ਲੁਧਿਆਣਾ ਐਸਟੀਐਫ ਨੇ ਕਾਬੂ ਕੀਤੇ ਨਸ਼ਾ ਤਸਕਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੈਰੋਇਨ ਅਤੇ ਡਰੱਗ ਮਨੀ ਵੀ ਕੀਤੀ ਬਰਾਮਦ

Ludhiana STF control drug smugglers

ਲੁਧਿਆਣਾ- ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਕੰਮ ਕਰਦੇ ਹੋਏ ਸਪੈਸ਼ਲ ਟਾਸਕ ਫੋਰਸ ਨਸ਼ਿਆਂ ਵਿਰੁੱਧ ਛੇੜੀ ਗਈ ਆਪਣੀ ਮੁਹਿੰਮ ਤਹਿਤ ਨਸ਼ਾ ਤਸਕਰਾਂ ਦੀ ਪਕੜ ਲਈ ਦਿਨ ਰਾਤ ਇਕ ਕਰੀ ਬੈਠੀ ਹੈ ਅਤੇ ਉਸ ਨੂੰ ਸਫ਼ਲਤਾ ਵੀ ਹਾਸਿਲ ਹੋ ਰਹੀ ਹੈ। ਲੁਧਿਆਣਾ ਐਸਟੀਐਫ਼ ਦੀ ਟੀਮ ਨੇ ਮਿਲੀ ਜਾਣਕਾਰੀ ਦੇ ਆਧਾਰ 'ਤੇ ਆਪਣਾ ਜਾਲ ਵਿਛਾਉਂਦੇ ਹੋਏ ਬੀਅਰਐੱਸ ਨਗਰ ਲੁਧਿਆਣਾ ਤੋਂ ਤਿੰਨ ਲੋਕਾਂ ਨੂੰ ਕਾਬੂ ਕੀਤਾ।

ਜਿਨ੍ਹਾਂ ਵਿਚ ਇਕ ਮਹਿਲਾ ਵੀ ਸ਼ਾਮਿਲ ਹੈ ਅਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਹੈਰੋਇਨ ਤੋਂ ਇਲਾਵਾ 1 ਲੱਖ ਰੁਪਏ ਦੀ ਡਰੱਗ ਮਨੀ ਦੇ ਨਾਲ ਕਈ ਮੋਬਾਇਲ ਫ਼ੋਨ ਅਤੇ ਤਿੰਨ ਕਾਰਾ ਵੀ ਬਰਾਮਦ ਕੀਤੀਆਂ ਹਨ। ਆਰੋਪੀਆਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ਼ ਨੈੱਟੀ ਅਤੇ ਸਰਬਜੀਤ ਕੌਰ ਜੋ ਕਿ ਪਤੀ ਪਤਨੀ ਹਨ ਅਤੇ ਇਨ੍ਹਾਂ ਦਾ ਤੀਜਾ ਸਾਥੀ ਦਰਬਾਰਾ ਸਿੰਘ ਜੋ ਕਿ ਨਸ਼ੇ ਦੀ ਸਪਲਾਈ ਵਿਚ ਹਨ ਦਾ ਸਾਥ ਦੇਂਦਾ ਸੀ ਅਤੇ ਇਹ ਲੋਕ ਸਰਹੰਦ ਨਾਲ ਲੱਗਦੇ ਇਲਾਕਿਆਂ ਵਿਚੋਂ ਹੈਰੋਇਨ ਦੀ ਖੇਪ ਲੈ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਸਪਲਾਈ ਕਰਦੇ ਸਨ।