ਨੌਜਵਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖੁਦਕੁਸ਼ੀ; ਸੁਸਾਈਡ ਨੋਟ ’ਚ ਲੜਕੀ ਅਤੇ ਉਸ ਦੇ ਭਰਾਵਾਂ ’ਤੇ ਲਗਾਏ ਇਲਜ਼ਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੋਸ਼ਲ ਮੀਡੀਆ ‘ਤੇ ਅਪਣਾ ਚੈਨਲ ਚਲਾਉਂਦਾ ਸੀ ਰਵੀ ਗਿੱਲ

Jalandhar Based Journalist Committed Suicide

 

ਜਲੰਧਰ:  ਬੀਤੀ ਸ਼ਾਮ ਇਕ ਨੌਜਵਾਨ ਨੇ ਸ਼ਾਸਤਰੀ ਮਾਰਕੀਟ ਚੌਕ ਸਥਿਤ ਇਕ ਨਿੱਜੀ ਹੋਟਲ 'ਚ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਪੱਤਰਕਾਰ ਰਵੀ ਗਿੱਲ ਵਾਸੀ ਰਿਸ਼ੀ ਨਗਰ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਰਾਹੁਲ ਨੇ ਦਸਿਆ ਕਿ ਉਨ੍ਹਾਂ ਨੂੰ ਸ਼ਾਮ 4 ਵਜੇ ਸੂਚਨਾ ਮਿਲੀ ਕਿ ਉਸ ਦੇ ਭਰਾ ਰਵੀ ਨੇ ਇਕ ਨਿੱਜੀ ਹੋਟਲ 'ਚ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਤੋਂ ਬਾਅਦ ਉਸ ਨੂੰ ਤੁਰਤ ਇਲਾਜ ਲਈ ਨਿਜੀ ਹਸਪਤਾਲ ਦਾਖਲ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਰਵੀ ਨੂੰ ਮ੍ਰਿਤਕ ਐਲਾਨ ਦਿਤਾ।

ਇਹ ਵੀ ਪੜ੍ਹੋ: ਦੋ ਅੰਡਰ-20 ਵਿਸ਼ਵ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ ਅੰਤਿਮ ਪੰਘਾਲ 

ਰਾਹੁਲ ਨੇ ਦਸਿਆ ਕਿ ਜ਼ਹਿਰੀਲਾ ਪਦਾਰਥ ਨਿਗਲਣ ਤੋਂ ਪਹਿਲਾਂ ਰਵੀ ਨੇ ਕਾਪੀ 'ਤੇ ਸੁਸਾਈਡ ਨੋਟ ਵੀ ਲਿਖਿਆ ਸੀ। ਇਸ ਵਿਚ ਉਸ ਨੇ ਦਸਿਆ ਕਿ ਕੀਰਤੀ ਗਿੱਲ ਨਾਂਅ ਦੀ ਲੜਕੀ ਨਾਲ ਕਾਫੀ ਸਮੇਂ ਤੋਂ ਦੋਸਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਦੋਸਤੀ ਟੁੱਟ ਗਈ ਅਤੇ ਉਸ ਨੇ ਅਪਣੇ ਭਰਾ ਸ਼ੁਭਮ ਗਿੱਲ, ਸਾਜਨ ਨਰਵਾਲ ਉਰਫ ਗੋਰਾ ਅਤੇ ਰਾਜੇਸ਼ ਕਪਿਲ ਨਾਲ ਮਿਲ ਕੇ ਉਸ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿਤਾ। ਇਸੇ ਪਰੇਸ਼ਾਨੀ ਦੇ ਚਲਦਿਆਂ ਉਸ ਨੇ ਇਹ ਕਦਮ ਚੁੱਕਿਆ।

ਇਹ ਵੀ ਪੜ੍ਹੋ: ਕੰਜ਼ਿਊਮਰ ਕੋਰਟ ਨੇ ਲੁਧਿਆਣਾ ਦੀ ਨੋਵਾ ਬੇਕਰੀ ਨੂੰ ਲਗਾਇਆ 20 ਹਜ਼ਾਰ ਰੁਪਏ ਜੁਰਮਾਨਾ; ਕੇਕ ਵਿਚੋਂ ਨਿਕਲੀ ਸੀ ਕੀੜੀ

