ਇਕ ਕਿੱਲੋ ਹੈਰੋਇਨ ਸਮੇਤ ਦੋ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਪੈਸ਼ਲ ਟਾਸਕ ਫ਼ੋਰਸ ਵਲੋਂ ਨਸ਼ਾ ਤਸ਼ਕਰੀ ਵਿਰੁਧ ਚਲਾਈ ਗਈ ਮੁਹਿੰਮ ਤਹਿਤ ਐਸ.ਟੀ.ਐਫ., ਮੋਹਾਲੀ ਦੀ ਟੀਮ ਨੇ 3/5 ਚੌਕ, ਮੋਹਾਲੀ ਨੇੜੇ ਨਾਕਾਬੰਦੀ..................

Employees carrying out the accused after the hearing

ਐਸ.ਏ.ਐਸ. ਨਗਰ : ਸਪੈਸ਼ਲ ਟਾਸਕ ਫ਼ੋਰਸ ਵਲੋਂ ਨਸ਼ਾ ਤਸ਼ਕਰੀ ਵਿਰੁਧ ਚਲਾਈ ਗਈ ਮੁਹਿੰਮ ਤਹਿਤ ਐਸ.ਟੀ.ਐਫ., ਮੋਹਾਲੀ ਦੀ ਟੀਮ ਨੇ 3/5 ਚੌਕ, ਮੋਹਾਲੀ ਨੇੜੇ ਨਾਕਾਬੰਦੀ ਦੌਰਾਨ ਕਾਰ ਸਵਾਰ 01 ਵਿਦੇਸ਼ੀ ਨਾਗਰਿਕ ਡੇਵਿਡ ਬੋਆਕਾਇਆ ਅਤੇ ਅਮਨਿੰਦਰ ਸਿੰਘ ਉਰਫ ਬਿੱਲਾ ਨੂੰ 01 ਕਿਲੋਗ੍ਰਾਮ ਹੈਰੋਇਨ ਸਮੇਤ ਕਾਬੂ 
ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ, ਸਹਾਇਕ ਇੰਸਪੈਕਟਰ ਜਨਰਲ ਪੁਲਿਸ, ਐਸ.ਟੀ.ਐਫ਼., ਰੂਪਨਗਰ ਰੇਂਜ ਨੇ ਦਸਿਆ ਕਿ ਥਾਣਾ ਐਸ.ਟੀ.ਐਫ., ਫੇਜ਼-4, ਮੋਹਾਲੀ ਵਿਖੇ ਇਕ ਗੁਪਤ ਸੂਚਨਾ ਮਿਲੀ ਸੀ

ਕਿ ਡੇਵਿਡ ਬੋਆਕਾਇਆ ਹਾਲ ਵਾਸੀ ਵਿਕਾਸਪੁਰੀ ਨਵੀਂ ਦਿੱਲੀ ਅਤੇ ