ਅੰਮ੍ਰਿਤਸਰ ਧਮਾਕੇ ਪਿੱਛੇ ਸੁਖਬੀਰ, ਡੇਰਾ ਸਿਰਸਾ ਪ੍ਰਮੁੱਖ ਅਤੇ ਮਜੀਠੀਆ : ਦਾਦੂਵਾਲ
ਸੁਖਬੀਰ ਬਾਦਲ ਦੇ ਵਲੋਂ ਅੰਮ੍ਰਿਤਸਰ ਧਮਾਕੇ ਦੇ ਪਿੱਛੇ ਬਲਜੀਤ ਸਿੰਘ ਦਾਦੂਵਾਲ ਦਾ ਨਾਮ...
ਬਰਗਾੜੀ (ਪੀਟੀਆਈ) : ਸੁਖਬੀਰ ਬਾਦਲ ਦੇ ਵਲੋਂ ਅੰਮ੍ਰਿਤਸਰ ਧਮਾਕੇ ਦੇ ਪਿੱਛੇ ਬਲਜੀਤ ਸਿੰਘ ਦਾਦੂਵਾਲ ਦਾ ਨਾਮ ਲਈ ਜਾਣ ਤੋਂ ਬਾਅਦ ਦਾਦੂਵਾਲ ਨੇ ਇਨ੍ਹਾਂ ਦੋਸ਼ਾਂ ਦਾ ਜਵਾਬ ਦਿਤਾ ਹੈ। ਦਾਦੂਵਾਲ ਨੇ ਬਦਲੇ ਵਿਚ ਜਵਾਬ ਦਿੰਦੇ ਹੋਏ ਦਾਅਵਾ ਕੀਤਾ ਕਿ ਅੰਮ੍ਰਿਤਸਰ ਬੰਬ ਧਮਾਕੇ ਵਿਚ ਸੁਖਬੀਰ ਬਾਦਲ, ਡੇਰਾ ਸਿਰਸਾ ਪ੍ਰਮੁੱਖ ਅਤੇ ਬਿਕਰਮ ਮਜੀਠੀਆ ਦਾ ਸਿੱਧੇ ਤੌਰ ‘ਤੇ ਹੱਥ ਹੈ।
ਇਸ ਤੋਂ ਪਹਿਲਾਂ ਕਿ ਉਹ ਕਿਸੇ ਘਟਨਾ ਨੂੰ ਅੰਜਾਮ ਦਿੰਦੇ ਪੁਲਿਸ ਦੇ ਹੱਥੇ ਚੜ੍ਹ ਗਏ। ਇਸ ਸਬੰਧੀ ਐਸ.ਐਸ.ਪੀ. ਸ਼੍ਰੀ ਮੁਕਤਸਰ ਸਾਹਿਬ ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਆੜ੍ਹਤੀ ਰਾਜ ਕੁਮਾਰ ਨੇ 8 ਨਵੰਬਰ ਨੂੰ ਪੁਲਿਸ ਨੂੰ ਸੂਚਨਾ ਦਿਤੀ ਸੀ ਕਿ 25 ਅਕਤੂਬਰ ਨੂੰ ਉਸ ਦੇ ਘਰ ਵਿਚ ਬੱਬਰ ਖਾਲਸਾ ਇੰਟਰਨੈਸ਼ਨਲ ਸੰਗਠਨ ਦੇ ਲੈਟਰ ਪੈਡ ‘ਤੇ ਧਮਕੀ ਭਰਿਆ ਪੱਤਰ ਮਿਲਿਆ ਹੈ।
ਇਸ ਵਿਚ ਉਸ ਤੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ। ਮੰਗ ਪੂਰੀ ਨਾ ਹੋਣ ‘ਤੇ ਘਰ ਵਿਚ ਬੰਬ ਸੁੱਟਣ ਅਤੇ ਗੋਲੀ ਮਾਰਨ ਦੀ ਧਮਕੀ ਵੀ ਦਿਤੀ ਗਈ ਹੈ। ਇਸ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ 8 ਨਵੰਬਰ ਨੂੰ ਅਣਪਛਾਤੇ ਆਦਮੀਆਂ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਵਿਚ ਪੁਲਿਸ ਨੇ ਪਿਓ-ਪੁੱਤ ਨੂੰ ਉਨ੍ਹਾਂ ਦੇ ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ।