ਜੰਡੀ ਚੌਂਤਾ ਮਾਰਗ ਦਾ ਨਿਰਮਾਣ ਸ਼ੁਰੂ : ਅਰੁਣਾ ਚੌਧਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਬਿਨੇਟ ਮੰਤਰੀ ਤੇ ਹਲਕਾ ਵਿਧਾਇਕ ਅਰੁਨਾ ਚੌਧਰੀ ਵਲੋਂ ਪੰਜਾਬ ਰਾਜ ਮੰਡੀ ਬੋਰਡ ਗੁਰਦਾਸਪੁਰ ਦੇ ਸਹਿਯੋਗ ਨਾਲ ਘਰੋਟਾ, ਜੰਡੀ ਚੌਂਤਾ ਮਾਰਗ ਦਾ ਤਕਰੀਬਨ 32 ਲੱਖ ...

aruna chaudhary

ਗੁਰਦਾਸਪੁਰ/ਦੀਨਾਨਗਰ ( ਹੇਮੰਤ ਨੰਦਾ/ਰਾਜੇਸ਼ ਆਲੂਨਾ) : ਕੈਬਿਨੇਟ ਮੰਤਰੀ ਤੇ ਹਲਕਾ ਵਿਧਾਇਕ ਅਰੁਨਾ ਚੌਧਰੀ ਵਲੋਂ ਪੰਜਾਬ ਰਾਜ ਮੰਡੀ ਬੋਰਡ ਗੁਰਦਾਸਪੁਰ ਦੇ ਸਹਿਯੋਗ ਨਾਲ ਘਰੋਟਾ, ਜੰਡੀ ਚੌਂਤਾ ਮਾਰਗ ਦਾ ਤਕਰੀਬਨ 32 ਲੱਖ ਰੁਪਏ ਦੀ ਲਾਗਤ ਨਾਲ ਨਿਰਮਾਣ ਸ਼ੁਰੂ ਕਰਵਾ ਦਿੱਤਾ ਗਿਆ ਹੈ। ਹੋਰ ਸੜਕਾਂ ਵਿਚ ਸਿੰਘੋਵਾਲ ਤੋਂ ਦਬੁਰਜੀ ਸ਼ਾਮ ਸਿੰਘ ਸਕੂਲ ਤੱਕ ਦੀ ਲਾਗਤ 12.7 ਲੱਖ, ਰਸੂਲਪੁਰ ਗਰੋਟੀਆਂ ਤੋਂ ਬਾਜੀਗਰ ਕੁਲੀਆਂ 29.13 ਲੱਖ, ਪੰਡੋਰੀ ਬੈਂਸਾ ਤੋਂ ਚੇਚੀਆਂ ਲਾਗਤ 26.08 ਲੱਖ, ਪੰਡੋਰੀ ਬੈਂਸਾ ਤੋਂ ਚੇਚੀਆਂ ਛੋੜੀਆਂ ਲਾਗਤ 26.66 ਲੱਖ ਰੁਪਏ ਨਾਲ ਸੜਕਾਂ ਬਣਾਇਆਂ ਜਾ ਰਹੀਆ ਹਨ।

ਇਨ੍ਹਾਂ ਮਾਰਗਾਂ ਦਾ ਉਦਘਾਟਨ ਕੈਬਿਨੇਟ ਮੰਤਰੀ ਨੇ ਕੀਤੈ। ਇਸ ਮੌਕੇ ਜ਼ਿਲਾ ਪ੍ਰਧਾਨ ਅਸ਼ੋਕ ਚੋਧਰੀ ਨੇ ਕਿਹਾ ਕਿ ਅਰੁਣਾ ਚੋਧਰੀ ਵਲੋਂ ਪਹਿਲੇ ਸਿੱਖਿਆ ਮੰਤਰੀ ਵਜੋਂ ਵੀ ਕਾਫੀ ਵੱਡੇ ਫੈਸਲੇ ਲਏ ਗਏ ਜੋ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਵਾਨ ਕਰ ਦਿੱਤੇ ਸਨ। ਇਸ ਮੌਕੇ ਮੀਡੀਆ ਇੰਚਾਰਜ ਤੇ ਵਿਸ਼ੇਸ਼ ਸਹਾਇਕ ਕੈਬਿਨੇਟ ਮੰਤਰੀ ਦੀਪਕ ਭੱਲਾ, ਐਕਸੀਅਨ ਅਨੂਪ ਸਿੰਘ ਮਾਂਗਟ, ਪਰਮਪਾਲ ਸਿੰਘ ਐਸ.ਡੀ.ਏ. ਗੁਰਦਾਸਪੁਰ, ਜੇ.ਈ. ਰਾਕੇਸ਼ ਕੁਮਾਰ,ਸਰਪੰਚ ਮਦਨ ਸਿੰਘ ਜੰਡੀ, ਮਾਸਟਰ ਸਵਰਣ ਸਿੰਘ, ਮਹਿੰਦਰ ਸਿੰਘ, ਬਲਕਾਰ ਸਿੰਘ, ਰਣਧੀਰ ਸਿੰਘ, ਬੂਟਾ ਰਾਮ ਆਦਿ ਹਾਜ਼ਰ ਸਨ।