ਕੌਮੀ ਜਲ ਐਵਾਰਡਾਂ ਲਈ ਦਰਖਾਸਤਾਂ ਜਮਾਂ ਕਰਨ ਦੀ ਅੰਤਿਮ ਮਿਤੀ ਵਿਚ ਵਾਧਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤ ਸਰਕਾਰ ਦੇ ਜਲ ਸਰੋਤ, ਨਦੀ ਵਿਕਾਸ ਅਤੇ ਗੰਗਾ ਸੁਰੱਖਿਆ ਮੰਤਰਾਲੇ ਵੱਲੋਂ 'ਕੌਮੀ ਜਲ ਐਵਾਰਡ-2018' ਲਈ ਦਰਖਾਸਤਾਂ ਜਮਾਂ ਕਰਾਉਣ ਦੀ ਅੰਤਿਮ...

National Water Awards 2018

ਚੰਡੀਗੜ (ਸ.ਸ.ਸ) : ਭਾਰਤ ਸਰਕਾਰ ਦੇ ਜਲ ਸਰੋਤ, ਨਦੀ ਵਿਕਾਸ ਅਤੇ ਗੰਗਾ ਸੁਰੱਖਿਆ ਮੰਤਰਾਲੇ ਵੱਲੋਂ 'ਕੌਮੀ ਜਲ ਐਵਾਰਡ-2018' ਲਈ ਦਰਖਾਸਤਾਂ ਜਮਾਂ ਕਰਾਉਣ ਦੀ ਅੰਤਿਮ ਮਿਤੀ ਵਿਚ ਵਾਧਾ ਕੀਤਾ ਗਿਆ ਹੈ। ਹੁਣ ਵੱਖ-ਵੱਖ ਵੰਨਗੀਆਂ ਵਿਚ 31 ਦਸੰਬਰ, 2018 ਤੱਕ ਦਰਖਾਸਤਾਂ ਦਿੱਤੀਆਂ ਜਾ ਸਕਦੀਆਂ ਹਨ। ਇਸ ਤੋਂ ਪਹਿਲਾਂ ਦਰਖਾਸਤਾਂ ਜਮਾਂ ਕਰਾਉਣ ਦੀ ਅੰਤਿਮ ਮਿਤੀ 30 ਨਵੰਬਰ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਬੇਹਤਰੀਨ ਸੂਬਾ, ਬੇਹਤਰੀਨ ਜ਼ਿਲਾ, ਬੇਹਤਰੀਨ ਨਗਰ ਕਾਰਪੋਰੇਸ਼ਨ/ਕੌਂਸਲ, ਬੇਹਤਰੀਨ ਪੰਚਾਇਤ, ਬੇਹਤਰੀਨ ਸਕੂਲ,

ਬੇਹਤਰੀਨ ਟੀਵੀ ਸ਼ੋਅ, ਅਖਬਾਰ ਆਦਿ ਲਈ ਕਈ ਐਵਾਰਡ ਦਿੱਤੇ ਜਾ ਰਹੇ ਹਨ।  ਉਨਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਨਾਂ ਨਿੱਜੀ-ਸਰਕਾਰੀ ਸੰਸਥਾਵਾਂ ਜਾਂ ਵਿਅਕਤੀਆਂ ਨੇ ਪਾਣੀ ਸੰਭਾਲ ਅਤੇ ਪ੍ਰਬੰਧਨ ਵਿਚ ਵਧੀਆ ਕੰਮ ਕੀਤਾ ਹੈ ਉਹ ਇਨਾਂ ਐਵਾਰਡਾਂ ਦੀਆਂ ਵੱਖ-ਵੱਖ ਵੰਨਗੀਆਂ ਲਈ ਦਰਖਾਸਤਾਂ ਜਮਾਂ ਕਰਵਾ ਸਕਦੇ ਹਨ।  ਉਨਾਂ ਦੱਸਿਆ ਕਿ 'ਕੌਮੀ ਜਲ ਐਵਾਰਡ-2018' ਲਈ ਦਰਖਾਸਤਾਂ ਜਮਾਂ ਕਰਵਾਉਣ ਲਈ ਸੈਂਟਰਲ ਗ੍ਰਾਊਂਡ ਵਾਟਰ ਬੋਰਡ ਨੂੰ ਨੋਡਲ ਏਜੰਸੀ ਬਣਾਇਆ ਗਿਆ ਹੈ। ਵਿਸਥਾਰ ਸਹਿਤ ਜਾਣਕਾਰੀ ਅਤੇ ਦਰਖਾਸਤਾਂ ਜਮਾਂ ਕਰਾਉਣ ਲਈ ਵੈੱਬਸਾਈਟ www.mowr.gov.in ਜਾਂwww.cgwb.gov.in 'ਤੇ ਸੰਪਰਕ ਕੀਤਾ ਜਾ ਸਕਦਾ ਹੈ। 

ਉਨਾਂ ਕਿਹਾ ਕਿ ਪਾਣੀ ਦੀ ਮਹੱਤਤਾ ਨੂੰ ਸਮਝਦੇ ਹੋਏ ਇਨਾਂ ਐਵਾਰਡਾਂ ਦਾ ਐਲਾਨ ਕੀਤਾ ਗਿਆ ਹੈ ਤਾਂ ਜੋ ਪਾਣੀ ਵਰਗੀ ਅਨਮੋਲ ਕੁਦਰਤੀ ਨਿਆਮਤ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ।