ਖੇਤਾਂ ‘ਚ ਬੀਬੀਆਂ ਨੇ ਸੰਭਾਲਿਆ ਮੋਰਚਾ, ਕਿਹਾ ਮੋਦੀ ਸਰਕਾਰ ਸਾਡੇ ਹੌਂਸਲੇ ਨਹੀਂ ਡੇਗ ਸਕਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ ਕਿ ਕੇਂਦਰ ਸਰਕਾਰ ਕਿਸਾਨ ਵਿਰੋਧੀ ਬਿੱਲ ਪਾਸ ਕਰਕੇ ਕਿਸਾਨੀ ਨੂੰ ਬਰਬਾਦ ਕਰਨਾ ਚਾਹੁੰਦੀ ਹੈ

Modi

ਅਜਨਾਲਾ, ਗੁਰਿੰਦਰ ਸਿੰਘ ਬਾਠ: ਖੇਤਾਂ ਵਿੱਚ ਕੰਮ ਕਰਦੀਆਂ ਬੀਬੀਆਂ ਨੇ ਖੇਤਾਂ ਵਿਚ ਸੰਭਾਲਿਆ ਮੋਰਚਾ, ਕਿਹਾ ਕਿ ਮੋਦੀ ਸਰਕਾਰ ਸਾਡੇ ਹੌਸਲਿਆਂ ਨੂੰ ਨਹੀਂ ਡੇਗ ਸਕਦੀ , ਸਾਡਾ ਇਰਾਦਾ ਪੱਕਾ ਹੈ ਅਤੇ ਜਿੱਤ ਵੀ ਯਕੀਨੀ ਹੈ। ਕਿਸਾਨ ਬੀਬੀਆਂ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਵਿਰੋਧੀ ਬਿੱਲ ਪਾਸ ਕਰਕੇ ਕਿਸਾਨੀ ਨੂੰ ਬਰਬਾਦ ਕਰਨਾ ਚਾਹੁੰਦੀ ਹੈ, ਕਿਸਾਨ ਦੇਸ਼ ਦੀ ਰੀਡ ਦੀ ਹੱਡੀ ਹਨ, ਸਰਕਾਰ ਦੇਸ਼ ਦੀ ਰੀਡ ਦੀ ਹੱਡੀ ਨੂੰ ਤੋੜ ਕੇ ਸਭ ਕੁਝ ਤਬਾਹ ਕਰਨਾ ਚਹੁੰਦੀ ਹੈ।   

Related Stories