ਕਿਸ਼ਨਕੋਟ ‘ਚ ਚੋਣ ਡਿਊਟੀ ਦੌਰਾਨ ਮੁਲਾਜ਼ਮਾਂ ਨੂੰ ਖਾਣਾ ਨਾ ਮਿਲਣ ਕਰਕੇ ਭੜਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੀ ਹਰਗੋਬਿਦੰਪੁਰ ਦੇ ਨੇੜੇ ਬਾਬਾ ਨਾਮਦੇਵ ਯੂਨੀਵਰਸਿਟੀ ਕਿਸ਼ਨਕੋਟ ਵਿਚ ਚੱਲ ਰਹੀ ਚੋਣ ਪ੍ਰਕ੍ਰਿਆ ਦੇ ਆਖਰੀ...

Govt Employee

ਗੁਰਦਾਸਪੁਰ: ਸ਼੍ਰੀ ਹਰਗੋਬਿਦੰਪੁਰ ਦੇ ਨੇੜੇ ਬਾਬਾ ਨਾਮਦੇਵ ਯੂਨੀਵਰਸਿਟੀ ਕਿਸ਼ਨਕੋਟ ਵਿਚ ਚੱਲ ਰਹੀ ਚੋਣ ਪ੍ਰਕ੍ਰਿਆ ਦੇ ਆਖਰੀ ਦੌਰ ਦੌਰਾਨ ਰਿਜ਼ਰਵ ਡਿਊਟੀ ਕਰ ਰਹੇ ਮੁਲਾਜ਼ਮ ਸਹੂਲਤਾਂ ਨਾ ਮਿਲਣ ਕੜਕ ਬੜਕ ਗਏ, ਜਿਨ੍ਹਾਂ ਵੱਲੋਂ ਰੋਸ ਪ੍ਰਗਟਾਵਾ ਕੀਤਾ ਗਿਆ।

ਵੱਖ-ਵੱਖ ਸਟੇਸ਼ਨਾਂ ਤੋਂ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਬਾਬਾ ਨਾਮਦੇਵ ਯੂਨੀਵਰਸਿਟੀ ਕਿਸ਼ਨਕੋਟ ਵਿਚ ਚੱਲ ਰਹੀ ਚੋਣ ਪ੍ਰਕ੍ਰਿਰਿਆ ਵਿਚ 3 ਦਿਨ ਸ਼ਾਮਲ ਹੋਏ ਹਨ ਪਰ ਸਬੰਧਤ ਚੋਣ ਅਧਿਕਾਰੀਆਂ ਵੱਲੋਂ ਡਿਊਟੀ ‘ਤੇ ਆਏ ਮੁਲਾਜ਼ਮਾਂ ਦੇ ਖਾਣ-ਪੀਣ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਹੈ, ਜਿਸ ਕਰਕੇ ਉਹ ਬਿਨਾਂ ਖਾਣੇ ਦੇ ਡਿਊਟੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਬਾਬਾ ਨਾਮਦੇਵ ਯੂਨੀਵਰਸਿਟੀ ਕਿਸ਼ਨਕੋਟ ਰਿਹਾਇਸ਼ੀ ਖੇਤਰ ਤੋਂ ਕਾਫ਼ੀ ਦੂਰ ਹਨ, ਇਸ ਲਈ ਨੇੜੇ ਖਾਣ ਪੀਣ ਦੀ ਕੋਈ ਦੁਕਾਨ ਨਹੀਂ ਹੈ।

 ਜਿਸ ਤੋਂ ਉਹ ਖਾਣਾ ਖਰੀਦ ਸਕਣ। ਇਸ ਸਬੰਧੀ ਜਦ ਰਿਟਰਨਿੰਗ ਅਫ਼ਸਰ ਲਖਵਿੰਦਰ ਸਿੰਘ ਰੰਧਾਵਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਡਿਊਟੀ ਕਰ ਰਹੇ ਮੁਲਾਜ਼ਮਾਂ ਨੂੰ ਖਾਣ ਲਈ ਬਣਦਾ ਭੱਤਾ ਦਿੱਤਾ ਜਾ ਰਿਹਾ ਹੈ ਜਿਸ ਲਈ ਮੁਲਾਜਮਾਂ ਦੇ ਖਾਣੇ ਦੀ ਜ਼ਿੰਮੇਵਾਰ ਵਿਭਾਗ ਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਮੁਲਾਜ਼ਮ ਪੈਸੇ ਖਰਚ ਕੇ ਮਨਚਾਹਿਆ ਭੋਜਨ ਖਰੀਦ ਸਕਦਾ ਹੈ।