ਧਰਨੇ 'ਤੇ ਬੈਠੇ ਕਿਸਾਨ, ਮੰਗਾਂ ਪੂਰੀਆਂ ਹੋਣ ਤੋਂ ਬਾਅਦ ਉੱਠਣ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਕਿਸਾਨ ਕਮੇਟੀ ਅਤੇ ਪਗੜੀ ਸੰਭਾਲ ਜੱਟਾ ਦੇ ਐਲਾਨ ਉਤੇ ਕਿਸਾਨ ਸੋਮਵਾਰ ਦੁਪਹਿਰ 12 ਵਜੇ ਤੋਂ ਦਸੂਹਾ ਹੁਸ਼ਿਆਰਪੁਰ ਰੋਡ ਉਤੇ...

Farmer on exhibition

ਹੁਸ਼ਿਆਰਪੁਰ (ਸਸਸ) : ਕਿਸਾਨ ਕਮੇਟੀ ਅਤੇ ਪਗੜੀ ਸੰਭਾਲ ਜੱਟਾ ਦੇ ਐਲਾਨ ਉਤੇ ਕਿਸਾਨ ਸੋਮਵਾਰ ਦੁਪਹਿਰ 12 ਵਜੇ ਤੋਂ ਦਸੂਹਾ ਹੁਸ਼ਿਆਰਪੁਰ ਰੋਡ ਉਤੇ ਰੰਧਾਵਾ ਚੌਂਕ ਵਿਚ ਅਨਿਸ਼ਚਿਤ ਸਮੇਂ ਲਈ ਧਰਨੇ ਉਤੇ ਬੈਠ ਗਏ। ਗੰਨਾ ਸੰਘਰਸ਼ ਕਮੇਟੀ ਦੇ ਕਿਸਾਨ ਨੇਤਾ ਜਗਵੀਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਧਰਨਾ ਦਿਤਾ ਜਾਵੇਗਾ। ਧਰਨੇ ਵਿਚ ਸ਼ਾਮਿਲ ਕਿਸਾਨ ਅਪਣੇ ਨਾਲ ਰਹਿਣ ਦਾ ਪ੍ਰਬੰਧ ਕਰਕੇ ਆਏ ਹਨ ਜੋ ਹੁਣ ਅਪਣੀਆਂ ਮੰਗਾਂ ਪੂਰੀਆਂ ਹੋਣ ਤੋਂ ਬਾਅਦ ਹੀ ਧਰਨੇ ਤੋਂ ਉੱਠਣਗੇ।

ਇਸ ਕਾਰਨ ਲਗਾਤਾਰ ਜਾਮ ਦੀ ਹਾਲਤ ਬਣੀ ਹੋਈ ਹੈ। ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਭ ਤੋਂ ਜਿਆਦਾ ਪਰੇਸ਼ਾਨੀ ਸਕੂਲ ਬੱਸਾਂ ਨੂੰ ਹੋ ਰਹੀ ਹੈ। ਉਨ੍ਹਾਂ ਨੂੰ ਕਈ-ਕਈ ਕਿਲੋਮੀਟਰ ਘੁੰਮ ਕੇ ਜਾਣਾ ਪੈ ਰਿਹਾ ਹੈ। ਏਬੀ ਸ਼ੁਗਰ ਮਿਲ ਦੇ ਵਾਈਸ ਪ੍ਰੈਸੀਡੈਂਟ ਦੇਸ ਰਾਜ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਦੋ ਦਿਨ ਵਿਚ ਪਰਚੀ ਜਾਰੀ ਕਰਨ ਦੀ ਕੋਈ ਗੱਲ ਹੀ ਨਹੀਂ ਕੀਤੀ ਗਈ ਸੀ। ਐਸਡੀਐਮ ਦਸੂਹਾ ਨੇ ਕਿਵੇਂ ਕਹਿ ਦਿਤਾ ਕਿ ਦੋ ਦਿਨ ਵਿਚ ਪਰਚੀ ਜਾਰੀ ਕਰ ਦਿਤੀ ਜਾਵੇਗੀ।

ਵਿਗੜ ਰਹੀ ਹਾਲਤ ਨੂੰ ਵੇਖਦੇ ਮਿੱਲ ਪ੍ਰਬੰਧਨ ਨੇ ਮਿੱਲ ਦੇ ਲਿੰਕ ਰੋਡ ਐਂਟਰੀ ਗੇਟ ਉਤੇ ਤਾਲਾ ਲਗਾ ਦਿਤਾ ਹੈ ਅਤੇ ਮਿੱਲ ਦੇ ਅੰਦਰ ਵੀ ਪੁਲਿਸ ਤੈਨਾਤ ਕਰ ਦਿਤੀ ਗਈ ਹੈ। ਕਿਸਾਨਾਂ ਨੇ ਰੰਧਾਵਾ ਲਿੰਕ ਰੋਡ ਉਤੇ ਵੀ 15-20 ਟਰਾਲੀਆਂ ਲਗਾ ਕੇ ਰੋੜ ਬੰਦ ਕਰ ਦਿਤਾ ਹੈ। ਐਸਡੀਐਮ ਦਸੂਹਾ ਹਰਚਰਨ ਦਾ ਕਹਿਣਾ ਹੈ ਕਿ ਜੇਕਰ ਹੁਣ ਮਿੱਲ ਪ੍ਰਬੰਧਕ ਅਜਿਹਾ ਕਹਿ ਰਹੇ ਹਨ ਤਾਂ ਮੁੱਖ ਮੰਤਰੀ ਨਾਲ ਬੈਠਕ ਤੋਂ ਬਾਅਦ ਵੀ ਵੇਖ ਲੈਂਦੇ ਹਾਂ।

ਧਰਨੇ ਵਿਚ ਜਗਵੀਰ ਸਿੰਘ ਚੌਹਾਨ, ਝੁੰਝਾਰ ਸਿੰਘ ਕੇਸ਼ੋਪੁਰ, ਰੰਜੀਤ ਸਿੰਘ ਬਾਜਵਾ, ਅਮਰਜੀਤ ਸਿੰਘ ਕੁਲਾਰ, ਹਰਸੁਲਿੰਦਰ ਸਿੰਘ ਪ੍ਰਧਾਨ ਦੋਆਬਾ ਕਮੇਟੀ ਜਲੰਧਰ, ਅਵਤਾਰ ਚੀਮਾ, ਦਵਿੰਦਰ ਛਾਂਗਲਾ, ਜਰਨੈਲ ਸਿੰਘ ਕੁਰਾਲਾ, ਸਤਪਾਲ ਮਿਰਜਾਪੁਰ, ਮੁਕੇਸ਼ ਚੰਦਰ, ਸਰਪੰਚ ਗੁਰਪ੍ਰੀਤ ਸਿੰਘ ਬੁੱਧੋਬਰਕਤ, ਬਲਵੀਰ ਸੋਹੀਆਂ, ਕਮਲ ਸੋਹੀਆ ਮੌਜੂਦ ਸਨ।

Related Stories