ਪੰਜਾਬ 'ਚ ਫਾਡੀ ਰਹਿਣ ਵਾਲਾ ਸੁਖਬੀਰ ਹੁਣ ਹਰਿਆਣੇ 'ਚ ਗੱਪਾਂ ਮਾਰਨ ਲੱਗਾ : ਧਰਮਸੋਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਜੰਗਲਾਤ ਮੰਤਰੀ  ਸਾਧੂ ਸਿੰਘ ਧਰਮਸੋਤ ਨੇ ਆਖਿਆ ਹੈ ਕਿ ਅਕਾਲੀ ਦਲ ਵੱਲੋਂ ਹਰਿਆਣਾ ਵਿਚ ਰੈਲੀ ਕਰਕੇ ਸੁਖਬੀਰ ਬਾਦਲ ਦਾ ਇਹ ਐਲਾਨ ਕੀਤੇ ਜਾਣਾ..............

Sadhu Singh Dharamsot

ਖੰਨਾ : ਪੰਜਾਬ ਦੇ ਜੰਗਲਾਤ ਮੰਤਰੀ  ਸਾਧੂ ਸਿੰਘ ਧਰਮਸੋਤ ਨੇ ਆਖਿਆ ਹੈ ਕਿ ਅਕਾਲੀ ਦਲ ਵੱਲੋਂ ਹਰਿਆਣਾ ਵਿਚ ਰੈਲੀ ਕਰਕੇ ਸੁਖਬੀਰ ਬਾਦਲ ਦਾ ਇਹ ਐਲਾਨ ਕੀਤੇ ਜਾਣਾ ਕਿ ਉਹ ਹਰਿਆਣਾ ਵਿਧਾਨ ਸਭਾ ਦੀਆਂ ਨੱਬੇ ਅਤੇ ਲੋਕ ਸਭਾ ਦੀਆਂ ਦਸ ਸੀਟਾਂ ਉਪਰ ਅਲੱਗ ਤੌਰ 'ਤੇ ਚੋਣ ਲੜੇਗਾ, ਹਾਸੋਹੀਣਾ ਤੇ ਬੇਤੁਕਾ ਹੋਣ ਤੋਂ ਇਲਾਵਾ ਇੱਕ ਵੱਡੀ ਗੱਪ ਹੈ। ਸ. ਧਰਮਸੋਤ ਨੇ ਸਵਾਲ ਕੀਤਾ ਕਿ ਪੰਜਾਬ ਵਿੱਚ  117 ਵਿੱਚੋਂ 94 ਸੀਟਾਂ ਤੇ ਚੋਣ ਲੜਨ ਵਾਲਾ ਅਕਾਲੀ ਦਲ ਹਰਿਆਣਾ ਵਿੱਚ 90 ਸੀਟਾਂ 'ਤੇ ਕਿਸ ਤਰ੍ਹਾਂ ਚੋਣ ਲੜ ਸਕਦਾ ਹੈ? ਇਹ ਗੱਪ ਨਹੀਂ ਤਾਂ ਹੋਰ ਕੀ ਹੈ? ਕਿਉਂਕਿ ਹਰਿਆਣੇ ਵਿੱਚ ਅਕਾਲੀ ਦਲ ਦਾ ਕੋਈ ਆਧਾਰ ਨਹੀਂ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਫਾਡੀ ਰਹਿਣ ਵਾਲਾ ਅਕਾਲੀ ਦਲ ਹੁਣ ਹਰਿਆਣੇ ਵਿੱਚ ਵੀ ਫਾਡੀ ਹੀ ਰਹੇਗਾ ਅਤੇ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਨੂੰ ਮੂੰਹ ਨਹੀਂ ਲਾਇਆ ਉਸੇ ਤਾਂ ਹਰਿਆਣੇ ਦੇ ਲੋਕ ਵੀ ਅਕਾਲੀ ਆਗੂਆਂ ਨੂੰ ਮੂੰਹ ਨਹੀਂ ਲਾਉਣਗੇ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਭਾਜਪਾ 'ਤੇ ਦਬਾਆ ਪਾਉਣ ਦੇ ਮਕਸਦ ਨਾਲ ਗੱਪਾਂ ਮਾਰ ਰਿਹਾ ਹੈ ਜਦਕਿ ਭਾਜਪਾ ਅਕਾਲੀ ਦਲ ਨੂੰ ਬੇਰਾਂ ਵੱਟੇ ਨਹੀ ਪੁੱਛਦੀ। ਉਨ੍ਹਾਂ  ਕਿਹਾ ਕਿ ਅਕਾਲੀ ਦਲ ਦੀ ਪੰਜਾਬ ਚ ਹੋਂਦ ਖਤਮ ਹੋਣ ਕਿਨਾਰੇ ਹੇ। ਇਸ ਲਈ ਸੁਖਬੀਰ ਅੱਕੀ ਪਲਾਹੀ ਹੱਥ ਪੈਰ ਮਾਰ ਰਿਹਾ ਹੈ।

Related Stories