ਸਿੱਧੂ ਮੂਸੇਵਾਲਾ ਨੇ ਮਾਂ ਚਰਨ ਕੌਰ ਸਮੇਤ ਪਾਈ ਵੋਟ, ਕਿਹਾ- ਮੈਂ ਪੂਰੀ ਮਿਹਨਤ ਕੀਤੀ ਤੇ ਜਿੱਤ ਪੱਕੀ ਹੈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਸ਼ਹੂਰ ਪੰਜਾਬੀ ਗਾਇਕ ਅਤੇ ਵਿਧਾਨ ਸਭਾ ਹਲਕਾ ਮਾਨਸਾ ਤੋਂ ਕਾਂਗਰਸ ਦੇ ਉਮੀਦਵਾਰ ਸਿੱਧੂ ਮੂਸੇਵਾਲਾ ਨੇ ਅਪਣੇ ਮਾਤਾ ਚਰਨ ਕੌਰ ਨਾਲ ਪਿੰਡ ਮੂਸਾ ਵਿਖੇ ਵੋਟ ਪਾਈ।

Sidhu Moosewala Cast his vote

ਮਾਨਸਾ: ਮਸ਼ਹੂਰ ਪੰਜਾਬੀ ਗਾਇਕ ਅਤੇ ਵਿਧਾਨ ਸਭਾ ਹਲਕਾ ਮਾਨਸਾ ਤੋਂ ਕਾਂਗਰਸ ਦੇ ਉਮੀਦਵਾਰ ਸ਼ੁੱਭਦੀਪ ਸਿੰਘ ਸਿੱਧੂ (ਸਿੱਧੂ ਮੂਸੇਵਾਲਾ) ਨੇ ਅਪਣੇ ਮਾਤਾ ਚਰਨ ਕੌਰ ਨਾਲ ਪਿੰਡ ਮੂਸਾ ਵਿਖੇ ਵੋਟ ਪਾਈ। ਵੋਟ ਪਾਉਣ ਮਗਰੋਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਮਾਨਸਾ ਵਿਚ ਪੂਰਾ ਫਸਵਾਂ ਮੁਕਾਬਲਾ ਹੈ ਅਤੇ ਉਹਨਾਂ ਨੇ ਪੂਰੀ ਮਿਹਨਤ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਅਪਣੀ ਜਿੱਤ ਦਾ ਦਾਅਵਾ ਕੀਤਾ।