ਸਿੱਖ ਜਥੇਬੰਦੀਆਂ ਵੱਲੋਂ ਕੀਤੀਆਂ ਕੋਸ਼ਿਸ਼ਾ ਦੇ ਕਾਰਨ, ਇੰਦੌਰ ‘ਚ ਫਸੀ ਪੰਜਾਬ ਦੀ ਸੰਗਤ ਘਰਾਂ ਲਈ ਰਵਾਨਾ
ਵੱਖ-ਵੱਖ ਸਿਖ ਜਥੇਬੰਦੀਆਂ ਵੱਲੋਂ ਕੀਤੀਆਂ ਭਰਭੂਰ ਕੋਸ਼ੀਸ਼ਾਂ ਦੇ ਬਾਅਦ ਇਹ ਸੰਗਤ ਅੱਜ ਆਪਣੇ ਘਰ ਪਹੁੰਚ ਰਹੀ ਹੈ।
ਚੰਡੀਗੜ੍ਹ : ਦੇਸ਼ ਵਿਚ ਕਰੋਨਾ ਵਾਇਰਸ ਨਾਲ ਚੱਲ ਰਹੀ ਜੰਗ ਵਿਚ ਇਸ ਵਾਇਰਸ ਨੂੰ ਰੋਕਣ ਦੇ ਲਈ ਲੌਕਡਾਊਨ ਲਗਾਇਆ ਹੋਇਆ ਹੈ ਜਿਸ ਕਰਕੇ ਹਰ ਪਾਸੇ ਆਵਾਜਾਈ ਅਤੇ ਕੰਮਕਾਰ ਨੂੰ ਬੰਦ ਕੀਤੀ ਗਿਆ ਹੈ। ਅਜਿਹੇ ਵਿਚ ਬਹੁਤ ਸਾਰੇ ਲੋਕ ਵੱਖ- ਵੱਖ ਥਾਵਾਂ ਤੇ ਗਏ ਅਤੇ ਲੌਕਡਾਊਨ ਲੱਗਣ ਦੇ ਕਾਰਨ ਉਥੇ ਹੀ ਫਸ ਕੇ ਰਹਿ ਗਏ ਹਨ। ਇਸੇ ਤਹਿਤ ਮੱਧ ਪ੍ਰਦੇਸ਼ ਵਿਚ ਦੇ ਇੰਦੌਰ ਵਿਚ ਫਸੇ 90 ਦੇ ਕਰੀਬ ਯਾਤਰੀ ਅੱਜ ਪੰਜਾਬ ਲਈ ਰਵਾਨਾ ਹੋ ਚੁੱਕੇ ਹਨ।
ਦੱਸ ਦੱਈਏ ਕਿ ਇੰਦੌਰ ਦੀ ਸਿੰਘ ਸਭਾ, ਸਿੱਖ ਸੰਸਥਾਵਾਂ, ਮੁੰਬਈ ਅਤੇ ਬੈਗਲੂਰੂ ਦੇ ਕੁਝ ਸਿੱਖ ਆਗੂ ਦੀਆਂ ਕੋਸ਼ਿਸ਼ਾਂ ਸਦਕਾ ਇਹ ਸ਼ਰਧਾਲੂ ਵਾਪਿਸ ਘਰ ਪਰਤ ਰਹੇ ਹਨ। ਇਸ ਲਈ ਇਨ੍ਹਾਂ ਯਾਤਰੀਆਂ ਦੇ ਰਾਹਦਾਰੀ ਪਾਸ ਬਣਾਏ ਗਏ ਹਨ। ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਰਵਾਨਾ ਹੇਏ ਸ਼ਰਧਾਲੂਆਂ ਦੇ ਲਈ ਰਸਤੇ ਵਿਚ ਕੁਝ ਸੰਗਤ ਦੇ ਵੱਲੋਂ ਖਾਣ-ਪੀਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਜਿਸ ਤੋਂ ਬਾਅਦ ਆਗਰਾ ਵਿਖੇ ਪਹੁੰਚ ਕੇ ਉਨ੍ਹਾਂ ਨੂੰ ਖਾਣ-ਪੀਣ ਦਾ ਸਮਾਨ ਮੁਹੱਈਆ ਕਰਵਾਇਆ ਗਿਆ। ਦੱਸਣਯੋਗ ਹੈ ਕਿ ਪੰਜਾਬ ਦੀ ਲੀਗਲ ਸਰਵਿਸਿਜ਼ ਅਥਾਰਿਟੀ ਨੇ ਮੱਧ ਪ੍ਰਦੇਸ਼ ਦੇ ਆਪਣੇ ਵਲੰਟੀਅਰ ਭੇਜ ਕੇ ਇਨ੍ਹਾਂ ਫਸੇ ਯਾਤਰੀਆਂ ਦੀ ਬਾਂਹ ਫੜੀ ਸੀ ਅਤੇ ਉਨ੍ਹਾਂ ਲਈ ਦਵਾਈਆਂ ਦਾ ਪ੍ਰਬੰਧ ਵੀ ਕੀਤਾ ਸੀ । ਜ਼ਿਕਰਯੋਗ ਹੈ
ਕਿ ਇਹ ਸ਼ਰਧਾਲੂ 16 ਅਪ੍ਰੈਲ ਨੂੰ ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ ਤੋਂ ਆਪਣੇ-ਆਪਣੇ ਸਾਧਨਾ ਤੇ ਰਵਾਨਾ ਹੋਏ ਸਨ ਪਰ ਦੇਸ਼ ਵਿਚ ਲੌਕਡਾਊਨ ਲੱਗੇ ਹੋਣ ਕਰਕੇ ਉਨ੍ਹਾਂ ਨੂੰ ਇੰਦੌਰ ਨੇੜੇ ਮੱਧ ਪ੍ਰਦੇਸ਼ ਬਾਡਰ ‘ਤੇ ਰੋਕ ਲਿਆ ਗਿਆ। ਜਿਸ ਤੋਂ ਬਾਅਦ ਵੱਖ-ਵੱਖ ਸਿਖ ਜਥੇਬੰਦੀਆਂ ਵੱਲੋਂ ਕੀਤੀਆਂ ਭਰਭੂਰ ਕੋਸ਼ੀਸ਼ਾਂ ਦੇ ਬਾਅਦ ਇਹ ਸੰਗਤ ਅੱਜ ਆਪਣੇ ਘਰ ਪਹੁੰਚ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।