ਵੋਟ ਪਾਉਣ 'ਤੇ ਹੋਟਲ-ਰੈਸਟੋਰੈਂਟਸ ਵਿਚ ਮਿਲੇਗਾ 15 ਫ਼ੀਸਦ ਡਿਸਕਾਉਂਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਨਾਲ ਵੱਧ ਤੋਂ ਵੱਧ ਹੋਣਗੇ ਜਾਗਰੂਕ

if voted in chandigarh hotels and restaurants given fifteen percent discount

ਚੰਡੀਗੜ੍ਹ: ਲੋਕ ਸਭਾ ਚੋਣਾਂ ਵਿਚ ਲੋਕਾਂ ਨੂੰ ਇਸ ਵਾਰ ਵੱਖ ਵੱਖ ਆਫਰ ਦਿੱਤੇ ਜਾ ਰਹੇ ਹਨ। ਖਬਰ ਇਹ ਹੈ ਕਿ ਵੋਟ ਦੇਣ ਵਾਲੇ ਨੂੰ ਸ਼ਹਿਰ ਦੇ ਸਾਰੇ ਹੋਟਲਾਂ ਅਤੇ ਰੈਸਟੋਰੈਂਟਸ ਵਿਚ ਫੂਡ ਅਤੇ ਸਨੈਕਸ 'ਤੇ ਵੋਟਰਾਂ ਨੂੰ 15 ਪ੍ਰਤੀਸ਼ਤ ਦਾ ਡਿਸਕਾਉਂਟ ਦਿੱਤਾ ਜਾਵੇਗਾ। ਤਾਂਕਿ ਚੋਣਾਂ ਵਿਚ ਸਾਰੇ ਲੋਕ ਵੋਟਾਂ ਪਾਉਣ। ਇਹ ਫੈਸਲਾ ਹੋਟਲਾਂ ਅਤੇ ਰੈਸਟੋਰੈਂਟਸ ਐਸੋਸੀਏਸ਼ਨ ਨੇ ਚੰਡੀਗੜ੍ਹ ਪ੍ਰਸ਼ਾਸ਼ਨ ਦੇ ਚੋਣ ਵਿਭਾਗ ਨਾਲ ਮਿਲ ਕੇ ਲਿਆ ਹੈ।

ਵੋਟਿੰਗ ਵਾਲੇ ਦਿਨ ਤੋਂ ਇੱਕ ਹਫ਼ਤੇ ਤਕ ਸ਼ਹਿਰ ਦੇ ਸਾਰੇ ਹੋਟਲਾਂ ਅਤੇ ਰੈਸਟੋਰੈਟਸ ਵਿਚ ਫੂਡ ਅਤੇ ਸਨੈਕਸ 'ਤੇ ਡਿਸਕਾਉਂਟ ਦਿੱਤਾ ਜਾਵੇਗਾ। ਇਹ ਡਿਸਕਾਉਂਟ ਸਿਰਫ ਉਸ ਨੂੰ ਹੀ ਮਿਲੇਗਾ ਜਿਸ ਨੇ ਵੋਟ ਪਾਈ ਹੋਵੇਗੀ। ਸਵੀਪ ਕੈਂਪੇਨ ਦੀ ਨੋਡਲ ਅਫ਼ਸਰ ਰਾਧਿਕਾ ਸਿੰਘ ਨੇ ਦਸਿਆ ਕਿ ਹੋਟਲ ਅਤੇ ਰੈਸਟੋਰੈਂਟਸ ਐਸੋਸੀਏਸ਼ਨ ਨੇ ਫੈਸਲਾ ਕੀਤਾ ਹੈ ਕਿ ਪਹਿਲੀ ਵਾਰ ਵੋਟਰਾਂ ਲਈ ਫੂਡ ਅਤੇ ਸਪੈਸ਼ਲ ਪੈਕੇਜ, ਗਿਫਟ ਵਾਉਚਰਜ਼ ਅਤੇ ਲੱਕੀ ਡ੍ਰਾ ਕੱਢਿਆ ਜਾਵੇਗਾ।

ਕਈ ਹੋਟਲ ਅਤੇ ਰੈਸਟੋਰੈਂਟਸ ਵਿਚ ਵੋਟਰਾਂ ਨੂੰ ਡਿਸਕਾਂਉਟ ਤੋਂ ਇਲਾਵਾ ਗਿਫ਼ਟ ਹੈਂਪਰ ਵੀ ਦਿੱਤੇ ਜਾਣਗੇ। ਅੰਕੜਿਆ ਮੁਤਾਬਕ ਹੁਣ ਤੱਕ 12094 ਪਹਿਲੀ ਵਾਰ ਵੋਟਰਜ਼ ਦੀ ਗਿਣਤੀ ਦਰਜ ਕੀਤੀ ਗਈ ਹੈ। ਸ਼ਹਿਰ ਵਿਚ ਇਸ ਸਮੇਂ ਲਗਭਗ 100 ਹੋਟਲ ਅਤੇ ਰੈਸਟੋਰੈਂਟਸ ਹਨ। ਲੋਕਾਂ ਨੂੰ ਜਾਗਰੂਕ ਕਰਨ ਲਈ ਇਹਨਾਂ ਨੇ ਚੰਡੀਗੜ੍ਹ ਪ੍ਰਸ਼ਾਸ਼ਨ ਨਾਲ ਮਿਲ ਕੇ ਹਰ ਥਾਂ ਹੋਰਡਿੰਗਜ਼, ਪੋਸਟਰ ਅਤੇ ਬੈਨਰ ਲਗਾਏ ਹਨ।

ਇਹਨਾਂ ਵਿਚ 10 ਤੋਂ 15 ਪ੍ਰਤੀਸ਼ਤ ਦਾ ਡਿਸਕਾਉਂਟ ਦਿੱਤਾ ਜਾਵੇਗਾ। ਸਿਟਕੋ ਦੇ ਹੋਟਸਲ ਵਿਚ ਮਾਉਂਟ, ਪਾਰਕ ਅਤੇ ਸ਼ਿਵਾਲਿਕ ਵਿਚ ਵੋਟਰਾਂ ਨੂੰ ਖ਼ਾਸ ਆਫਰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਹੋਰ ਕਈ ਹੋਟਲਾਂ ਵਿਚ ਅਜਿਹੇ ਆਫਰ ਵੋਟਰਾਂ ਨੂੰ ਦਿੱਤੇ ਜਾ ਰਹੇ ਹਨ। ਇਸ ਨਾਲ ਲੋਕਾਂ ਵਿਚ ਵੋਟ ਪਾਉਣ ਦੀ ਇੱਛਾ ਪੈਦਾ ਹੋਵੇਗੀ। ਅਜਿਹੇ ਵਿਚ ਲੋਕਾਂ ਦੀ ਗਿਣਤੀ ਹੋਟਲਾਂ ਅਤੇ ਰੈਸਟੋਰੈਂਟਸ ਦੇ ਬਾਹਰ ਵੇਖੀ ਜਾ ਸਕਦੀ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਲੋਕ ਇਸ ਆਫਰ ਦਾ ਪੂਰਾ ਪੂਰਾ ਲਾਭ ਉਠਾਉਣਗੇ।