ਪੂਰਵ ਜਸਟਿਸ ਮਹਿਤਾਬ ਸਿੰਘ ਗਿੱਲ ਹੋਣਗੇ ਪੰਜਾਬ ਦੇ ਨਵੇਂ ਲੋਕਪਾਲ
ਪੰਜਾਬ ਦੀ ਕੈਪਟਨ ਸਰਕਾਰ ਨੇ ਪੂਰਵ ਜਸਟਿਸ ਮਹਿਤਾਬ ਸਿੰਘ ਸਿੰਘ ਗਿੱਲ ਨੂੰ ਰਾਜ ਦਾ ਲੋਕਪਾਲ ਨਿਯੁਕਤ ਕਰਨ ਲਈ ਨੂੰ ਹਰੀ ਝੰਡੀ ਦੇ ਦਿੱਤੀ ਹੈ
ਚੰਡੀਗੜ : ਪੰਜਾਬ ਦੀ ਕੈਪਟਨ ਸਰਕਾਰ ਨੇ ਪੂਰਵ ਜਸਟਿਸ ਮਹਿਤਾਬ ਸਿੰਘ ਸਿੰਘ ਗਿੱਲ ਨੂੰ ਰਾਜ ਦਾ ਲੋਕਪਾਲ ਨਿਯੁਕਤ ਕਰਨ ਲਈ ਨੂੰ ਹਰੀ ਝੰਡੀ ਦੇ ਦਿੱਤੀ ਹੈ । ਪਰ ਕਿਹਾ ਜਾ ਰਿਹਾ ਹੈ ਕੇ ਅਜੇ ਇਸ ਦੇ ਰਸਮੀ ਆਦੇਸ਼ ਬਾਕੀ ਹਨ। ਪਰ ਦੂਸਰੇ ਪਾਸੇ ਪੰਜਾਬ ਦੀ ਤਤਕਾਲੀਨ ਅਕਾਲੀ ਦਲ ਸਰਕਾਰ ਜਸਟਿਸ ਗਿਲ ਨੂੰ ਲੋਕਪਾਲ ਬਣਾਉਣ ਦਾ ਵਿਰੋਧ ਕਰਦੇ ਹੋਏ ਸਰਕਾਰ ਦੇ ਫੈਸਲੇ ਨੂੰ ਹਾਈ ਕੋਰਟ ਵਿਚ ਚੁਣੋਤੀ ਦੇਣ ਦਾ ਫੈਸਲਾ ਕੀਤਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਗਾਤਾਰ ਇਸ ਗੱਲ ਦਾ ਵਿਰੋਧ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕੇ ਗਿੱਲ ਨੂੰ ਕਿਸੇ ਵੀ ਹਾਲਤ `ਚ ਲੋਕਪਾਲ ਨਾ ਬਣਾਇਆ ਜਾਵੇ। ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਹਾਈ ਕੋਰਟ ਨੂੰ ਮਹਿਤਾਬ ਸਿੰਘ ਗਿੱਲ ਨੂੰ ਲੋਕਪਾਲ ਦੇ ਤੌਰ ਉੱਤੇ ਨਿਯੁਕਤੀ ਨੂੰ ਮਨਜ਼ੂਰੀ ਨਹੀਂ ਦੇਣ ਲਈ ਲਿਖੇਗੀ।
ਉਨ੍ਹਾਂ ਨੇ ਕਿਹਾ ਕਿ ਜਸਟਿਸ ਗਿੱਲ ਇੱਕ ਕਾਂਗਰਸੀ ਵਰਕਰ ਅਤੇ ਅਕਾਲੀ ਵਿਰੋਧੀ ਦੇ ਤੌਰ ਉਤੇ ਜਾਣੇ ਜਾਂਦੇ ਹਨ । ਇਸ ਲਈ ਉਨ੍ਹਾਂ ਨੂੰ ਈਮਾਨਦਾਰੀ ਅਤੇ ਨਿਰਪਖਤਾ ਨਾਲ ਸੇਵਾਵਾਂ ਦੀ ਉਮੀਦ ਨਹੀ ਕੀਤੀ ਜਾ ਸਕਦੀ । ਸੁਖਬੀਰ ਨੇ ਕਿਹਾ ਕਿ ਅਕਾਲੀ ਦਲ ਇਸ ਮੁਦੇ ਉੱਤੇ ਰਿਪੋਰਟ ਚੀਫ ਜਸਟਿਸ ਨੂੰ ਸੌਂਪੇਗਾ ਅਤੇ ਉਨ੍ਹਾਂ ਨੂੰ ਇਸ ਪ੍ਰਸਤਾਵ ਨੂੰ ਤੁਰੰਤ ਰੱਦ ਕਰਨ ਦਾ ਬੇਨਤੀ ਕਰਨਗੇ ।
ਉਨ੍ਹਾਂ ਨੇ ਕਿਹਾ ਕਿ ਅਸੀ ਕਿਸੇ ਵੀ ਵਿਅਕਤੀ ਨੂੰ ਸਿਰਫ ਇਸ ਆਧਾਰ ਉੱਤੇ ਲੋਕਪਾਲ ਨਹੀ ਬਣਾ ਸਕਦੇ , ਕਿਉ ਕਿ ਉਸ ਦੀ ਮੁਖ ਮੰਤਰੀ ਨਾਲ ਨਜਦੀਕੀ ਹੈ। ਪਰ ਪੰਜਾਬ ਸਰਕਾਰ ਨੇ ਹੁਣ ਜਸਟਿਸ ਮਹਿਤਾਬ ਸਿੰਘ ਗਿੱਲ ਨੂੰ ਪੰਜਾਬ ਦੇ ਨਵੇਂ ਲੋਕਪਾਲ ਵਜੋਂ ਨਿਯੁਕਤ ਕਰ ਦਿਤਾ ਹੈ। ਕਿਹਾ ਜਾ ਰਿਹਾ ਹੈ ਕੇ ਜਸਟਿਸ ਗਿਲ ਹੁਣ ਜਲਦੀ ਹੀ ਆਪਣਾ ਅਹੁਦਾ ਸੰਭਾਲਣ ਦੀ ਉਮੀਦ `ਚ ਹਨ। ਪਰ ਅਕਾਲੀ ਸਰਕਾਰ ਲਗਾਤਾਰ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੇ ਹਨ। ਸਾਰੇ ਅਕਾਲੀ ਲੀਡਰ ਕਾਫੀ ਰੋਸ਼ ਜਾਹਿਰ ਕਰ ਰਹੇ ਹਨ।