Corona Virus : PGI ਦੇ ਦੋ ਕਰਮਚਾਰੀਆਂ ਨੂੰ ਹੋਇਆ ‘ਕਰੋਨਾ ਵਾਇਰਸ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਦਾ ਅੰਕੜਾ 206 ਤੱਕ ਪਹੁੰਚ ਚੁੱਕਾ ਹੈ।

coronavirus

ਚੰਡੀਗੜ੍ਹ : ਪੰਜਾਬ ਵਿਚ ਕਰੋਨਾ ਵਾਇਰਸ ਦੇ ਮਾਮਲੇ ਆਏ ਦਿਨ ਵਧਦੇ ਜਾ ਰਹੇ ਹਨ। ਉੱਥੇ ਹੀ ਹੁਣ ਦੋ ਤਾਜ਼ਾ ਮਾਮਲੇ ਪੀਜੀਆਈ ਤੋਂ ਸਾਹਮਣੇ ਆ ਰਹੇ ਹਨ। ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਪੋਸਟ ਗਰੈਜੂਏਟ ਇਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਡ ਰਿਸਰਚ ਵਿਚ ਕੰਮ ਕਰ ਰਹੇ 2 ਸੈਨੀਟਾਈਜੇਸ਼ਨ ਕਰਮਚਾਰੀਆਂ ਦੀ ਕਰੋਨਾ ਰਿਪੋਰਟ ਹੁਣ ਪੌਜਟਿਵ ਆਈ ਹੈ। ਦੱਸ ਦੱਈਏ ਕਿ ਇਨ੍ਹਾਂ ਵਿਚੋਂ ਇਕ ਵਿਅਕਤੀ ਨਵਾਂ ਪਿੰਡ ਜਿਸ ਦੀ ਉਮਰ 30 ਸਾਲ ਹੈ ਅਤੇ ਦੂਜਾ ਕਰਮਚਾਰੀ ਪਿੰਡ ਧਨਾਸ ਦਾ ਰਹਿਣ ਵਾਲਾ ਹੈ।

ਉਧਰ ਪੀਜੀਆਈ ਦੇ ਇਕ ਬੁਲਾਰੇ ਨੇ ਦੱਸਿਆ ਕਿ ਦੋਵਾਂ ਕਰਮਚਾਰੀਆਂ ਦੇ ਵਿਚ ਬਿਮਾਰੀ ਦੇ ਸ੍ਰੋਤ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਦੱਸ ਦੱਈਏ ਕਿ ਹੁਣ ਪੰਜਾਬ ਵਿਚ ਵੀ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਦਾ ਅੰਕੜਾ 206 ਤੱਕ ਪਹੁੰਚ ਚੁੱਕਾ ਹੈ। ਇਸ ਦੇ ਨਾਲ ਹੀ ਪੰਜਾਬ ਵਿਚ ਕਰੋਨਾ ਵਾਇਰਸ ਦੇ ਸਭ ਤੋਂ ਵੱਧ ਕੇਸ ਮੁਹਾਲੀ ਦੇ ਵਿਚ ਪਾਏ ਗਏ ਹਨ। ਜਿਸ ਕਰਕੇ ਇਸ ਨੂੰ ਕਰੋਨਾ ਦਾ ਹੋਟਸਪੋਰਟ ਵੀ ਐਲਾਨਿਆ ਗਿਆ ਹੈ।

ਇਸੇ ਤਹਿਤ ਹੁਣ ਤੱਕ ਮੁਹਾਲੀ ਵਿਚ ਕਰੋਨਾ ਵਾਇਰਸ ਦੇ  56 ਕੇਸ, ਨਵਾਂ ਸ਼ਹਿਰ 19, ਪਠਾਨਕੋਟ ਤੋਂ 24, ਜਲੰਧਰ ਤੋਂ 35 ਹੁਸ਼ਿਆਰਪੁਰ ਤੋਂ 7, ਮਾਨਸਾ ਤੋਂ 11, ਲੁਧਿਆਣਾ 14, ਮੋਗਾ ਤੋਂ 4, ਰੂਪ ਨਗਰ ਤੋਂ 3, ਪਟਿਆਲਾ ਤੋਂ 7, ਇਸ ਦੇ ਨਾਲ ਹੀ ਫਤਹਿਗੜ੍ਹ ਸਾਹਿਬ, ਸੰਗਰੂਰ ਅਤੇ ਬਰਨਾਲਾ ਤੋਂ 2-2 ਕੇਸ, ਫਰੀਦਕੋਟ ਜ਼ਿਲ੍ਹੇ ਤੋਂ 3 ਕੇਸ,

ਕਪੂਰਥਲਾ, ਮਲੇਰਕੋਟਲਾ, ਫਗਵਾੜਾ, ਗੁਰਦਾਸਪੁਰ, ਫਿਰੋਜ਼ਪੁਰ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ 1-1 ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਕੱਲ ਕਰੋਨਾ ਵਾਇਰਸ ਦੇ ਨਾਲ ਲੁਧਿਆਣਾ ਦੇ ਕਾਨੂੰਨਗੋ ਦੀ ਮੌਤ ਤੋਂ ਬਾਅਦ ਪੰਜਾਬ ਵਿਚ ਮੌਤਾਂ ਦੀ ਗਿਣਤੀ ਦਾ ਕੁੱਲ ਅੰਕੜਾ 15 ਤੇ ਪਹੁੰਚ ਗਿਆ ਹੈ। ਦੱਸ ਦੱਈਏ ਕਿ ਸਰਕਾਰੀ ਰਿਪੋਰਟਾਂ ਦੇ ਅਨੁਸਾਰ 29 ਲੋਕ ਇਸ ਵਾਇਰਸ ਨੂੰ ਮਾਤ ਪਾ ਕੇ ਠੀਕ ਵੀ ਹੋ ਚੁੱਕੇ ਹਨ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।