ਭਾਰੀ ਬਾਰਿਸ਼ ਕਾਰਨ ਜਲੰਧਰ 'ਚ ਤਾਸ਼ ਦੇ ਪੱਤਿਆਂ ਵਾਂਗ ਢਹਿ ਗਿਆ ਮਕਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਕਾਨ ਡਿੱਗਣ ਨਾਲ ਸਾਰਾ ਮਲਬਾ ਆਕੇ ਸੜਕ 'ਤੇ ਡਿੱਗਿਆ

ਭਾਰੀ ਬਾਰਿਸ਼ ਕਾਰਨ ਜਲੰਧਰ 'ਚ ਤਾਸ਼ ਦੇ ਪੱਤਿਆਂ ਵਾਂਗ ਢਹਿ ਗਿਆ ਮਕਾਨ

ਜਲੰਧਰ- ਜਲੰਧਰ ਵਿਚ ਮੀਂਹ ਇਸ ਕਦਰ ਕਹਿਰ ਭਰਪਾ ਰਿਹਾ ਹੈ ਕਿ ਹੁਣ ਲੋਕਾਂ ਦੀ ਜਾਨ ਖ਼ਤਰੇ ਵਿਚ ਜਾਣ ਲਈ ਕੋਈ ਕਸਰ ਨਹੀ ਰਹੀ। ਰੱਬ ਦੇ ਭਰੋਸੇ ਲੋਕਾਂ ਦੀ ਜਾਨ ਬੱਚ ਰਹੀ ਹੈ। ਪੁਰਾਣੀਆਂ ਬਣੀਆਂ ਕੁੱਝ ਬਿਲਡਿੰਗਾਂ ਹੁਣ ਡਿੱਗਣੀਆਂ ਸ਼ੁਰੂ ਹੋ ਗਈਆਂ ਹਨ। ਲਗਾਤਾਰ ਮੀਂਹ ਦੇ ਕਾਰਨ ਜਲੰਧਰ ਵਿਚ ਇੱਕ ਮਕਾਨ ਜੋ ਕਿ ਮਿਠਾ ਬਾਜ਼ਾਰ ਵਿਚ ਸੀ ਅਚਾਨਕ ਡਿੱਗ ਗਿਆ। ਦੱਸਿਆ ਜਾ ਰਿਹਾ ਹੈ ਹਾਦਸੇ ਵਿਚ ਲੋਕ ਵਾਲ ਵਾਲ ਬਚ ਗਏ।

ਡਿੱਗੇ ਹੋਏ ਮਕਾਨ ਦੇ ਕੋਲੋ ਜੇ ਰਾਹਗੀਰ ਲੰਘਦੇ ਤਾਂ ਕਿਸੇ ਦੀ ਜਾਨ ਵੀ ਜਾ ਸਕਦੀ ਸੀ। ਮਕਾਨ ਡਿੱਗਣ ਨਾਲ ਬਿਜਲੀ ਦਾ ਖੰਭਾ ਟੁੱਟ ਗਿਆ ਜਿਸ ਕਾਰਨ ਘਰਾਂ ਵਿਚ ਕਰੰਟ ਤੱਕ ਆ ਗਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਇਮਾਰਤ ਡਿੱਗਣ ਵਾਲੀ ਸੀ ਅਤੇ ਇਸ ਬਾਰੇ ਕਈ ਵਾਰ ਕੌਂਸਲਰ ਨੂੰ ਸੂਚਿਤ ਕੀਤਾ ਗਿਆ ਸੀ। ਦੱਸ ਦਈਏ ਕਿ ਭਾਰੀ ਬਾਰਿਸ਼ ਨੇ ਪੂਰੇ ਪੰਜਾਬ ਵਿਚ ਹੜ੍ਹਾਂ ਵਰਗੇ ਹਾਲਤ ਬਣਾ ਦਿੱਤੇ ਹਨ। ਜਿਸ ਕਾਰਨ ਅਜਿਹੇ ਜਾਨ ਲੇਵਾ ਹਾਦਸੇ ਵਾਪਰ ਰਹੇ ਹਨ ਜੋ ਰੌਂਗਟੇ ਖੜੇ ਕਰ ਦਿੰਦੇ ਹਨ।