ਲੰਗਾਹ ਦਾ ਮਾਮਲਾ ਅਗਲੇ ਕੁੱਝ ਦਿਨਾਂ 'ਚ 'ਜਥੇਦਾਰਾਂ' ਦੇ ਗਲੇ ਦੀ ਹੱਡੀ ਬਣ ਸਕਦੈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਨਾਟਕੀ ਢੰਗ ਨਾਲ ਜਥੇਦਾਰ ਲੰਗਾਹ ਨੂੰ ਬਖ਼ਸ਼ਣ ਦੇ ਮੂਡ ਵਿਚ ਹਨ। ਉਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਹ ਮਾਮਲਾ ਡੇਰਾ ਸਿਰਸਾ ਦੇ ਮੁਖੀ ਨੂੰ ਮਾਫ਼ੀ ਦਿਤੇ

Sucha Singh Langah

ਅੰਮ੍ਰਿਤਸਰ  (ਪਰਮਿੰਦਰ ਅਰੋੜਾ): ਬਲਾਤਕਾਰ ਮਾਮਲੇ ਵਿਚ ਪੰਥ ਵਿਚੋਂ ਛੇਕੇ ਗਏ ਸਾਬਕਾ ਅਕਾਲੀ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਸੁੱਚਾ ਸਿੰਘ ਲੰਗਾਹ ਦਾ ਮਾਮਲਾ ਅਗਲੇ ਕੁੱਝ ਦਿਨਾਂ ਵਿਚ 'ਜਥੇਦਾਰਾਂ' ਦੇ ਗਲੇ ਦੀ ਹੱਡੀ ਬਣ ਸਕਦਾ ਹੈ। ਇਸ ਨਾਟਕੀ ਢੰਗ ਨਾਲ ਜਥੇਦਾਰ ਲੰਗਾਹ ਨੂੰ ਬਖ਼ਸ਼ਣ ਦੇ ਮੂਡ ਵਿਚ ਹਨ। ਉਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਹ ਮਾਮਲਾ ਡੇਰਾ ਸਿਰਸਾ ਦੇ ਮੁਖੀ ਨੂੰ ਮਾਫ਼ੀ ਦਿਤੇ ਜਾਣ ਵਾਂਗ ਤੁਲ ਫੜੇਗਾ

4 ਅਕਤੂਬਰ 2017 ਨੂੰ ਜਦ ਸਾਬਕਾ ਅਕਾਲੀ ਮੰਤਰੀ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਦੀ ਇਕ ਅਸ਼ਲੀਲ ਵੀਡੀਉ ਦਾ ਮਾਮਲਾ ਜਨਤਕ ਹੋਇਆ ਸੀ ਤਾਂ ਉਸ ਵੇਲੇ ਦੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ 5 ਅਕਤੂਬਰ 2017 ਨੂੰ ਪੰਥ ਵਿਚੋਂ ਛੇਕ ਦਿਤਾ ਸੀ। ਇਸ ਤੋਂ ਬਾਅਦ ਵਾਰ-ਵਾਰ ਲੰਗਾਹ ਨੇ ਪੰਥ ਵਿਚ ਸ਼ਾਮਲ ਹੋਣ ਦੀ ਇੱਛਾ ਪ੍ਰਗਟਾਈ, ਪਰ ਉਹ ਸਫ਼ਲ ਨਾ ਹੋ ਸਕਿਆ।

ਹੁਣ ਸ੍ਰੀ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਥ ਵਿਚੋਂ ਛੇਕੇ ਵਿਅਕਤੀਆਂ ਲਈ ਇਕ ਵਿਸ਼ੇਸ਼ ਰਿਆਇਤਾਂ ਦਿੰਦਾ ਇਕ ਪ੍ਰੋਗਰਾਮ ਜਾਰੀ ਕੀਤਾ ਹੈ ਜਿਸ ਰਾਹੀਂ ਉਨ੍ਹਾਂ ਨੇ ਪੰਥ ਵਿਚ ਵਾਪਸੀ ਲਈ ਕੁੱਝ ਰਿਆਇਤਾਂ ਦੀ ਪੇਸ਼ਕਸ਼ ਕੀਤੀ ਹੈ। ਇਨ੍ਹਾਂ ਰਿਆਇਤਾਂ ਦਾ ਲਾਭ ਲੈਣ ਲਈ ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਅਤੇ ਸੁੱਚਾ ਸਿੰਘ ਲੰਗਾਹ ਅੱਗੇ ਆਏ ਹਨ। ਲੰਗਾਹ ਤੇ ਚੱਢਾ ਦਾ ਇਕ ਪੱਤਰ ਵੀ ਅਕਾਲ ਤਖ਼ਤ ਸਾਹਿਬ 'ਤੇ ਪੁੱਜ ਚੁੱਕਾ ਹੈ।

ਬੀਤੇ ਦਿਨੀਂ ਖ਼ੁਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਸਿਆ ਸੀ ਕਿ ਲੰਗਾਹ ਤੇ ਚੱਢਾ ਦੀ ਘਰ ਵਾਪਸੀ ਲਈ ਵਿਚਾਰ 21 ਅਕਤੂਬਰ ਦੀ ਮੀਟਿੰਗ ਵਿਚ ਕੀਤਾ ਜਾ ਸਕਦਾ ਹੈ। 'ਜਥੇਦਾਰ' ਦੇ ਇਸ ਬਿਆਨ ਤੋਂ ਬਾਅਦ ਤਲਖ਼ ਹੋਈਆਂ ਸਿੱਖ ਭਾਵਨਾਵਾਂ ਅਕਾਲ ਤਖ਼ਤ ਸਾਹਿਬ 'ਤੇ ਗੁਹਾਰ ਲਗਾ ਰਹੀਆਂ ਹਨ ਕਿ ਲੰਗਾਹ ਨੂੰ ਕਿਸੇ ਵੀ ਕੀਮਤ 'ਤੇ ਮਾਫ਼ੀ ਨਹੀਂ ਦਿਤੀ ਜਾਣੀ ਚਾਹੀਦੀ ਕਿਉਂਕਿ ਲੰਗਾਹ ਨੇ ਅਪਣੇ ਫ਼ਰਜ਼ਾਂ ਨਾਲ ਕੁਤਾਹੀ ਕੀਤੀ ਹੈ। ਉਸ ਨੇ ਮੈਂਬਰ ਸ਼੍ਰੋਮਣੀ ਕਮੇਟੀ ਦੇ ਰੁਤਬੇ ਨੂੰ ਢਾਹ ਲਗਾਈ ਹੈ। ਹੁਣ ਦੇਖਣਾ ਹੈ ਕਿ ਅਕਾਲ ਤਖ਼ਤ ਸਾਹਿਬ ਦੀਆਂ ਪ੍ਰੰਪਰਾਵਾਂ ਦੀ ਰਾਖੀ ਲਈ ਯਤਨਸ਼ੀਲ ਜਥੇਦਾਰ ਹਰਪ੍ਰੀਤ ਸਿੰਘ ਲੰਗਾਹ ਮਾਮਲੇ 'ਤੇ ਕੀ ਰੁਖ਼ ਅਖ਼ਤਿਆਰ ਕਰਦੇ ਹਨ।