ਔਰਤ ਨੇ ਸੜ੍ਹਕ 'ਤੇ ਵਾਲਾਂ ਤੋਂ ਖਿੱਚ ਖਿੱਚ ਕੁੱਟੀ ਲੜਕੀ, ਪੁਲਿਸ ਕੋਲ ਖੜ੍ਹੀ ਦੇਖਦੀ ਰਹੀ ਤਮਾਸ਼ਾ
ਅੰਮ੍ਰਿਤਸਰ ਵਿਚ ਇੱਕ ਔਰਤ ਵਲੋਂ ਸ਼ਰੇਆਮ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਦੱਸ ਦਈਏ ਕਿ ਔਰਤ ਨੇ ਪੈਸਿਆਂ ...
ਅੰਮ੍ਰਿਤਸਰ ਵਿਚ ਇੱਕ ਔਰਤ ਵਲੋਂ ਸ਼ਰੇਆਮ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਦੱਸ ਦਈਏ ਕਿ ਔਰਤ ਨੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇੱਕ ਲੜਕੀ ਅਤੇ ਇੱਕ ਨੌਜਵਾਨ ਨੂੰ ਵਿਚ ਸੜਕ 'ਤੇ ਹੀ ਕੁੱਟ ਦਿੱਤਾ ਇਸ ਮਾਰਕੁੱਟ ਵਿਚ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਵੀ ਉਸਦਾ ਸਾਥ ਦਿੱਤਾ ਇਸ ਘਟਨਾ ਨੂੰ ਪੁਲਿਸ ਕੋਲ ਖੜੀ ਦਰਸ਼ਕ ਬਣਕੇ ਦੇਖਦੀ ਰਹੀ ਪਰ ਲੜਾਈ ਰੋਕਣ ਦੀ ਕੋਸ਼ਿਸ਼ ਨਹੀ ਕੀਤੀ,
ਦੱਸ ਦਈਏ ਕਿ ਇਹ ਸਾਰਾ ਮਾਮਲਾ ਅੰਮ੍ਰਿਤਸਰ ਦੇ ਮਜੀਠਿਆ ਰੋਡ ਦਾ ਹੈ ਦੱਸ ਦਈਏ ਕਿ ਕੁਲਵਿੰਦਰ ਨਾਮੀ ਔਰਤ ਨੇ ਪਰਮਜੀਤ ਨਾਮੀ ਔਰਤ ਕੋਲੋਂ ਢਾਈ ਲੱਖ ਰੁਪਏ ਲੈਣੇ ਸਨ ਅਤੇ ਕੋਰਟ ਵੱਲੋਂ ਪਰਮਜੀਤ ਨੂੰ ਪੀਓ ਕਰਾਰ ਦਿੱਤਾ ਗਿਆ ਸੀ ਅਤੇ ਕੁਲਵਿੰਦਰ ਆਪਣੇ ਪਰਿਵਾਰਕ ਮੈਂਬਰਾਂ ਅਤੇ ਪੁਲਿਸ ਦੇ ਨਾਲ ਪਰਮਜੀਤ ਦੇ ਘਰ ਪਹੁੰਚੀ ਪਰ ਪਰਮਜੀਤ ਘਰ ਵਿਚ ਨਹੀ ਮਿਲੀ ਅਤੇ ਉਸਦੀ ਧੀ ਮੀਨੂ ਘਰ ਵਿਚ ਸੀ
ਕੁਲਵਿੰਦਰ ਦਾ ਗੁੱਸਾ ਇੰਨਾ ਚੜ੍ਹ ਗਿਆ ਕਿ ਉਸਨੇ ਮੀਨੂ ਨੂੰ ਬਾਹਰ ਕੱਢ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਮੀਨੂ ਨੂੰ ਬਚਾਉਣ ਆਏ ਇਕ ਲੜਕੇ ਨੂੰ ਵੀ ਕੁੱਟ ਦਿੱਤਾ ਕੁਲਵਿੰਦਰ ਕੌਰ ਦਾ ਕਹਿਣਾ ਹੈ ਕਿ ਕਾਫ਼ੀ ਦੇਰ ਤੋਂ ਉਸਨੇ ਢਾਈ ਲੱਖ ਰੁਪਏ ਲੈਣ ਸਨ ਪਰ ਪਰਮਜੀਤ ਦੇਣ ਦਾ ਨਾਮ ਨਹੀਂ ਲੈ ਰਹੀ ਸੀ ਅੱਜ ਉਹ ਪੁਲਿਸ ਨੂੰ ਲੈ ਕੇ ਪੁੱਜੇ ਪਰ ਪਰਮਜੀਤ ਮੌਕੇ ਤੇ ਫਰਾਰ ਹੋ ਗਈ ਦੂਜੇ ਪਾਸੇ ਮੌਕੇ ਉੱਤੇ ਖੜੀ ਪੁਲਿਸ ਨੇ ਔਰਤ ਨੂੰ ਨਾ ਤਾਂ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਨਾ ਹੀ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਬਾਅਦ ਵਿਚ ਮਾਮਲੇ ਦੀ ਜਾਂਚ ਦਾ ਭਰੋਸਾ ਜਤਾਇਆ।