ਪੰਜਾਬ ਦੇ ਕਰਮਚਾਰੀ ਹੁਣ ਧਰਨੇ ਨਹੀਂ, ਸਿਆਸੀ ਲੜਾਈ ਲੜਨਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਕਰਮਚਾਰੀ ਹੁਣ ਅਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਅਤੇ ਰੈਲੀ ਨਹੀਂ ਕਰਨਗੇ.....

Employees

ਚੰਡੀਗੜ (ਭਾਸ਼ਾ): ਪੰਜਾਬ ਦੇ ਕਰਮਚਾਰੀ ਹੁਣ ਅਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਅਤੇ ਰੈਲੀ ਨਹੀਂ ਕਰਨਗੇ ਸਗੋਂ ਹੁਣ ਸਰਕਾਰ ਦੇ ਵਿਰੁਧ ਰਾਜਨਿਤਕ ਲੜਾਈ ਲੜਨਗੇ। ਕਰਮਚਾਰੀਆਂ ਦਾ ਕਹਿਣਾ ਹੈ ਕਿ ਹੁਣ ਉਹ ਰਾਜਨਿਤਕ ਲੜਾਈ ਲੜਕੇ ਅਪਣੀਆਂ ਮੰਗਾਂ ਉਤੇ ਪਹਿਰਾ ਦੇਣਗੇ। ਪੰਜਾਬ ਸਿਵਲ ਸਕੱਤਰ ਦੀ ਜਵਾਇੰਟ ਐਕਸ਼ਨ ਕਮੇਟੀ ਨੇ ਅੱਜ ਵਿਧਾਇਕਾਂ ਦੀਆਂ ਤਨਖਾਹਾਂ ਵਧਾਉਣ ਦੇ ਵਿਰੁਧ ਮੋਰਚਾ ਖੋਲ ਦਿਤਾ ਹੈ ਅਤੇ ਇਸ ਉਤੇ ਸਖਤ ਇਤਰਾਜ ਜਿਤਾਇਆ। ਕਮੇਟੀ ਦੇ ਪ੍ਰਧਾਨ ਐਨ.ਪੀ. ਸਿੰਘ ਅਤੇ ਸੁਖਚੈਨ ਸਿੰਘ ਖਹਿਰਾ ਨੇ ਐਲਾਨ ਕੀਤਾ ਕਿ ਹੁਣ ਧਰਨੇ ਅਤੇ ਰੈਲੀਆਂ ਨਹੀਂ ਸਗੋਂ ਸਿਆਸੀ ਲੜਾਈ ਲੜੀ ਜਾਵੇਗੀ।

ਸਾਡੇ ਕੋਲ ਸੁਝਾਅ ਆਇਆ ਹੈ ਕਿ ਕਰਮਚਾਰੀਆਂ ਦਾ ਇਕ ਸਿਆਸੀ ਵਿੰਗ ਬਣਾਇਆ ਜਾਵੇ ਜਿਸ ਵਿਚ ਸੇਵਾਮੁਕਤ ਕਰਮਚਾਰੀਆਂ ਨੂੰ ਸ਼ਾਮਲ ਕੀਤਾ ਜਾਵੇ। ਇਹ ਵਿੰਗ ਲੋਕਸਭਾ ਚੋਣ ਵੀ ਲੜਨਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ 3 ਲੱਖ ਕਰਮਚਾਰੀ ਹਨ ਅਤੇ ਉਨ੍ਹਾਂ ਦੇ ਪਰਵਾਰ ਦੇ ਮੈਂਬਰ ਮਿਲਾ ਕੇ ਵੋਟ ਬੈਂਕ ਕਾਫ਼ੀ ਬਣ ਸਕਦਾ ਹੈ। ਸਾਡਾ ਵੋਟ ਬੈਂਕ 60 ਲੱਖ ਤੋਂ ਉਤੇ ਹੈ ਅਤੇ ਅਸੀਂ ਰਾਜਨਿਤਕ ਲੋਕਾਂ ਦੀ ਮਨਮਾਨੀ ਨੂੰ ਰੋਕਣਗੇ। ਪੰਜਾਬ ਸਰਕਾਰ ਨੇ ਹੁਣ ਤੱਕ ਇਕ ਵੀ ਡੀ.ਏ ਦੀ ਕਿਸਤ ਜਾਰੀ ਨਹੀਂ ਕੀਤੀ ਹੈ। ਵਿੱਤ ਮੰਤਰੀ ਕਹਿੰਦੇ ਹਨ ਕਿ ਖਜਾਨਾ ਖਾਲੀ ਹੈ,

