ਚੀਨੀ ਫੌਜ ਨੂੰ ਲੈ Simarjeet Singh Bains ਦਾ ਪਾਰਾ ਹਾਈ, ਆਰ-ਪਾਰ ਦੀ ਜੰਗ ਦੀ ਆਖ ਦਿੱਤੀ ਗੱਲ

ਏਜੰਸੀ

ਖ਼ਬਰਾਂ, ਪੰਜਾਬ

ਇਸ ਤਰ੍ਹਾਂ ਉਹਨਾਂ ਨੇ ਤੀਜੇ ਬਦਲ ਦੀ ਸ਼ਲਾਘਾ ਕਰਦੇ ਹੋਏ ਕਿਹਾ...

India China Face Off India China Border Boycott Chinese Products

ਸੰਗਰੂਰ: ਚੀਨ ਅਤੇ ਭਾਰਤ ਵਿਚਕਾਰ ਹੋਈ ਝੜਪ ਵਿਚ ਭਾਰਤ ਦੇ 20 ਜਵਾਨ ਸ਼ਹੀਦ ਹੋਏ ਹਨ। ਇਸ ਤੇ ਪੂਰੇ ਦੇਸ਼ ਨੇ ਰੋਸ ਪ੍ਰਗਟਾਇਆ ਹੈ। ਇਸ ਤੇ ਸਿਮਰਜੀਤ ਸਿੰਘ ਬੈਂਸ ਨੇ ਵੀ ਰੋਸ ਜਤਾਇਆ ਹੈ। ਉਹਨਾਂ ਨੇ ਕਿਹਾ ਕਿ ਫੌਜੀ ਜਵਾਨਾਂ ਦੀ ਬਦੌਲਤ ਹੀ ਲੋਕ ਰਾਤ ਨੂੰ ਸੁੱਖ ਤੇ ਚੈਨ ਦੀ ਨੀਂਦ ਸੌਂਦੇ ਹਨ। ਇਸ ਵਿਚ ਪੰਜਾਬ ਦੇ 4 ਜਵਾਨ ਸ਼ਹੀਦ ਹੋਏ ਹਨ ਜਿਹਨਾਂ ਦਾ ਕਿ ਬਹੁਤ ਹੀ ਦੁੱਖ ਹੈ।

ਪਰ ਇਕ ਗਰਵ, ਫਕਰ ਤੇ ਮਾਣ ਦੀ ਗੱਲ ਹੈ ਕਿ ਉਹ ਚਾਰ ਪੰਜਾਬੀ ਯੋਧਿਆਂ ਦੀ ਸ਼ਹਾਦਤ ਨੂੰ ਸਲੂਟ ਹੈ ਤੇ ਉਹਨਾਂ ਦੇ ਪਰਿਵਾਰ ਨੂੰ ਹੌਂਸਲਾ ਅਫ਼ਜ਼ਾਈ ਲਈ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਕ ਕਰੋੜ ਰੁਪਏ ਤੇ ਪਰਿਵਾਰ ਦੇ ਇਕ ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਚੀਨ ਇਹਨਾਂ ਪਰਿਵਾਰਾਂ ਤੋਂ ਮੁਆਫ਼ੀ ਮੰਗਣ ਤੇ ਸਾਡੇ ਦੇਸ਼ ਵਿਚ ਰੋਜ਼-ਰੋਜ਼ ਜਿਹੜੇ ਸੱਥਰ ਵਿਛਦੇ ਹਨ ਚੀਨ ਨਾਲ ਆਰ-ਪਾਰ ਦੀ ਲੜਾਈ ਕਰ ਕੇ ਉਹਨਾਂ ਨੂੰ ਕਰਾਰਾ ਜਵਾਬ ਦਿੱਤਾ ਜਾਵੇ ਤੇ ਇਹਨਾਂ ਨੂੰ ਦਿਖਾ ਦੇਣਾ ਚਾਹੀਦਾ ਹੈ ਕਿ ਸਾਡੇ ਦੇਸ਼ ਵਿਚ ਕਿੰਨੀ ਤਾਕਤ ਹੈ।

