ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੀਖਿਆ ਦੀਆਂ ਤਰੀਕਾਂ ’ਚ ਬਦਲਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੋਰਡ ਨੇ 5ਵੀਂ, 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀਆਂ ਤਰੀਕਾਂ ਵਿਚ ਬਦਲਾਅ ਕੀਤਾ ਹੈ।

Punjab School Education Board has changed exam dates

 

ਮੁਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਜ਼ਰੂਰ ਖ਼ਬਰ ਸਾਹਮਣੇ ਆਈ ਹੈ। ਦਰਅਸਲ ਬੋਰਡ ਨੇ 5ਵੀਂ, 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀਆਂ ਤਰੀਕਾਂ ਵਿਚ ਬਦਲਾਅ ਕੀਤਾ ਹੈ।

ਇਹ ਵੀ ਪੜ੍ਹੋ: Benefits Of Ghee: ਸਰਦੀਆਂ ਵਿਚ ਘਿਉ ਖਾਣ ਨਾਲ ਮਿਲਦੇ ਹਨ ਅਨੇਕਾਂ ਫ਼ਾਇਦੇ

ਨਵੀਆਂ ਤਰੀਕਾਂ ਅਨੁਸਾਰ 5ਵੀਂ ਸ੍ਰੇਣੀ ਦੀ ਪ੍ਰੀਖਿਆ ਹੁਣ 27 ਫਰਵਰੀ ਤੋਂ 6 ਮਾਰਚ ਤੱਕ, 8 ਵੀਂ ਸ੍ਰੇਣੀ ਦੀ ਪ੍ਰੀਖਿਆ 25 ਫਰਵਰੀ ਤੋਂ 21 ਮਾਰਚ ਤੱਕ, 10 ਵੀਂ ਸ੍ਰੇਣੀ ਦੀ ਪ੍ਰੀਖਿਆ ਹੁਣ 24 ਮਾਰਚ ਤੋਂ 20 ਅ੍ਰਪੈਲ ਤੱਕ, 12 ਵੀਂ ਸ੍ਰੇਣੀ ਦੀ ਪ੍ਰੀਖਿਆ ਹੁਣ 20 ਫਰਵਰੀ ਤੋਂ 20 ਅਪ੍ਰੈਲ ਤੱਕ ਹੋਵੇਗੀ।

ਇਹ ਵੀ ਪੜ੍ਹੋ: ਜਿਹੜੀਆਂ ਸਰਕਾਰਾਂ ਲੋਕਾਂ ਨੂੰ ਘਰ ਦੇ ਨਹੀਂ ਸਕੀਆਂ, ਉਹ ਉਨ੍ਹਾਂ ਦੇ ਘਰ ਢਾਹ ਕਿਉਂ ਰਹੀਆਂ ਹਨ?

ਸੁਪਰਡੈਂਟ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਸਿੱਖਿਆ ਬੋਰਡ ਨੇ ਸੀ.ਬੀ.ਐੱਸ.ਸੀ. ਵੱਲੋਂ 15 ਫਰਵਰੀ ਨੂੰ ਪ੍ਰੀਖਿਆ ਸ਼ੁਰੂ ਕਰਨ, ਜੀ-20 ਸਿਖਰ ਸੰਮੇਲਨ, ਹੋਲਾ-ਮੁਹੱਲਾ, ਬੋਰਡ ਦੇ ਪ੍ਰਬੰਧਕੀ/ਵਿੱਤੀ ਪੱਖ ਦੇ ਨਤੀਜਿਆਂ ਦੇ ਐਲਾਨ ਅਤੇ ਨਵੇਂ ਸੈਸ਼ਨ ਦੀਆਂ ਕਲਾਸਾਂ ਸ਼ੁਰੂ ਹੋਣ ਦੀ ਮਿਤੀ ਨੂੰ ਧਿਆਨ ਵਿਚ ਰੱਖਦਿਆਂ ਪ੍ਰੀਖਿਆਵਾਂ ਦੀ ਮਿਤੀ ਵਿਚ ਬਦਲਾਅ ਕੀਤਾ ਹੈ।