ਸਿਹਰਾ ਬੰਨਣ ਤੋਂ ਪਹਿਲਾਂ ਨੌਜਵਾਨ ਨੋੇ ਚੁੱਕਿਆ ਖੌਫਨਾਕ ਕਦਮ
ਲੁਧਿਆਣਾ ਵਿਚ ਇਕ 30 ਸਾਲਾਂ ਨੌਜਵਾਨ ਦੇ ਫਾਹਾ ਲਾ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਪੰਕਜ ਸਿੰਘ ਦੱਸੀ ਜਾ ਰਹੀ ਹੈ।
ਲੁਧਿਆਣਾ : ਲੁਧਿਆਣਾ ਵਿਚ ਇਕ 30 ਸਾਲਾਂ ਨੌਜਵਾਨ ਦੇ ਫਾਹਾ ਲਾ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਪੰਕਜ ਸਿੰਘ ਦੱਸੀ ਜਾ ਰਹੀ ਹੈ। ਪੰਕਜ ਸਿੰਘ ਦੀ ਲਾਸ਼ ਉਸਦੇ ਕਮਰੇ ਵਿਚ ਲਟਕਦੀ ਹੋਈ ਮਿਲੀ ਹੈ। ਆਤਮ ਹੱਤਿਆ ਦੇ ਕਾਰਨਾਂ ਦਾ ਹੁਣ ਤੱਕ ਪਤਾ ਨਹੀਂ ਚੱਲ ਸਕਿਆ ਹੈ। ਪਰ ਦੱਸਿਆ ਜਾ ਰਿਹਾ ਹੈ ਕਿ ਦੋ ਮਹੀਨੇ ਬਾਅਦ ਮ੍ਰਿਤਕ ਦਾ ਵਿਆਹ ਸੀ। ਪੁਲਿਸ ਮਾਮਲੇ ਦੀ ਛਾਣ-ਬੀਣ ਕਰ ਰਹੀ ਹੈ। ਮ੍ਰਿਤਕ ਦੀ ਦੇਹ ਨੂੰ ਜਾਂਚ ਲਈ ਸਿਵਲ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ।
ਘਟਨਾ ਦਾ ਪਤਾ ਅੱਜ ਸਵੇਰੇ 9 ਵਜੇ ਉਸ ਸਮੇਂ ਲੱਗਿਆ ਜਦੋਂ ਪੰਕਜ ਦਾ ਦੋਸਤ ਅਤੇ ਉਸਦਾ ਰੂਮਮੇਟ ਗੰਗਾ ਰਾਮ ਰਾਤ ਦੀ ਸ਼ਿਫਟ ਲਗਾ ਕੇ ਫੈਕਟਰੀ ਤੋਂ ਵਾਪਸ ਪਰਤਿਆ ਸੀ। ਜਦੋਂ ਉਸਦੇ ਵਾਰ-ਵਾਰ ਦਰਵਾਜ਼ਾ ਖੜਕਾਉਣ ਨਾਲ ਵੀ ਅੰਦਰੋਂ ਕੋਈ ਅਵਾਜ਼ ਨਹੀਂ ਆਈ ਤਾਂ ਉਸ ਨੇ ਇਸਦੀ ਸੂਚਨਾ ਪੁਲਿਸ ਕੰਟਰੋਲ ਰੂਮ ਵਿਚ ਦਿੱਤੀ। ਥਾਣੇ ਦੇ ਏਐਸਆਈ ਜਵਾਲਾ ਸਿੰਘ ਆਪਣੀ ਟੀਮ ਸਮੇਤ ਉੱਥੇ ਪਹੁੰਚੇ। ਪੁਲਿਸ ਦੀ ਮੌਜੂਦਗੀ ਵਿਚ ਜਦੋਂ ਦਰਵਾਜ਼ਾ ਤੋੜਿਆ ਗਿਆ ਤਾਂ ਸਾਹਮਣੇ ਪੱਖੇ ਨਾਲ ਪੰਕਜ ਦੀ ਲਾਸ਼ ਲਟਕ ਰਹੀ ਸੀ।
ਪੁਲਿਸ ਨੂੰ ਮੌਕੇ ‘ਤੇ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਮ੍ਰਿਤਕ ਦਾ ਮੋਬਾਇਲ ਪੁਲਿਸ ਨੇ ਕਬਜ਼ੇ ਵਿਚ ਲੈ ਲਿਆ ਹੈ। ਥਾਣਾ ਮੁਖੀ ਇੰਸਪੈਕਟਰ ਵਿਜੈ ਸ਼ਰਮਾ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ। ਗੰਗਾ ਰਾਮ ਨੇ ਦੱਸਿਆ ਕਿ ਪੰਕਜ ਉਸਦੇ ਨਾਲ ਇਕ ਫੈਕਟਰੀ ‘ਤੇ ਚੈਕਿੰਗ ਦਾ ਕੰਮ ਕਰਦਾ ਹੈ। ਹਰ ਰੋਜ਼ ਦੀ ਤਰ੍ਹਾਂ ਸੋਮਵਾਰ ਨੂੰ ਵੀ ਉਹ ਉਸਦੇ ਨਾਲ ਕੰਮ ‘ਤੇ ਗਿਆ ਸੀ। ਪਰ ਤਬੀਅਤ ਠੀਕ ਨਾ ਹੋਣ ਦੀ ਗੱਲ ਕਹਿ ਕੇ ਉਸ ਨੇ ਨਾਈਟ ਸ਼ਿਫਟ ਕਰਨ ਤੋਂ ਮਨਾ ਕਰ ਦਿੱਤਾ ਸੀ ਅਤੇ ਘਰ ਨੂੰ ਚਲ ਗਿਆ। ਨਾਈਟ ਸ਼ਿਫਟ ਖਤਮ ਹੋਣ ਤੋਂ ਬਾਅਦ ਜਦੋਂ ਕਮਰੇ ਵਿਚ ਪਹੁੰਚਿਆ ਤਾਂ ਇਹ ਘਟਨਾ ਉਸਦੇ ਸਾਹਮਣੇ ਆਈ। ਪੁਲਿਸ ਦਾ ਕਹਿਣਾ ਹੈ ਕਿ ਪੰਕਜ ਦੇ ਪਰਿਵਾਰ ਨੂੰ ਇਸਦੀ ਖਬਰ ਦੇ ਦਿੱਤੀ ਹੈ।