ਪੰਚਾਇਤੀ ਚੋਣਾਂ ਦੇ ਚਲਦੇ ਸੂਬੇ ਦਾ ਮਹੌਲ ਖਰਾਬ, ਮਮਦੋਟ 'ਚ ਚਲੀਆਂ ਗੋਲੀਆਂ
ਪੰਚਾਇਤੀ ਚੋਣਾਂ ਨੂੰ ਲੈ ਕੇ ਸੂਬੇ ਦਾ ਮਾਹਲ ਤਣਾਅ ਪੂਰਨ ਬਣਿਆ ਹੋਇਆ ਹੈ, ਜਿਸਦੇ ਚਲਦੇ ਫਿਰੋਜ਼ਪੁਰ ਦੇ ਮਮਦੋਟ ਵਿਖੇ ਦੋ ਧਿਰਾਂ ਵਿਚ ਖੂਨੀ ਝੜਪ....
ਚੰਡੀਗੜ੍ਹ (ਭਾਸ਼ਾ) : ਪੰਚਾਇਤੀ ਚੋਣਾਂ ਨੂੰ ਲੈ ਕੇ ਸੂਬੇ ਦਾ ਮਾਹਲ ਤਣਾਅ ਪੂਰਨ ਬਣਿਆ ਹੋਇਆ ਹੈ, ਜਿਸਦੇ ਚਲਦੇ ਫਿਰੋਜ਼ਪੁਰ ਦੇ ਮਮਦੋਟ ਵਿਖੇ ਦੋ ਧਿਰਾਂ ਵਿਚ ਖੂਨੀ ਝੜਪ ਹੋ ਗਈ। ਇਸ ਝੜਪ ਦੌਰਾਨ ਦੋਹਾਂ ਧਿਰਾਂ ਦੇ ਕਈ ਵਿਅਕਤੀ ਜ਼ਖਮੀ ਹੋ ਗਏ ਸਨ। ਦਰਅਸਲ ਦੋਵੇਂ ਧਿਰਾਂ ਪੰਚਾਇਤੀ ਚੋਣਾਂ ਦੀ ਨਾਜ਼ਦਗੀ ਦੇ ਫਾਰਮ ਭਰਨ ਆਈਆਂ ਸਨ ਜਿਥੇ ਉਨ੍ਹਾਂ ਵਿਚ ਟਕਰਾਅ ਹੋ ਗਿਆ। ਇਸਤੋਂ ਬਾਅਦ ਦੋਹਾਂ ਧਿਰਾਂ ਨੇ ਇੱਕ ਦੂਜੇ 'ਤੇ ਡੰਡਿਆਂ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ।
ਇਸ ਝੜਪ ਦੌਰਾਨ ਇਕ ਧਿਰ ਵੱਲੋਂ ਗੋਲੀਆਂ ਵੀ ਚਲਾਈਆਂ ਗਈਆਂ। ਦੋਹਾਂ ਧਿਰਾਂ ਵਿਚ ਹੋਈ ਇਸ ਖੂਨੀ ਝੜਪ ਦੌਰਾਨ ਬਹੁਤ ਸਾਰੇ ਵਿਅਕਤੀ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ। ਮਿਲੀ ਜਾਣਕਾਰੀ ਮੁਤਾਬਿਕ ਮੌਕੇ 'ਤੇ ਤੈਨਾਤ ਪੁਲਿਸ ਪਹਿਲਾਂ ਤਾਂ ਇਸ ਝੜਪ ਦੀ ਦਰਸ਼ਕ ਬਣੀ ਰਹੀ ਪਰ ਜਦੋ ਮਾਮਲਾ ਜਿਆਦਾ ਵੱਧ ਗਿਆ ਤਾਂ ਪੁਲਿਸ ਨੇ ਹਲਕਾ ਲਾਠੀਚਾਰਜ ਕਰ ਦੋਹਾਂ ਧਿਰਾਂ ਦੇ ਲੋਕਾਂ ਨੂੰ ਉਥੋਂ ਖਦੇੜਿਆ।