ਪੰਜਾਬ ਵਿਚ 210 ਵਾਰਡਰਾਂ ਅਤੇ 57 ਮੇਟਰਨਾਂ ਦੀ ਭਰਤੀ ਲਈ ਫਿਜ਼ੀਕਲ ਟੈਸਟ 24 ਅਕਤੂਬਰ ਤੋਂ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੇਲ੍ਹ ਵਿਭਾਗ, ਪੰਜਾਬ ਵਿਚ 210 ਵਾਰਡਰਾਂ ਅਤੇ 57 ਮੇਟਰਨਾਂ ਦੀ ਭਰਤੀ ਸਬੰਧੀ ਉਮੀਦਵਾਰਾਂ ਦੇ ਫਿਜ਼ੀਕਲ ਟੈਸਟ 24 ਅਕਤੂਬਰ ਤੋਂ ਬਠਿੰਡਾ (ਪੁਲਿਸ ਲਾਈਨ), ਜਲੰਧਰ...

Physical test starts from 24 Oct

ਚੰਡੀਗੜ੍ਹ (ਸਸਸ) : ਜੇਲ੍ਹ ਵਿਭਾਗ, ਪੰਜਾਬ ਵਿਚ 210 ਵਾਰਡਰਾਂ ਅਤੇ 57 ਮੇਟਰਨਾਂ ਦੀ ਭਰਤੀ ਸਬੰਧੀ ਉਮੀਦਵਾਰਾਂ ਦੇ ਫਿਜ਼ੀਕਲ ਟੈਸਟ 24 ਅਕਤੂਬਰ ਤੋਂ ਬਠਿੰਡਾ (ਪੁਲਿਸ ਲਾਈਨ), ਜਲੰਧਰ(ਪੀ.ਏ.ਪੀ ਗਰਾਊਂਡ), ਪਟਿਆਲਾ(ਪੁਲਿਸ ਲਾਈਨ) ਅਤੇ ਅੰਮ੍ਰਿਤਸਰ(ਸਟੇਡੀਅਮ ਨੇੜੇ ਸਿਵਲ ਹਸਪਤਾਲ, ਮਾਨਾਵਾਲਾ ਕਲ੍ਹਾਂ, ਅੰਮ੍ਰਿਤਸਰ ) ਵਿਖੇ ਸ਼ੁਰੂ ਕੀਤੇ ਜਾ ਰਹੇ ਹਨ। ਇਸ ਭਰਤੀ ਸਬੰਧੀ ਸਾਲ-2016 ਵਿੱਚ ਉਮੀਦਵਾਰਾਂ ਤੋਂ ਆਨਲਾਈਨ ਐਪਲੀਕੇਸ਼ਨਾਂ ਦੀ ਮੰਗ ਕੀਤੀ ਗਈ ਸੀ।

ਇਹ ਜਾਣਕਾਰੀ ਦਿੰਦੇ ਹੋਏ ਜੇਲ੍ਹ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਉਮੀਦਵਾਰਾਂ ਨੂੰ ਉਹਨਾਂ ਵਲੋਂ ਐਪਲੀਕੇਸ਼ਨ ਫਾਰਮ ਵਿਚ ਦਰਸਾਏ ਮੋਬਾਇਲ ਨੰਬਰ ਅਤੇ ਈ-ਮੇਲ ਆਈਡੀ 'ਤੇ ਮੈਸੇਜ ਭੇਜਕੇ ਸੂਚਿਤ ਕੀਤਾ ਗਿਆ ਹੈ। ਇਸ ਲਈ ਉਮੀਦਵਾਰ www.punjabpolicerecruitment.in ਵੈੱਬਸਾਈਟ ਤੋਂ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ।

ਜੇਕਰ ਕਿਸੇ ਉਮੀਦਵਾਰ ਦਾ ਐਡਮਿਟ ਕਾਰਡ ਡਾਊਨਲੋਡ ਨਹੀਂ ਹੋ ਰਿਹਾ ਤਾਂ ਉਹ ਮਿਤੀ 20, 21, 22-10-2018 ਨੂੰ ਸਵੇਰੇ 9.00 ਵਜੇ ਤੋਂ ਸ਼ਾਮ 6.00 ਵਜੇ ਤੱਕ ਹੈਲਪ ਲਾਈਨ ਨੰਬਰ 73409-64348 ਅਤੇ 75288-74225 'ਤੇ ਸੰਪਰਕ ਕਰਕੇ ਲੋੜੀਂਦੀ ਸਹਾਇਤਾ ਪ੍ਰਾਪਤ ਕਰ ਸਕਦਾ ਹੈ। ਬੁਲਾਰੇ ਨੇ ਦੱਸਿਆ ਕਿ ਇਹ ਭਰਤੀ ਨਿਰੋਲ ਮੈਰਿਟ ਦੇ ਆਧਾਰ 'ਤੇ ਕੀਤੀ ਜਾਵੇਗੀ। ਉਮੀਦਵਾਰ ਰਿਸ਼ਵਤਖ਼ੋਰਾਂ/ਦਲਾਲਾਂ ਦੇ ਝਾਂਸੇ ਵਿੱਚ ਨਾ ਆਉਣ ਅਤੇ ਅਜਿਹੇ ਵਿਅਕਤੀਆਂ 'ਤੇ ਕਾਨੂੰਨੀ ਕਾਰਵਾਈ ਕਰਵਾਉਣ ਵਾਸਤੇ ਇਸ ਸਬੰਧੀ ਤੁਰੰਤ ਲੋਕਲ ਪੁਲਿਸ ਅਤੇ ਭਰਤੀ ਬੋਰਡ ਨੂੰ ਸੂਚਿਤ ਕਰਨ।

ਇਸ ਤਰ੍ਹਾਂ ਦੀ ਗਤੀਵਿਧੀ ਵਿਚ ਸ਼ਾਮਲ ਪਾਏ ਜਾਣ 'ਤੇ ਉਮੀਦਵਾਰ ਦੀ ਪਾਤਰਤਾ ਰੱਦ ਕਰ ਦਿਤੀ ਜਾਵੇਗੀ। ਉਮੀਦਵਾਰ ਇਸ ਭਰਤੀ ਸਬੰਧੀ ਅਪਡੇਟ ਲਈ ਵੈਬਸਾਈਟ www.punjabpolicerecruitment.in ਨੂੰ ਸਮੇਂ ਸਮੇਂ 'ਤੇ ਚੈੱਕ ਕਰਦੇ ਰਹਿਣ। ਫਿਜੀਕਲ ਟੈਸਟ ਲਈ ਐਡਮਿਟ ਕਾਰਡ, ਲੋੜੀਂਦੇ ਦਸਤਾਵੇਜਾਂ/ ਅਸਲ ਸਰਟੀਫਿਕੇਟ ਨਾਲ ਲੈ ਕੇ ਹਾਜ਼ਰ ਹੋਣਾ ਜ਼ਰੂਰੀ ਹੈ। ਇਸ ਤੋਂ ਬਿਨਾਂ ਕਿਸੇ ਵੀ ਉਮੀਦਵਾਰ ਨੂੰ ਫਿਜੀਕਲ ਟੈਸਟ ਲਈ ਵਿਚਾਰਿਆ ਨਹੀਂ ਜਾਵੇਗਾ।