ਰੋਡ ਰੇਜ ਮਾਮਲਾ: ਅਦਾਲਤ ਦੇ ਫੈਸਲੇ ਤੋਂ ਬਾਅਦ ਗੁਰਨਾਮ ਸਿੰਘ ਦੇ ਪਰਿਵਾਰ ਨੇ ਕੀਤਾ ਪ੍ਰਮਾਤਮਾ ਦਾ ਸ਼ੁਕਰਾਨਾ

ਏਜੰਸੀ

ਖ਼ਬਰਾਂ, ਪੰਜਾਬ

ਗੁਰਨਾਮ ਸਿੰਘ ਦੇ ਪੋਤਰੇ ਸੈਬੀ ਸਿੰਘ ਨੇ ਆਪਣੇ ਪ੍ਰਤੀਕਰਮ ਵਿਚ ਕਿਹਾ ਕਿ ਅਸੀਂ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਾਂ।

Gurnam Singh’s family thanks Almighty after Supreme Court verdict

 

ਪਟਿਆਲਾ: ਸੁਪਰੀਮ ਕੋਰਟ ਵੱਲੋਂ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ 1988 ਦੇ ਰੋਡ ਰੇਜ ਕੇਸ ਵਿਚ ਇਕ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਪੀੜਤ ਗੁਰਨਾਮ ਸਿੰਘ ਦੇ ਪਰਿਵਾਰ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਹੈ। ਅਦਾਲਤ ਫੈਸਲੇ 'ਤੇ ਗੁਰਨਾਮ ਸਿੰਘ ਦੀ ਨੂੰਹ ਪਰਵੀਨ ਕੌਰ ਨੇ ਕਿਹਾ, ''ਅਸੀਂ ਬਾਬਾ ਜੀ ਦਾ ਸ਼ੁਕਰਾਨਾ ਕਰਦੇ ਹਾਂ। ਅਸੀਂ ਬਾਬਾ ਜੀ 'ਤੇ ਛੱਡ ਦਿੱਤਾ ਸੀ। ਬਾਬਾ ਜੀ ਨੇ ਜੋ ਕੀਤਾ ਉਹ ਸਹੀ ਸੀ।" ਉਹਨਾਂ ਕਿਹਾ ਕਿ ਸਾਨੂੰ ਰੱਬ ’ਤੇ ਪੂਰਾ ਯਕੀਨ ਸੀ।

Gurnam Singh’s family thanks Almighty after Supreme Court verdict

ਉਹਨਾਂ ਨੇ ਹੋਰ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ। ਇਹ ਪਰਿਵਾਰ ਪਟਿਆਲਾ ਸ਼ਹਿਰ ਤੋਂ ਪੰਜ ਕਿਲੋਮੀਟਰ ਦੂਰ ਪਿੰਡ ਘਲੋਰੀ ਵਿਚ ਰਹਿੰਦਾ ਹੈ। ਗੁਰਨਾਮ ਸਿੰਘ ਦੇ ਪੋਤਰੇ ਸੈਬੀ ਸਿੰਘ ਨੇ ਆਪਣੇ ਪ੍ਰਤੀਕਰਮ ਵਿਚ ਕਿਹਾ ਕਿ ਅਸੀਂ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਾਂ। ਜਸਟਿਸ ਏ ਐਮ ਖਾਨਵਿਲਕਰ ਅਤੇ ਐਸਕੇ ਕੌਲ ਦੀ ਬੈਂਚ ਨੇ ਸਿੱਧੂ ਨੂੰ ਦਿੱਤੀ ਗਈ ਸਜ਼ਾ ਦੇ ਮੁੱਦੇ 'ਤੇ ਪੀੜਤ ਪਰਿਵਾਰ ਵੱਲੋਂ ਦਾਇਰ ਸਮੀਖਿਆ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ।


Gurnam Singh

ਹਾਲਾਂਕਿ ਸਿਖਰਲੀ ਅਦਾਲਤ ਨੇ ਮਈ 2018 ਵਿਚ ਇਸ ਮਾਮਲੇ ਵਿਚ ਸਿੱਧੂ ਨੂੰ 65 ਸਾਲਾ ਗੁਰਨਾਮ ਸਿੰਘ ਨੂੰ "ਜਾਣ ਬੁੱਝ ਕੇ ਸੱਟ ਪਹੁੰਚਾਉਣ" ਦੇ ਜੁਰਮ ਲਈ ਦੋਸ਼ੀ ਠਹਿਰਾਇਆ ਸੀ ਪਰ 1,000 ਰੁਪਏ ਦਾ ਜੁਰਮਾਨਾ ਲਗਾ ਕੇ ਉਸ ਨੂੰ ਬਰੀ ਕਰ ਦਿੱਤਾ ਸੀ। ਬੈਂਚ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ, ''...ਸਾਨੂੰ ਲੱਗਦਾ ਹੈ ਕਿ ਰਿਕਾਰਡ 'ਚ ਗਲਤੀ ਸਪੱਸ਼ਟ ਹੈ... ਇਸ ਲਈ ਅਸੀਂ ਸਜ਼ਾ ਦੇ ਮੁੱਦੇ 'ਤੇ ਸਮੀਖਿਆ ਅਰਜ਼ੀ ਦੀ ਇਜਾਜ਼ਤ ਦਿੱਤੀ ਹੈ। ਜੁਰਮਾਨੇ ਤੋਂ ਇਲਾਵਾ ਅਸੀਂ ਇਕ ਸਾਲ ਦੀ ਕੈਦ ਦੀ ਸਜ਼ਾ ਦੇਣਾ ਉਚਿਤ ਸਮਝਦੇ ਹਾਂ।"