ਕੰਜ਼ਿਊਮਰ ਕੋਰਟ ਨੇ ਲੁਧਿਆਣਾ ਦੀ ਨੋਵਾ ਬੇਕਰੀ ਨੂੰ ਲਗਾਇਆ 20 ਹਜ਼ਾਰ ਰੁਪਏ ਜੁਰਮਾਨਾ; ਕੇਕ ਵਿਚੋਂ ਨਿਕਲੀ ਸੀ ਕੀੜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਕ ਖਾਣ ਮਗਰੋਂ ਬੱਚੇ ਸਮੇਤ ਕਈ ਰਿਸ਼ਤੇਦਾਰ ਹੋਏ ਸਨ ਬੀਮਾਰ

Image: For representation purpose only.



ਲੁਧਿਆਣਾ: ਖਪਤਕਾਰ ਅਦਾਲਤ ਨੇ ਹੈਬੋਵਾਲ ਸਥਿਤ ਨੋਵਾ ਬੇਕਰੀ ਦੇ ਮਾਲਕ ਨੂੰ 20 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ। ਦਰਅਸਲ 2 ਸਾਲ ਪਹਿਲਾਂ ਇਕ ਵਿਅਕਤੀ ਨੇ ਅਪਣੇ ਬੇਟੇ ਦੇ ਜਨਮ ਦਿਨ 'ਤੇ ਕੇਕ ਆਰਡਰ ਕੀਤਾ ਸੀ। ਉਸ ਕੇਕ ਵਿਚ ਇਕ ਕੀੜੀ ਮਿਲੀ ਸੀ, ਕੇਕ ਖਾ ਕੇ ਬੇਟੇ ਸਮੇਤ ਕਈ ਰਿਸ਼ਤੇਦਾਰ ਬੀਮਾਰ ਹੋ ਗਏ ਸਨ। ਹੈਬੋਵਾਲ ਕਲਾਂ ਵਾਸੀ ਰਜਿੰਦਰ ਕੁਮਾਰ ਨੇ ਦਸਿਆ ਕਿ ਬੇਕਰੀ ਮਾਲਕ ਨੇ ਉਸ ਨੂੰ 15 ਫਰਵਰੀ 2021 ਨੂੰ ਬਿਨਾਂ ਬਿੱਲ ਦੇ ਕੇਕ ਦਿਤਾ ਸੀ। ਸਮਾਰੋਹ ਦੌਰਾਨ, ਮਹਿਮਾਨ ਨੂੰ ਕੇਕ ਦੇ ਟੁਕੜੇ ਵਿਚ ਇਕ ਕੀੜੀ ਮਿਲੀ ਅਤੇ ਉਸ ਨੂੰ ਖਾਣ ਤੋਂ ਬਾਅਦ ਉਹ ਬੀਮਾਰ ਹੋ ਗਿਆ।

ਇਹ ਵੀ ਪੜ੍ਹੋ: ਮਿਕਸਡ ਟੀਮ ਏਅਰ ਪਿਸਟਲ ਮੁਕਾਬਲੇ ’ਚ ਭਾਰਤੀ ਨਿਸ਼ਾਨੇਬਾਜ਼ਾਂ ਨੇ ਜਿੱਤਿਆ ਸੋਨ ਤਮਗ਼ਾ

ਰਜਿੰਦਰ ਅਨੁਸਾਰ ਕੇਕ ਖਾਣ ਤੋਂ ਬਾਅਦ ਉਸ ਦੇ ਬੇਟੇ ਕਾਰਤਿਕ ਨੂੰ ਵੀ ਬੁਖਾਰ ਚੜ੍ਹ ਗਿਆ। ਡਾਕਟਰਾਂ ਨੇ ਵੀ ਪੁਸ਼ਟੀ ਕੀਤੀ ਕਿ ਪ੍ਰਵਾਰਕ ਮੈਂਬਰ ਕੀੜੀ ਵਾਲਾ ਕੇਕ ਖਾਣ ਕਾਰਨ ਬੀਮਾਰ ਹੋਏ ਹਨ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਹੋਣਾ ਪਿਆ। ਇਸ ਸਬੰਧੀ ਸ਼ਿਕਾਇਤ ਕਰਨ ਲਈ ਬੇਕਰੀ ਮਾਲਕ ਨਾਲ ਸੰਪਰਕ ਕੀਤਾ ਪਰ ਉਸ ਨੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ।

ਇਹ ਵੀ ਪੜ੍ਹੋ: ਕਾਰਗਿਲ ਜ਼ਿਲ੍ਹੇ 'ਚ ਸ਼ੱਕੀ ਧਮਾਕਾ; ਤਿੰਨ ਲੋਕਾਂ ਦੀ ਮੌਤ ਅਤੇ 10 ਤੋਂ ਵੱਧ ਜ਼ਖ਼ਮੀ

ਕੇਕ 'ਚ ਕੀੜੀ ਮਿਲਣ 'ਤੇ ਵਿਅਕਤੀ ਨੇ ਬੇਕਰੀ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਬਚਾਅ ਵਿਚ, ਬੇਕਰੀ ਮਾਲਕ ਦੇ ਵਕੀਲ ਨੇ ਦਲੀਲ ਦਿਤੀ ਕਿ ਕੇਕ ਮਨੁੱਖੀ ਖਪਤ ਲਈ ਸਹੀ ਸੀ। ਖਰੜ ਵਿਚ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੇ ਅਧਿਕਾਰੀਆਂ ਦੀ 9 ਮਾਰਚ, 2021 ਦੀ ਇਕ ਰੀਪੋਰਟ ਵੀ ਤਿਆਰ ਕੀਤੀ ਗਈ, ਜਿਸ ਵਿਚ ਕਿਹਾ ਗਿਆ ਸੀ ਕਿ ਕੇਕ ਵਿਚ ਕੋਈ ਕੀੜਾ ਨਹੀਂ ਪਾਇਆ ਗਿਆ ਸੀ।

ਇਹ ਵੀ ਪੜ੍ਹੋ: ਸਰਕਾਰ ਨੇ ਪਾਸਪੋਰਟ ਬਣਾਉਣ ਦਾ ਦਾਅਵਾ ਕਰਨ ਵਾਲੀਆਂ ਫਰਜ਼ੀ ਵੈੱਬਸਾਈਟਾਂ ’ਤੇ ਲਗਾਈ ਪਾਬੰਦੀ

ਉਨ੍ਹਾਂ ਨੇ ਦਲੀਲ ਦਿਤੀ ਕਿ ਰਿਸ਼ਤੇਦਾਰ ਕੋਈ ਹੋਰ ਭੋਜਨ ਖਾਣ ਨਾਲ ਬੀਮਾਰ ਹੋ ਸਕਦੇ ਹਨ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਖਪਤਕਾਰ ਅਦਾਲਤ ਨੇ ਹੁਕਮ ਜਾਰੀ ਕੀਤਾ ਕਿ ਬੇਕਰੀ ਮਾਲਕ ਅਦਾਲਤ ਦੇ ਹੁਕਮਾਂ ਦੇ 30 ਦਿਨਾਂ ਦੇ ਅੰਦਰ-ਅੰਦਰ ਗਾਹਕ ਨੂੰ 20,000 ਰੁਪਏ ਅਦਾ ਕਰੇ।