ਇਸ ਤਰ੍ਹਾਂ ਉਹਨਾਂ ਨੇ ਤੀਜੇ ਬਦਲ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਇਸ ਪਾਰਟੀ ਨੂੰ ਜੀ ਸਦਕੇ ਬਣਾਉਣ ਤੇ ਉਹ ਵੀ ਇਸ ਪਾਰਟੀ ਦਾ ਸਵਾਗਤ ਕਰਦੇ ਹਨ। ਇਕ ਮਾਫੀਆ ਰਾਜ ਨੂੰ ਖਤਮ ਕਰਨ ਲਈ ਇਹ ਪਾਰਟੀ ਬਣਾਉਣਾ ਚੰਗੀ ਗੱਲ ਹੈ। ਪੰਜਾਬ ਦੇ ਭਵਿੱਖ ਲਈ ਕਿਸੇ ਨੂੰ ਤਾਂ ਅੱਗੇ ਆਉਣ ਦੀ ਲੋੜ ਹੈ ਤਾਂ ਜੋ ਪੰਜਾਬ ਨੂੰ ਫਿਰ ਤੋਂ ਵਧੀਆ ਬਣਾਇਆ ਜਾਵੇ। 22 ਤਰੀਕ ਨੂੰ ਸਾਈਕਲ ਰੈਲੀ ਕੱਢੀ ਜਾਵੇਗੀ ਜੋ ਕਿ ਜ਼ਲ੍ਹਿਆਂਵਾਲੇ ਬਾਗ਼ ਤੋਂ ਲੈ ਕੇ ਚੰਡੀਗੜ੍ਹ ਤਕ ਹੋਵੇਗੀ ਜਿਸ ਦੇ 5 ਪੜਾਅ ਹੋਣਗੇ।

ਇਸ ਰੈਲੀ ਦਾ ਮਕਸਦ ਖੇਤੀ ਸੁਧਾਰ ਹੈ। ਆਰਡੀਨੈਂਸ ਜੋ ਕਿ ਪੰਜਾਬ ਨੂੰ ਤਬਾਹ ਕਰਨ ਲਈ, ਪੰਜਾਬ ਦੀ ਕਿਸਾਨੀ ਨੂੰ ਖ਼ਤਮ ਕਰਨ ਲਈ ਅਡਾਨੀਆਂ ਤੇ ਅੰਬਾਨੀਆਂ ਦੇ ਕਾਰਪੋਰੇਟ ਦਾ ਕੌਡੀਆਂ ਦੇ ਭਾਅ ਜ਼ਮੀਨਾਂ ਖਰੀਦ ਕੇ ਕਬਜ਼ਾ ਕਰਵਾਉਣ ਲ਼ਈ ਪਾਸ ਹੋਇਆ ਹੈ ਜੋ ਕਿ ਬਹੁਤ ਹੀ ਨੁਕਸਾਨਦਾਇਕ ਹੈ। ਇਹ ਯਾਤਰਾ ਇਸ ਲਈ ਰੱਖੀ ਗਈ ਹੈ ਕਿ ਕਿਸਾਨ ਨੂੰ ਲਾਮਬੰਦ ਕੀਤਾ ਜਾਵੇ।

ਰਾਜ ਸਰਕਾਰ ਨੂੰ ਮਜ਼ਬੂਰ ਕਰ ਦਈਏ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਇਸ ਕਾਲੇ ਕਾਨੂੰਨ ਦਾ ਭੋਗ ਪਾ ਕੇ ਪ੍ਰਸਤਾਵ ਕੇਂਦਰ ਨੂੰ ਭੇਜ ਦੇਈਏ, ਕਿਉਂ ਕਿ ਖੇਤੀਬਾੜੀ ਤੇ ਕਾਨੂੰਨ, ਸੰਵਿਧਾਨ ਕੇਂਦਰ ਨਹੀਂ ਬਣਾ ਸਕਦਾ। ਉਹ ਕਾਨੂੰਨ ਬਣਾਉਣ ਦੀ ਸ਼ਕਤੀ ਰਾਜਾਂ ਕੋਲ ਹੈ, ਕੇਂਦਰ ਸਰਕਾਰ ਕੌਣ ਹੁੰਦੀ ਹੈ ਅਜਿਹੇ ਕਾਨੂੰਨ ਬਣਾਉਣ ਵਾਲੀ।

ਮੋਦੀ ਸਰਕਾਰ ਫੈਸਲਾ ਲਵੇ ਕਿ ਚੀਨ ਦੀ ਛੋਟੀ ਤੋਂ ਛੋਟੀ ਚੀਜ਼ ਵੀ ਭਾਰਤ ਨਹੀਂ ਆਵੇਗੀ, ਫਿਰ ਤਾਂ ਸਮਾਪਤ ਹੀ ਹੋ ਜਾਵੇਗਾ। ਚੀਨ ਪੂਰੀ ਦੁਨੀਆ ਦਾ ਕਾਤਲ ਦੁਸ਼ਮਣ ਹੈ, ਉਸ ਨੇ ਪੂਰੀ ਦੁਨੀਆ ਨੂੰ ਵਖ਼ਤ ਪਾ ਦਿੱਤਾ ਹੈ ਅਤੇ ਉਹਨਾਂ ਕਾਰਨ ਭਾਰਤ ਦਾ ਉਦਯੋਗ ਤਹਿਸ ਨਹਿਸ ਹੋ ਗਿਆ ਹੈ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਚੀਨ ਦੇ ਸਮਾਨ ਤੇ ਰੋਕ ਲਗਾਵੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।