਪਿਛੇ ਪਹੁੰਚਾਇਆ ਜਾਵੇਗਾ-ਸਚਿਨ ਸਰਮਾ

picture

ਮਲੇਰਕੋਟਲਾ ,ਸੰਗਰੂਰ : ਗਉਧਨ ਦੀ ਬੇਅਦਬੀ ਅਤੇ ਗਉ ਹੱਤਿਆ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਮਲੇਰਕੋਟਲਾ ਦੇ ਪਿੰਡ ਸ਼ੇਰਵਨੀਕੋਟ ਵਿਖੇ ਗਊਧਨ ਦੇ ਅੰਗ ਮਿਲਣ ਵਾਲੀ ਥਾਂ ‘ਤੇ ਘਟਨਾ ਦਾ ਜਾਇਜ਼ਾ ਲੈਂਦਿਆ ਕੀਤਾ। ਉਨ੍ਹਾਂ ਕਿਹਾ ਕਿ ਮਾਲੇਰੋਕਲਾ ਵਿਖੇ ਹੋਈ ਘਟਨਾ ਦੇ ਦੋਸ਼ੀਆ ਨੂੰ ਜਲਦ ਸਲਾਖਾ ਵਿੱਚ ਪਹੁੰਚਾਇਆ ਜਾਵੇਗਾ।