ਰਾਹੁਲ ਨੇ ਦਸਿਆ ਕਿ ਰਵੀ ਗਿੱਲ ਕੁੱਝ ਸਾਲਾਂ ਤੋਂ ਪੱਤਰਕਾਰੀ ਖੇਤਰ ਵਿਚ ਸੀ ਅਤੇ ਕੇ ਸਾਂਝਾ ਟੀ. ਵੀ. ਨਾਂਅ ਦਾ ਪੋਰਟਲ ਚਲਾ ਰਿਹਾ ਸੀ।  ਉਸ ਦਾ ਵਿਆਹ ਹੋਇਆ ਸੀ ਅਤੇ ਦੋ ਲੜਕੀਆਂ ਵੀ ਸਨ। ਇਸ ਮਗਰੋਂ ਰਵੀ ਗਿੱਲ ਦੇ ਕੀਰਤੀ ਗਿੱਲ ਨਾਲ ਸਬੰਧ ਬਣੇ ਅਤੇ ਉਹ ਉਸ ਦੇ ਘਰ ਆਉਣ-ਜਾਣ ਲੱਗੀ, ਜਿਸ ਮਗਰੋਂ ਰਵੀ ਗਿੱਲ ਤੇ ਉਸ ਦੀ ਪਤਨੀ ਚੇਤਨਾ ਦਾ ਤਲਾਕ ਹੋ ਗਿਆ।  ਵਿਆਹੁਤਾ ਰਵੀ ਗਿੱਲ ਦੀਆਂ ਉਸ ਮਹਿਲਾ ਨਾਲ ਨਜ਼ਦੀਕੀਆਂ ਵਧੀਆਂ ਪਰ ਬਾਅਦ ਵਿਚ ਦੋਵਾਂ ਵਿਚਕਾਰ ਅਣਬਣ ਹੋ ਗਈ। ਮਹਿਲਾ ਆਪਣਾ ਪੋਰਟਲ ਚਲਾਉਣ ਲੱਗੀ ਸੀ।

ਇਹ ਵੀ ਪੜ੍ਹੋ: ਮਿਕਸਡ ਟੀਮ ਏਅਰ ਪਿਸਟਲ ਮੁਕਾਬਲੇ ’ਚ ਭਾਰਤੀ ਨਿਸ਼ਾਨੇਬਾਜ਼ਾਂ ਨੇ ਜਿੱਤਿਆ ਸੋਨ ਤਮਗ਼ਾ

ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਰਵੀ ਗਿੱਲ ਦੇ ਭਰਾ ਨੇ ਦਸਿਆ ਕਿ ਕੀਰਤੀ ਗਿੱਲ ਨੇ ਉਸ ਦੇ ਭਰਾ ਦੇ ਪੈਸੇ ਵੀ ਖਾਧੇ। ਲੜਕੀ ਨੇ ਅਪਣੇ ਭਰਾ ਨੂੰ ਵਿਦੇਸ਼ ਭੇਜਣ ਲਈ ਰਵੀ ਗਿੱਲ ਤੋਂ ਪੈਸੇ ਵੀ ਮੰਗੇ ਪਰ ਉਸ ਨੇ ਇਨਕਾਰ ਕਰ ਦਿਤਾ, ਜਿਸ ਮਗਰੋਂ ਉਸ ਨੇ ਅਪਣੇ ਭਰਾਵਾਂ ਨਾਲ ਮਿਲ ਕੇ ਉਸ ਨੂੰ ਤੰਗ ਪਰੇਸ਼ਾਨ ਕੀਤਾ।  
ਮੌਕੇ 'ਤੇ ਮੌਜੂਦ ਥਾਣਾ ਬਾਰਾਦਰੀ ਦੇ ਐਸ.ਆਈ. ਸੁਖਚੈਨ ਸਿੰਘ ਨੇ ਦਸਿਆ ਕਿ ਖੁਦਕੁਸ਼ੀ ਦੀ ਸੂਚਨਾ ਮਿਲਦੇ ਹੀ ਹਸਪਤਾਲ ਪਹੁੰਚ ਕੇ ਮ੍ਰਿਤਕ ਦੇ ਭਰਾ ਰਾਹੁਲ ਗਿੱਲ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਐਸ.ਆਈ. ਨੇ ਦਸਿਆ ਕਿ ਰਵੀ ਵਲੋਂ ਲਿਖਿਆ ਸੁਸਾਈਡ ਨੋਟ ਵੀ ਬਰਾਮਦ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।