ਜਦੋਂ ਕਿ ਵਿਧਾਇਕਾਂ ਦੀਆਂ ਤਨਖਾਹਾਂ ਵਧਾਉਣ ਦੀ ਗੱਲ ਆਈ ਤਾਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਕਹਿ ਰਹੇ ਹਨ ਕਿ ਹੁਣ ਵਿਤੀ ਹਾਲਤ ਠੀਕ ਹੋ ਗਈ ਹੈ। ਐਕਸ਼ਨ ਕਮੇਟੀ ਨੇ ਵਿਧਾਇਕਾਂ ਦੇ ਭੱਤੇ ਵਧਾਉਣ ਦਾ ਸ਼ਖਤ ਵਿਰੋਧ ਕਰਦੇ ਹੋਏ ਕਿਹਾ ਕਿ ਇਨ੍ਹਾਂ ਨੂੰ ਹਰ ਚੀਜ ਦਾ ਭੱਤਾ ਦਿਤਾ ਜਾ ਰਿਹਾ ਹੈ। ਵਿਧਾਇਕਾਂ  ਦੇ ਕੋਲ ਕੋਈ ਦਫਤਰ ਨਹੀਂ ਹੈ ਫਿਰ ਦਫਤਰ ਭੱਤਾ ਕਿਸ ਲਈ, ਇਥੋਂ ਤੱਕ ਕਿ ਸਕੱਤਰ ਭੱਤਾ ਕਿਸ ਲਈ। ਖਹਿਰਾ ਨੇ ਸਵਾਲ ਚੁੱਕੇ ਕਿ ਅਜੋਕੇ ਯੁੱਗ ਵਿਚ ਇਨ੍ਹਾਂ ਨੂੰ 15,000 ਰੁਪਏ ਟੈਲੀਫੋਨ ਭੱਤਾ ਦਿਤਾ ਜਾ ਰਿਹਾ ਜਦੋਂ ਕਿ ਅੱਜ-ਕੱਲ੍ਹ 500 ਰੁਪਏ ਵਿਚ ਤੁਸੀਂ ਪੂਰਾ ਮਹੀਨਾ ਅਨ ਲਿਮਿਟਡ ਕਾਲ ਕਰ ਸਕਦੇ ਹਨ।

ਨੈਟ ਦੇ ਨਾਲ 1500 ਤੋਂ 2000 ਰੁਪਏ ਖਰਚ ਆਉਂਦਾ ਹੈ ਫਿਰ ਇਨ੍ਹਾਂ ਨੂੰ 15,000 ਰੁਪਏ ਭੱਤਾ ਦਿਤਾ ਜਾ ਰਿਹਾ ਹੈ ਜਦੋਂ ਕਿ ਦੂਜੇ ਪਾਸੇ ਸਰਕਾਰ ਖਰਚ ਘੱਟ ਕਰ ਰਹੀ ਹੈ। ਖਹਿਰਾ ਨੇ ਕਿਹਾ ਕਿ ਕਰਮਚਾਰੀਆਂ ਨੂੰ ਇਕ ਵੀ ਡੀ.ਏ ਦੀ ਕਿਸਤ ਜਾਰੀ ਨਹੀਂ ਕੀਤੀ ਗਈ ਹੈ। ਸਰਕਾਰ ਨੇ ਅਧਿਆਪਕਾਂ ਦਾ ਅੰਦੋਲਨ ਫੇਲ ਕਰ ਦਿਤਾ ਹੈ ਇਸ ਲਈ ਹੁਣ ਰਾਜਨਿਤਕ ਲੜਾਈ ਲੜੀ ਜਾਵੇਗੀ ਅਤੇ ਕਰਮਚਾਰੀਆਂ ਦਾ ਇਕ ਰਾਜਨਿਤਕ ਵਿੰਗ ਬਣੇਗਾ ਜੋ ਚੋਣ ਵੀ ਲੜੇਗਾ ਅਤੇ ਕਿਸਾਨਾਂ ਅਤੇ ਮਜਦੂਰਾਂ ਨੂੰ ਵੀ ਨਾਲ ਲਿਆ ਜਾਵੇਗਾ। ਹੁਣ ਸਰਕਾਰ ਦੇ ਵਿਰੁਧ ਸਿਆਸੀ ਲੜਾਈ ਲੜੀ ਜਾਵੇਗੀ।

ਕਰਮਚਾਰੀਆਂ ਦਾ 200 ਰੁਪਏ ਪ੍ਰੋਫੈਸ਼ਨਲ ਟੈਕਸ ਕੱਟਿਆ ਜਾ ਰਿਹਾ ਹੈ ਜਦੋਂ ਕਿ ਕਿਸੇ ਵਿਧਾਇਕ ਨੇ ਇਹ ਨਹੀਂ ਦਿਤਾ ਹੈ। ਇਸ ਮੌਕੇ ਉਤੇ ਗੁਰਿੰਦਰ ਸਿੰਘ ਭਾਟੀਆ, ਭੀਮ ਸਾਇਨ ਗਰਗ, ਗੁਰਪ੍ਰੀਤ ਸਿੰਘ, ਨੀਰਜ ਕੁਮਾਰ, ਸੁਸ਼ੀਲ ਕੁਮਾਰ, ਮਿਥੁਨ ਚਾਵਲਾ, ਪਰਵੀਨ ਮੇਹਰਾ ਅਤੇ ਦਰਜਾ 4 ਕਰਮਚਾਰੀ ਯੂਨੀਅਨ ਦੇ ਬਲਰਾਜ ਸਿੰਘ ਦਾਊ ਮੌਜੂਦ ਸਨ।