ਸਿਮਰਜੀਤ ਸਿੰਘ ਬੈਂਸ ਨੇ ਵਿਧਾਨ ਸਭਾ ਦੇ ਬਾਹਰ ਕੀਤੇ ਵੱਡੇ ਖੁਲਾਸੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਪ ਅਕਾਲੀ ਦਲ ਅਤੇ ਕਾਂਗਰਸ ਨੂੰ ਘਿਉ ਖਿਚੜੀ ਦੱਸਿਆ

Simarjit Singh Bains

ਚੰਡੀਗੜ੍ਹ ਅੱਜ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਸਿਮਰਜੀਤ ਬੈਂਸ ਨੇ ਸਪੋਕਸਮੈਨ ਦੇ ਪੱਤਰਕਾਰ ਨਾਲ ਗੱਲ ਕਰਦੇ ਦੱਸਿਆ ਕਿ ਅੱਜ ਪੂਰਾ ਵਿਸ਼ਵ ਅਤੇ ਜਿਸ ਵਿੱਚ ਵੱਸਦਾ ਪੰਜਾਬੀ ਭਾਈਚਾਰਾ ਵਿਧਾਨ ਸਭਾ ਸੈਸ਼ਨ ਉੱਤੇ ਟਿਕ ਟਿਕੀ ਲਾਈ ਬੈਠਾ ਸੀ ਪਰ ਪੰਜਾਬ ਸਰਕਾਰ ਨੇ ਪੰਜਾਬੀਆਂ ਨੂੰ ਨਿਰਾਸ਼ ਕੀਤਾ ਹੈ । ਅੱਜ ਦਾ ਸੈਸ਼ਨ ਵਿੱਚ ਟੀਏ ਡੀਏ ਲੈਣ ਤੱਕ ਸੀਮਤ ਰਿਹਾ ਉਨ੍ਹਾਂ ਦੱਸਿਆ ਕਿ ਸਰਕਾਰ ਨੇ ਬਿੱਲ ਦੀ ਕਾਪੀ ਤੱਕ ਨਹੀਂ ਦਿੱਤੀ ਜੋ ਕਿ ਅੱਜ ਪੰਜਾਬ ਦੇ ਕਿਸਾਨਾਂ ਲਈ ਗੰਭੀਰ ਮਸਲਾ ਬਣਿਆ ਹੋਇਆ ਹੈ ।

ਪੰਜਾਬ ਸਰਕਾਰ ਸਾਰੇ ਮੈਂਬਰਾਂ ਨੂੰ ਬਿੱਲ ਦੀ ਕਾਪੀ ਦਿੱਤੀ ਹੁੰਦੀ ਤਾਂ ਅਸੀਂ ਉਸ ‘ਤੇ ਆਪਣੇ ਸੁਝਾਅ ਦਿੰਦੇ ਪਰ ਸਰਕਾਰ ਨੇ ਅਜਿਹਾ ਨਹੀਂ ਕੀਤਾ । ਉਨ੍ਹਾਂ ਕਿਹਾ ਸਰਕਾਰ ਤਾਂ ਸਿਰਫ ਇਸ ਸੈਸ਼ਨ ਵਿੱਚ ਨੋਟੈਂਕੀ ਕਰ ਰਹੀ ਹੈ ਜਿਵੇਂ ਪਿਛਲੇ ਦਿਨੀਂ ਰਾਹੁਲ ਗਾਂਧੀ ਪੰਜਾਬ ਵਿੱਚ ਕਰਕੇ ਗਿਆ ਹੈ । ਉਨ੍ਹਾਂ ਦੋਸ ਲਾਇਆ ਕਿ ਰਾਹੁਲ ਗਾਂਧੀ ਨੇ ਦੇਸ਼ ਦੀ ਕਾਂਗਰਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਅੱਗੇ ਇਕੱਠਾ ਕਿਉਂ ਨਹੀਂ ਕੀਤਾ ।

