ਜਲਾਲਾਬਾਦ ‘ਚ ਸੁਖਬੀਰ ਨੂੰ ਚੌਣਾਂ ਲਈ ਸੱਦਾ ਦੇਣਾ ਉਨ੍ਹਾਂ ਦੀ ਰਾਜਨੀਤਿਕ ਮੌਤ ਦੇ ਬਰਾਬਰ :ਘੁਬਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਸਾਂਸਦ ਸ਼ੇਰ ਸਿੰਘ ਘੁਬਾਇਆ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਲਗਾਤਾਰ...

Sher Singh Ghubaya

ਜਲਾਲਾਬਾਦ (ਪੀਟੀਆਈ) : ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਸਾਂਸਦ ਸ਼ੇਰ ਸਿੰਘ ਘੁਬਾਇਆ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਲਗਾਤਾਰ ਰਾਜਨੀਤਿਕ ਵਾਰ ਕਰ ਰਹੇ ਹਨ। ਜਿਸ ਦੇ ਚਲਦੇ ਉਨ੍ਹਾਂ ਨੇ ਬੀਤੇ ਦਿਨ ਪਿੰਡ ਕੰਧਵਾਲਾ ਹਾਜ਼ਰ ਖਾਂ ‘ਚ ਅਕਾਲੀ ਆਗੂ ਸੇਵਾ ਸਿੰਘ ਸ਼ੇਖਵਾਂ ਦੀ ਅਗਵਾਈ ਵਿਚ ਚਲਾਈ ਗਈ ਅਕਾਲੀ ਬਚਾਓ ਮੁਹਿੰਮ ਦਾ ਹਿੱਸਾ ਬਣਦੇ ਹੋਏ ਮੀਡੀਆ ਨੂੰ ਦੱਸਿਆ ਕਿ ਜਲਾਲਾਬਾਦ ਖੇਤਰ ਵਿਚ ਸੁਖਬੀਰ ਸਿੰਘ ਬਾਦਲ ਨੂੰ ਚੌਣਾਂ ਲਈ ਸੱਦਾ ਦੇਣਾ ਉਨ੍ਹਾਂ ਦੀ ਰਾਜਨੀਤਕ ਮੌਤ ਦੇ ਬਰਾਬਰ ਸੀ।

ਸਾਂਸਦ ਘੁਬਾਇਆ ਦਾ ਕਹਿਣਾ ਹੈ ਕਿ ਜਲਾਲਾਬਾਦ ਖੇਤਰ ਵਿਚ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦੀ ਵਜ੍ਹਾ ਨਾਲ ਸਟੈਂਡ ਹੋਇਆ ਹੈ ਜਦੋਂ ਕਿ ਇਸ ਤੋਂ ਪਹਿਲਾਂ ਜਲਾਲਾਬਾਦ ਖੇਤਰ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਵਜੂਦ ਵੀ ਨਹੀਂ ਸੀ ਅਤੇ ਜਦੋਂ ਤੋ ਉਨ੍ਹਾਂ ਨੇ ਜਲਾਲਾਬਾਦ ਖੇਤਰ ਤੋਂ ਚੋਣ ਲੜਨਾ ਸ਼ੁਰੂ ਕੀਤਾ ਹੈ ਉਦੋਂ ਤੋਂ ਇਥੇ ਅਕਾਲੀ ਦਲ ਤਰੱਕੀ ਦੀ ਰਾਹ ਤੇ ਵਧਿਆ ਹੈ। ਸੰਸਦ ਸ਼ੇਰ ਸਿੰਘ  ਘੁਬਾਇਆ ਨੇ ਕਿਹਾ ਕਿ ਪਾਰਟੀ ਪ੍ਰਧਾਨ ਦੁਆਰਾ ਲਗਾਤਾਰ ਉਨ੍ਹਾਂ ਨੂੰ ਨਜ਼ਰ ਅੰਦਾਜ ਕੀਤਾ ਜਾਣ ਲੱਗਾ

ਅਤੇ ਜਦੋਂ ਇਕ ਸਾਂਸਦ ਹੋਣ ਦੇ ਨਾਤੇ ਉਨ੍ਹਾਂ ਨੂੰ ਬਣਦਾ ਮਾਨ ਸਨਮਾਨ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਚੁੱਪ ਰਹਿਣਾ ਹੀ ਮੁਨਾਸਬ ਸਮਝਿਆ। ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਵਿਮੁੱਖ ਕੀਤਾ ਜਾਣ ਲੱਗਾ ਤਾਂ ਉਸ ਤੋਂ ਬਾਅਦ ਲਗਾਤਾਰ ਸੁਖਬੀਰ ਸਿੰਘ ਬਾਦਲ ਦਾ ਵੋਟ ਬੈਂਕ ਡਿੱਗਦਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਪ ਚੋਣਾਂ ਤੋਂ ਬਾਅਦ 2012 ਦੀਆਂ ਚੋਣਾਂ ਵਿਚ ਵੋਟ ਬੈਂਕ ਡਿੱਗਿਆ ਫਿਰ 2017  ਦੀਆਂ ਚੋਣਾਂ ਵਿਚ ਜੇਤੂ ਲੀਡ ਸਿਰਫ਼ ਲਗਭੱਗ 18 ਹਜ਼ਾਰ ਰਹਿ ਗਈ।

ਸਾਂਸਦ ਨੇ ਕਿਹਾ ਕਿ ਉਹ ਸੁਖਬੀਰ ਸਿੰਘ ਬਾਦਲ ਨੂੰ ਚੋਣ ਲੜਾਉਣ ਲਈ ਜਲਾਲਾਬਾਦ ਖੇਤਰ ਵਿਚ ਲਿਆਏ ਅਤੇ ਇਥੇ ਉਨ੍ਹਾਂ ਦੇ ਨਾਲ ਬਾਦਲ ਪਰਵਾਰ ਨੇ ਸਮਝੌਤਾ ਕੀਤਾ ਸੀ ਕਿ ਜਲਾਲਾਬਾਦ ਤੋਂ ਉਨ੍ਹਾਂ ਨੂੰ ਕਦੇ ਵਿਮੁੱਖ ਨਹੀਂ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਗ਼ੈਰ ਹਾਜ਼ਰੀ ਵਿਚ ਘੁਬਾਇਆ ਪਰਵਾਰ ਹੀ ਖੇਤਰ ਦੀ ਕਮਾਨ ਸੰਭਾਲੇਗਾ ਪਰ ਚੋਣਾਂ ਤੋਂ ਬਾਅਦ ਲਗਾਤਾਰ ਉਨ੍ਹਾਂ ਨੂੰ ਕਿਨਾਰੇ ਕੀਤਾ ਜਾਣ ਲਗਾ। ਉਨ੍ਹਾਂ ਦੇ ਵਰਕਰ ਲਗਾਤਾਰ ਨਿਰਾਸ਼ ਹੋ ਰਹੇ ਸਨ। ਇਸ ਦੇ ਚਲਦੇ ਉਨ੍ਹਾਂ ਦੀ ਨਾਰਾਜ਼ਗੀ ਵੱਧਦੀ ਗਈ ਅਤੇ ਆਖ਼ਿਰਕਾਰ ਹੁਣ ਉਹ ਖੁੱਲ੍ਹ ਕੇ ਪਾਰਟੀ ਪ੍ਰਧਾਨ ਦੇ ਖਿਲਾਫ਼ ਹਨ।