ਕਾਂਗਰਸ ਦੀ ਅੰਗਰੇਜ਼ਾਂ ਵਾਲੀ ਨੀਤੀ ਦੇ ਭਿਆਨਕ ਹੋਣਗੇ ਨਤੀਜੇ: ਬਾਦਲ
ਪੰਜਾਬ ਦੇ ਸਾਬਕਾ ਸੀ.ਐਮ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਸ਼ਾਂਤੀ ਅਤੇ ਸਦਭਾਵਨਾ ਵਾਲਾ ਮਾਹੌਲ ਕਾਇਮ ਕਰਨ ਲਈ ਸਾਰੇ ਧੜੇ ਰਾਜਨੀਤੀ ਛੱਡ ਕੇ ਅੱਗੇ ਆਉਣ। ...
ਪਟਿਆਲਾ (ਸਸਸ) :- ਪੰਜਾਬ ਦੇ ਸਾਬਕਾ ਸੀ.ਐਮ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਸ਼ਾਂਤੀ ਅਤੇ ਸਦਭਾਵਨਾ ਵਾਲਾ ਮਾਹੌਲ ਕਾਇਮ ਕਰਨ ਲਈ ਸਾਰੇ ਧੜੇ ਰਾਜਨੀਤੀ ਛੱਡ ਕੇ ਅੱਗੇ ਆਉਣ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀ ਨੀਤੀ ਅੰਗਰੇਜ਼ਾਂ ਵਾਲੀ ਹੈ ਪਰ ਇਸ ਦੇ ਨਤੀਜੇ ਭਿਆਨਕ ਹੋਣਗੇ। ਬਾਦਲ ਸ਼ਨੀਵਾਰ ਨੂੰ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ,
ਪ੍ਰਸਿੱਧ ਪੰਜਾਬੀ ਪਰਵਾਸੀ ਦਰਸ਼ਨ ਸਿੰਘ ਧਾਲੀਵਾਲ ਅਤੇ ਚਰਣਜੀਤ ਰਖੜਾ ਦੇ ਪਿਤਾ ਅਤੇ ਪ੍ਰਸਿੱਧ ਸਮਾਜ ਸੇਵਕ ਬਾਪੂ ਕਰਤਾਰ ਸਿੰਘ ਧਾਲੀਵਾਲ ਦੀ ਯਾਦ ਵਿਚ ਹੋ ਰਹੇ ਸਮਾਰੋਹ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸਾਬਕਾ ਮੁੱਖ ਮੰਤਰੀ ਬਾਦਲ ਨੇ ਕਿਹਾ ਕਿ 5 ਵਾਰ ਚੀਫ ਮਨਿਸਟਰ ਰਹੇ ਨੇਤਾ ਨੂੰ ਕੋਈ ਵੀ ਗਵਾਹ ਦੇ ਤੌਰ ਉੱਤੇ ਬੁਲਾਇਆ ਹੀ ਨਹੀਂ ਜਾ ਸਕਦਾ, ਪਰ ਮੈਂ ਫਿਰ ਵੀ ਖੁਦ ਐਸ.ਆਈ.ਟੀ. ਦੇ ਸਾਹਮਣੇ ਪੇਸ਼ ਹੋਇਆ ਹਾਂ
ਕਿ ਕਿਤੇ ਕੈਪਟਨ ਇਹ ਨਾ ਸਮਝੇ ਕਿ ਮੈਂ ਉਸ ਦੀ ਧਮਕੀਆਂ ਤੋਂ ਡਰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਅਸੀਂ ਕੁੱਝ ਕੀਤਾ ਹੀ ਨਹੀਂ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਆਰਮੀ ਚੀਫ ਨੇ ਪੰਜਾਬ ਵਿਚ ਫਿਰ ਅਤਿਵਾਦ ਆਉਣ ਦੀ ਗੱਲ ਕੀਤੀ ਹੈ, ਇਸ ਲਈ ਅੱਜ ਸੁਰੱਖਿਆ ਏਜੰਸੀਆਂ ਨੂੰ ਪੰਜਾਬ ਦੇ ਮਾਹੌਲ ਉੱਤੇ ਨਜ਼ਰ ਰੱਖਣ ਦੀ ਜ਼ਰੂਰਤ ਹੈ। ਬਾਦਲ ਨੇ ਪਿਤਾ ਕਰਤਾਰ ਸਿੰਘ ਧਾਲੀਵਾਲ ਨੂੰ ਸ਼ਰਧਾਂਜ਼ਲੀ ਅਰਪਿਤ ਕੀਤੀ।
ਸਾਬਕਾ ਮੰਤਰੀ ਰਖੜਾ ਨੇ ਸਮਾਰੋਹ ਵਿਚ ਪਹੁੰਚੀ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਸਿੱਧ ਸੁਖੀ ਰਖੜਾ ਪ੍ਰੋ. ਕਿਰਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਐਸ.ਜੀ.ਪੀ.ਸੀ., ਬਲਦੇਵ ਸਿੰਘ ਮਾਨ ਮੈਂਬਰ ਕੋਰ ਕਮੇਟੀ, ਸ਼ਰਨਜੀਤ ਸਿੰਘ ਢਿੱਲੋਂ ਸਾਬਕਾ ਮੰਤਰੀ, ਸੁਰਜੀਤ ਸਿੰਘ ਕੋਹਲੀ ਸਾਬਕਾ ਮੰਤਰੀ, ਨਿਰਮਲ ਸਿੰਘ ਐਸ.ਜੀ.ਪੀ.ਸੀ. ਮੈਂਬਰ, ਭੂਪਿੰਦਰ ਸਿੰਘ ਸੇਖੁਪਰਾ ਜਨਰਲ ਸਕੱਤਰ ਅਕਾਲੀ ਦਲ, ਜਸਪਾਲ ਸਿੰਘ ਕਲਿਆਣ ਵੀ ਮੌਜੂਦ ਸਨ।