ਵਿਧਾਇਕ ਨੇ ਬਚਾਈ ਜ਼ਖਮੀਆਂ ਦੀ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫੱਟੜ ਹੋਏ ਲੋਕਾਂ ਨੂੰ ਪਹੁੰਚਾਇਆ ਹਸਪਤਾਲ

MLA helps people

ਗੁਰਦਾਸਪੁਰ: ਪੰਜਾਬ ਸਰਕਾਰ ਭਾਵੇਂ ਸਿਹਤ ਸੁਵਿਧਾਵਾਂ ਨੂੰ ਦਰੁਸਤ ਕਰਨ ਦੇ ਲਈ ਲੱਖ ਯਤਨ ਕਰ ਰਹੀ ਹੋਵੇ ਪਰ ਸਿਹਤ ਵਿਭਾਗ ਵਿਚ ਤਾਇਨਾਤ ਕਰਮਚਾਰੀ ਹੀ ਉਸ ਦੀ ਹਰ ਕੋਸ਼ਿਸ਼ ਨੂੰ ਨਾਕਾਮ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੇ। ਇਸ ਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਗੁਰਦਸਪੁਰ ਵਿਖੇ ਜਿਥੇ ਮੋਟਰ ਸਾਈਕਲਾਂ ਦੀ ਆਪਸ ਚ ਟੱਕਰ ਹੋਣ ਕਰਕੇ 4 ਨੌਜਵਾਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ।

ਜਿਨ੍ਹਾਂ ਨੂੰ ਹਸਪਤਾਲ ਪਹੁੰਚਾਉਣ ਲਈ ਖੁਦ ਇਲਾਕੇ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੂੰ ਕਵਾਇਦ ਕਰਨੀ ਪਈ ਕਿਉਂਕਿ ਵਿਧਾਇਕ ਦੇ ਕਈ ਵਾਰ ਫੋਨ ਕਰਨ ‘ਤੇ ਵੀ ਐਂਬੂਲੈਂਸ ਨਹੀਂ ਪਹੁੰਚੀ ਤਾਂ ਵਿਧਾਇਕ ਨੇ ਆਪਣੀ ਗੱਡੀ ਰਾਹੀਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿਸ ਤੋਂ ਬਾਅਦ ਹਸਪਤਾਲ ਪਹੁੰਚਣ ‘ਤੇ ਉਹਨਾਂ ਨੇ ਹਸਪਤਾਲ ਪ੍ਰਬੰਧਾਂ ‘ਤੇ ਸਵਾਲ ਚੁੱਕਦੇ ਹੋਏ ਸਟਾਫ ਨੂੰ ਝਾੜ ਵੀ ਪਾਈ।

ਦੂਜੇ ਪਾਸੇ ਸਿਵਲ ਸਰਜਨ ਵੱਲੋਂ ਜਿਥੇ ਵਿਧਾਇਕ ਦਾ ਧੰਨਵਾਦ ਕੀਤਾ ਗਿਆ ਤਾਂ ਦੂਜੇ ਪਾਸੇ ਜ਼ਖਮੀ ਲੋਕਾਂ ਨੂੰ ਇਲਾਜ ਵੀ ਮੁਹੱਈਆ ਕਰਵਾਇਆ ਗਿਆ। ਜੇਕਰ ਐੱਮ ਐੱਲ ਏ ਸਮੇਂ ਸਿਰ ਜ਼ਖਮੀਆਂ ਨੂੰ ਹਸਪਤਾਲ ਨਾ ਪਹੁੰਚਾਉਂਦੇ ਤਾਂ ਕੁਝ ਵੀ ਹੋ ਸਕਦਾ ਸੀ। ਜ਼ਖਮੀ ਲੋਕਾਂ ਦੇ ਪਰਿਵਾਰ ਵੀ ਵਿਧਾਇਕ ਦਾ ਧੰਨਵਾਦ ਕਰਦੇ ਨਹੀਂ ਥੱਕ ਰਹੇ।

ਦੇਖੋ ਵੀਡੀਓ