“267 ਪਾਵਨ ਸਰੂਪ ਖੁਰਦ-ਬੁਰਦ ਹੋਣ ਪਿੱਛੇ Sukhbir Singh Badal ਦਾ ਸਿੱਧਾ ਹੱਥ"
Bhai Balveer Singh ਦੇ ਹੈਰਾਨੀਜਨਕ ਖੁਲਾਸੇ
ਅੰਮ੍ਰਿਤਸਰ: ਪਿਛਲੇ ਕੁੱਝ ਦਿਨਾਂ ਤੋਂ ਇਕ ਮਾਮਲਾ ਬਹੁਤ ਹੀ ਗਰਮਾਇਆ ਹੋਇਆ ਹੈ ਕਿ ਸ਼੍ਰੀ ਰਾਮਸਰ ਸਾਹਿਬ ਗੁਰਦੁਆਰਾ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ 267 ਪਾਵਨ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖੁਰਦ-ਬੁਰਦ ਹੋ ਗਏ ਹਨ। ਉਸ ਸਬੰਧੀ ਵੱਖ-ਵੱਖ ਸਿੱਖ ਸੰਸਥਾਵਾਂ, ਜੱਥੇਬੰਦੀਆਂ ਤੇ ਗੁਰੂ ਘਰ ਨਾਲ ਪ੍ਰੇਮ ਰੱਖਣ ਵਾਲੇ ਸਿੱਖਾਂ ਨੇ ਆਵਾਜ਼ ਬੁਲੰਦ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ 267 ਪਾਵਨ ਸਰੂਪਾਂ ਦਾ ਜਿਹੜਾ ਮਾਮਲਾ ਬਾਹਰ ਨਿਕਲ ਕੇ ਆਇਆ ਹੈ ਉਸ ਸਬੰਧੀ ਮੁੱਖ ਦੋਸ਼ੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੀ ਠਹਿਰਾਈ ਜਾ ਰਹੀ ਹੈ।
ਉੱਥੇ ਹੀ ਇਕ ਅਜਿਹੇ ਸਿੰਘ ਹਨ ਜਿਹਨਾਂ ਨੇ ਪਹਿਲਾਂ ਵੀ ਸਮੇਂ-ਸਮੇਂ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਆਵਾਜ਼ ਉਠਾਈ ਸੀ। ਉਹਨਾਂ ਨੇ ਵੀ ਇਸ ਮਾਮਲੇ ਤੇ ਇਕ ਵੀਡੀਓ ਜਾਰੀ ਕਰ ਕੇ ਕਾਫ਼ੀ ਤਿੱਖੇ ਸਵਾਲ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼ੋਮਣੀ ਅਕਾਲੀ ਉਪਰ ਵੀ ਉਠਾਏ ਸਨ। ਉਹਨਾਂ ਦਾ ਕਹਿਣਾ ਹੈ ਕਿ ਇਸ ਦਾ ਮੁੱਖ ਤੌਰ ਤੇ ਦੋਸ਼ੀ ਸੁਖਬੀਰ ਸਿੰਘ ਬਾਦਲ ਹੈ। ਭਾਈ ਬਲਬੀਰ ਸਿੰਘ ਨੂੰ ਭਾਈ ਅਰਦਾਸੀਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਉਹਨਾਂ ਨੇ ਬਹੁਤ ਹੀ ਲੰਬਾ ਸਮਾਂ ਦਰਬਾਰ ਸਾਹਿਬ ਵਿਚ ਅਰਦਾਸੀਆ ਸਿੰਘ ਦੀ ਡਿਊਟੀ ਨਿਭਾਈ ਸੀ। ਉਹਨਾਂ ਨਾਲ ਸਪੋਕਸਮੈਨ ਟੀਮ ਨੇ ਇੰਟਰਵਿਊ ਕਰ ਕੇ ਇਸ ਸਬੰਧੀ ਪੂਰੀ ਜਾਣਕਾਰੀ ਇਕੱਠੀ ਕੀਤੀ। ਉਹਨਾਂ ਦਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਕ ਕਮੇਟੀ ਬਣਾਈ ਗਈ ਸੀ ਪਰ ਉਸ ਕਮੇਟੀ ਦੇ ਮੈਂਬਰਾਂ ਨੇ ਪੜਤਾਲ ਕਰਨ ਦੀ ਸੇਵਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਸੌਂਪ ਦਿੱਤੀ ਹੈ।
ਅਕਾਲ ਤਖ਼ਤ ਸਾਹਿਬ ਦੇ ਫ਼ੈਸਲਿਆਂ ਤੇ ਅੱਜ ਤਕ ਕਿਸੇ ਨੇ ਕੋਈ ਪ੍ਰਸ਼ਨ ਨਹੀਂ ਕੀਤਾ ਪਰ ਮਨਮਰਜ਼ੀ ਦੇ ਫ਼ੈਸਲੇ ਕਰਾਉਣ ਕਰ ਕੇ ਕਈ ਫ਼ੈਸਲੇ ਵਾਪਸ ਲੈਣੇ ਪਏ। ਇਕ ਫ਼ੈਸਲੇ ਵਿਚ ਉਹਨਾਂ ਨੇ ਰਾਮ ਰਹੀਮ ਨੂੰ ਮੁਆਫ਼ੀ ਦਵਾਈ ਸੀ ਤੇ ਜਦੋਂ ਪੰਥ ਵਿਚ ਇਸ ਗੱਲ ਦਾ ਰੋਸ ਪਾਇਆ ਗਿਆ ਤਾਂ ਇਹ ਫ਼ੈਸਲਾ ਵਾਪਸ ਲੈਣਾ ਪਿਆ ਸੀ। ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਖੁਰਦ-ਬੁਰਦ ਹੋਣ ਪਿੱਛੇ ਬਾਦਲ ਪਰਿਵਾਰ ਨੂੰ ਹੀ ਦੋਸ਼ੀ ਪਾਇਆ ਗਿਆ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦਾ ਬਾਦਲ ਪਰਿਵਾਰ ਨਾਲ ਪੂਰਾ ਸਬੰਧ ਹੈ ਤੇ ਸ਼੍ਰੋਮਣੀ ਕਮੇਟੀ ਤੇ ਉਹਨਾਂ ਦਾ ਪੂਰਨ ਤੌਰ ਤੇ ਹੁਕਮ ਚਲਦਾ ਹੈ। ਬਾਦਲਾਂ ਦੇ ਫ਼ੋਨ ਤੋਂ ਬਿਨਾਂ ਕਿਸੇ ਦੀ ਬਦਲੀ ਜਾਂ ਨਿਯੁਕਤੀ ਨਹੀਂ ਹੋ ਸਕਦੀ।
ਸ਼੍ਰੋਮਣੀ ਕਮੇਟੀ ਵਿਚ ਜੇ ਕੋਈ ਨੁਕਸਾਨ ਹੋਇਆ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਬਾਅ ਪਾਇਆ ਗਿਆ ਹੈ। ਅਖੀਰ ਵਿਚ ਉਹਨਾਂ ਨੇ ਇਹੀ ਕਿਹਾ ਕਿ ਇਸ ਮਾਮਲੇ ਦੀ ਪੂਰਨ ਤੌਰ ਤੇ ਅਤੇ ਨਿਰਪੱਖ ਤੌਰ ਤੇ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਅਸਲੀ ਦੋਸ਼ੀ ਦੁਨੀਆ ਦੇ ਸਾਹਮਣੇ ਆ ਸਕਣ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।