ਪੰਜਾਬ ’ਚ ਨਿਕਲੀਆਂ ਸਿਵਲ ਜੱਜਾਂ ਦੀਆਂ ਆਸਾਮੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫ਼ਾਰਮ ਭਰਨ ਦੀ ਆਖ਼ਰੀ ਮਿਤੀ 8 ਮਈ

Vacancies Out in Punjab

ਚੰਡੀਗੜ੍ਹ: ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਸਿਵਲ ਜੱਜਾਂ ਦੀਆਂ 75 ਆਸਾਮੀਆਂ ਲਈ ਨੋਟਫ਼ਿਕੇਸ਼ਨ ਜਾਰੀ ਕੀਤਾ ਹੈ ਜਿਸ ਦੀ ਫ਼ਾਰਮ ਭਰਨ ਦੀ ਆਖ਼ਰੀ ਮਿਤੀ 8 ਮਈ, 2019 ਦਰਸਾਈ ਗਈ ਹੈ। ਸਿਵਲ ਜੱਜਾਂ ਦੀਆਂ ਕੁੱਲ ਆਸਾਮੀਆਂ 75 ਹਨ, ਜਿੰਨ੍ਹਾਂ ਵਿਚੋਂ 34 ਜਨਰਲ ਵਰਗ ਲਈ ਹਨ। ਇਸ ਦੇ ਲਈ ਉਮੀਦਵਾਰਾਂ ਵਲੋਂ 10 ਜਮਾਤ ਦੇ ਪੱਧਰ ਤੱਕ ਪੰਜਾਬੀ ਭਾਸ਼ਾ ਦਾ ਅਧਿਐਨ ਕੀਤਾ ਹੋਣਾ ਲਾਜ਼ਮੀ ਹੈ।

ਜਿਹੜੇ ਉਮੀਦਵਾਰਾਂ ਨੂੰ ਪੰਜਾਬ ਭਾਸ਼ਾ ਦਾ ਗਿਆਨ ਨਹੀਂ ਉਨ੍ਹਾਂ ਨੂੰ 6 ਮਹੀਨਿਆਂ ਦੇ ਅੰਦਰ ਇਹ ਯੋਗਤਾ ਹਾਸਲ ਕਰਨੀ ਹੋਵੇਗੀ। ਇੱਥੇ ਇਹ ਵੀ ਦਸ ਦਈਏ ਕਿ ਹਰ ਤਰ੍ਹਾਂ ਦਾ ਰਾਖਵੇਂਕਰਨ ਦਾ ਲਾਭ ਸਿਰਫ਼ ਪੰਜਾਬ ਸੂਬੇ ਦੇ ਮੂਲ ਨਿਵਾਸੀਆਂ ਨੂੰ ਮਿਲੇਗਾ ਅਤੇ ਹੋਰਨਾਂ ਸੂਬਿਆਂ ਦੇ ਉਮੀਦਵਾਰਾਂ ਨੂੰ ਰਾਖਵੇਂਕਰਨ ਦਾ ਕੋਈ ਲਾਭ ਨਹੀਂ ਮਿਲੇਗਾ। ਇਛੁੱਕ ਤੇ ਯੋਗ ਉਮੀਦਵਾਰ ਇਨ੍ਹਾਂ ਆਸਾਮੀਆਂ ਵਿਰੁਧ ਆਨਲਾਈਨ ਅਰਜ਼ੀਆਂ ਭੇਜ ਸਕਦੇ ਹਨ।

ਸਬੰਧਿਤ ਆਸਾਮੀਆਂ ਵਿਰੁਧ ਬਿਨੈ ਕਰਨ ਲਈ ਘੱਟ ਤੋਂ ਘੱਟ ਉਮਰ 8 ਮਈ, 2019 ਨੂੰ 21 ਸਾਲ ਤੇ ਵੱਧ ਤੋਂ ਵੱਧ 37 ਸਾਲ ਹੋਣੀ ਚਾਹੀਦੀ ਹੈ। ਪੰਜਾਬ ਦੇ ਐੱਸਸੀ, ਐੱਸਟੀ ਤੇ ਬੀਸੀ ਬਿਨੈਕਾਰਾਂ ਨੂੰ ਵੱਧ ਤੋਂ ਵੱਧ ਉਮਰ ਸੀਮਾ ਵਿਚ ਪੰਜ ਸਾਲਾਂ ਦੀ ਛੋਟ ਹੈ। ਇਨ੍ਹਾਂ ਆਸਾਮੀਆਂ ਲਈ ਪੇਅ ਸਕੇਲ 27,700 ਰੁਪਏ ਤੋਂ 44,770 ਰੁਪਏ ਹੈ।

ਯੋਗ ਉਮੀਦਵਾਰਾਂ ਦੀ ਚੋਣ ਮੁਢਲੀ ਪ੍ਰੀਖਿਆ, ਮੁੱਖ ਪ੍ਰੀਖਿਆ ਤੇ ਇੰਟਰਵਿਊ ਦੇ ਆਧਾਰ ਉਤੇ ਹੋਵੇਗੀ।

ਵਧੇਰੇ ਜਾਣਕਾਰੀ ਲਈ ਇੱਥੇ ਸੰਪਰਕ ਕਰ ਸਕਦੇ ਹੋ।

ਫ਼ੋਨ : 0175-5014825, 0175-5014811,22
ਈ–ਮੇਲ : supdt.scrutiny@ppsc.gov.in