ਉਨ੍ਹਾਂ ਦੱਸਿਆ ਕਿ ਬਿਜ਼ਨਸ ਐਡਵਾਇਜ਼ਰੀ ਕਮੇਟੀ ਦੀ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਇਸ ਖੇਤੀ ਕਾਨੂੰਨ ਦੇ ਹੱਕ ਵਿੱਚ ਸਹਿਮਤੀ ਪ੍ਰਗਟਾ ਕੇ ਆਏ ਹਨ । ਉਨ੍ਹਾਂ ਨੇ ਸਪੀਕਰ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਸਪੀਕਰ ਨੇ ਕਿਹਾ ਕਿ ਆਪ ਅਤੇ ਅਕਾਲੀ ਦਲ ਦੋਵੇਂ ਪਹਿਲਾਂ ਹੀ ਮੀਟਿੰਗ ਵਿੱਚ ਸੈਟਿੰਗ ਕਰਕੇ ਆਏ ਹਨ । ਇਸ ਬਾਰੇ ਸਪੀਕਰ ਨੇ ਜਾਣਕਾਰੀ ਦਿੱਤੀ ਕਿ ਆਪ ਤੇ ਅਕਾਲੀ ਦਲ ਦੋਵੇਂ ਖੇਤੀ ਬਿੱਲਾਂ ‘ਤੇ ਸਹਿਮਤ ਹਨ ।

ਉਨ੍ਹਾਂ ਕਿਹਾ ਕਿ ਹਰਸਿਮਰਤ ਬਾਦਲ ਕੇਂਦਰ ਵਿੱਚ ਬਿੱਲ ਦੀ ਪ੍ਰਵਾਨਗੀ ‘ਤੇ ਦਸਤਖਤ ਕਰਕੇ ਆਏ ਹਨ । ਆਪ ਸਪਰੀਮੋ ਕੇਜਰੀਵਾਲ ਕਿਉਂ ਨਹੀਂ ਦਿੱਲੀ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਇਨ੍ਹਾਂ ਬਿੱਲਾਂ ਨੂੰ ਰੱਦ ਕਿਉਂ ਨਹੀਂ ਕਰਦੇ । ਉਨ੍ਹਾਂ ਕਿਹਾ ਕਿ ਸਰਕਾਰ ਨੇ ਅਜੇ ਤੱਕ ਖੇਤੀ ਬਿੱਲ ਦਾ ਖਰੜਾ ਤਿਆਰ ਨਹੀਂ ਕੀਤਾ ਕਿਉਂਕਿ ਕਿਉਂਕਿ ਸਰਕਾਰ ਇਸ ਬਿੱਲ ਪ੍ਰਤੀ ਗੰਭੀਰ ਨਹੀਂ ਹੈ ।

ਉਨ੍ਹਾਂ ਕਿਹਾ ਕਿ ਅਬਾਨੀ ਹੋਵੇ ਅਡਾਨੀ ਹੋਵੇ ਜੋ ਵੀ ਐੱਮ ਐੱਸ ਪੀ ਤੋਂ ਘੱਟ ਰੇਟ ਕਿਸਾਨ ਦੀ ਫ਼ਸਲ ਖਰੀਦੇਗਾ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ । ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ ਉਨ੍ਹਾਂ ਸਰਕਾਰ ਨੂੰ ਇਸ ਸਬੰਧੀ ਸੁਝਾਅ ਵੀ ਭੇਜਿਆ ਸੀ ਕਿ ਜਿਸ ਕੋਲ ਪੰਜਾਬ ਵਿੱਚ ਰਿਹਾਇਸ਼ ਦੇ ਸਬੂਤ ਨਹੀਂ ਉਹ ਪੰਜਾਬ ਵਿੱਚ ਖੇਤੀਬਾੜੀ ਦੀ ਜ਼ਮੀਨ ਨਹੀਂ ਖਰੀਦ ਸਕੇਗਾ ਅਜਿਹੇ ਕਾਨੂੰਨ ਬਣਾਉਣ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਰੇਟ ਖੇਤੀਬਾੜੀ ਮਾਫੀਆ ਜੋ ਪੰਜਾਬ ਦੇ ਕਿਸਾਨਾਂ ਦੀ ਲੁੱਟ ਕਰਨ ਦੀ ਤਿਆਰੀ ਕਰੀ ਬੈਠਾ ਹੈ । ਤਾਂ ਇਨ੍ਹਾਂ ਦੇ ਦੇ ਖ਼ਿਲਾਫ ਜੇਕਰ ਸਰਕਾਰ ਕੋਈ ਕਾਨੂੰਨ ਨਹੀਂ ਬਣਾਉਂਦੀ ਤਾਂ ਉਹ ਡੱਟ ਕੇ ਉਸ ਦਾ ਵਿਰੋਧ ਕਰਨਗੇ ।