ਐਚ.ਐਸ ਫੂਲਕਾ ਨੇ ਗੱਲਾਂ-ਗੱਲਾਂ 'ਚ ਬਾਦਲਾਂ ਨੂੰ ਆਖਿਆ 'ਬਾਂਦਰ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿਆਸੀਕਰਨ ਖ਼ਤਮ ਕਰਨ ਲਈ ਮੁਹਿੰਮ ਚਲਾਉਣ ਵਾਲੇ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਸਿਆਸੀਕਰਨ..

H.S Phoolka with Badal

ਚੰਡੀਗੜ੍ਹ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿਆਸੀਕਰਨ ਖ਼ਤਮ ਕਰਨ ਲਈ ਮੁਹਿੰਮ ਚਲਾਉਣ ਵਾਲੇ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਸਿਆਸੀਕਰਨ ਤੋਂ ਮੁਕਤ ਕਰਨ 'ਤੇ ਬੋਲਦਿਆਂ ਆਖਿਆ ਕਿ ਜੇ ਅੱਜ ਆਪਾਂ ਇਨ੍ਹਾਂ ਬਾਂਦਰਾਂ ਨੂੰ ਕੱਢ ਦਿਤਾ ਤਾਂ ਕੋਈ ਸਿਆਸੀ ਬੰਦਾ ਆ ਜਾਵੇਗਾ ਅਤੇ ਅਪਣੀਆਂ ਵੋਟਾਂ ਲੈਣ ਲਈ ਫਿਰ ਕਿਸੇ ਸਾਧ ਦੇ ਪੈਰਾਂ ਵਿਚ ਬੈਠਾ ਹੋਵੇਗਾ। ਇਸ ਲਈ ਸਾਨੂੰ ਸਾਰਿਆਂ ਨੂੰ ਠੋਸ ਕਦਮ ਉਠਾਉਣੇ ਪੈਣਗੇ।

ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਦੀ ਚੋਣ ਲੜਨ ਵਾਲਿਆਂ ਲਈ ਕੁੱਝ ਸ਼ਰਤਾਂ ਤੈਅ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਇਸ ਦਾ ਸਿਆਸੀਕਰਨ ਖ਼ਤਮ ਕੀਤਾ ਜਾ ਸਕੇ। ਇਸ ਦੌਰਾਨ ਜਿੱਥੇ ਉਨ੍ਹਾਂ ਨੇ ਕੁੱਝ ਸ਼ਰਤਾਂ ਬਾਰੇ ਦਸਿਆ। ਉਥੇ ਹੀ ਉਨ੍ਹਾਂ ਅਕਾਲੀ ਫੂਲਾ ਸਿੰਘ ਦੀ ਮਿਸਾਲ ਵੀ ਦਿਤੀ। ਦਸ ਦਈਏ ਕਿ ਸਰਦਾਰ ਫੂਲਕਾ ਨੇ ਸ਼੍ਰੋਮਣੀ ਕਮੇਟੀ ਦਾ ਸਿਆਸੀਕਰਨ ਖ਼ਤਮ ਕਰਨ ਲਈ 'ਸਿੱਖ ਸੇਵਕ ਸੰਗਠਨ' ਬਣਾਉਣ ਦਾ ਵੀ ਐਲਾਨ ਕੀਤਾ ਹੈ,

ਜਿਸ ਦੇ ਲਈ ਉਹ ਲੋਕਾਂ ਦੀ ਭਰਤੀ ਕਰ ਰਹੇ ਹਨ। ਸ਼੍ਰੋਮਣੀ ਕਮੇਟੀ 'ਤੇ ਲੰਬੇ ਸਮੇਂ ਤੋਂ ਬਾਦਲ ਦਲ ਦਾ ਕਬਜ਼ਾ ਹੈ। ਇਸ ਦੌਰਾਨ ਐਸਜੀਪੀਸੀ ਵਲੋਂ ਬਹੁਤ ਸਾਰੇ ਅਜਿਹੇ ਫ਼ੈਸਲੇ ਲਏ ਗਏ ਜਿਨ੍ਹਾਂ ਕਾਰਨ ਸਿੱਖ ਕੌਮ ਨੂੰ ਸ਼ਰਮਸਾਰ ਹੋਣਾ ਪਿਆ ਹੈ। ਪਰ ਹੁਣ ਦੇਖਣਾ ਹੋਵੇਗਾ ਕਿ ਫੂਲਕਾ ਅਪਣੀ ਇਸ ਮੁਹਿੰਮ ਜ਼ਰੀਏ ਸ਼੍ਰੋਮਣੀ ਕਮੇਟੀ ਦਾ ਸਿਆਸੀਕਰਨ ਖ਼ਤਮ ਕਰ ਸਕਣਗੇ ਜਾਂ ਨਹੀਂ?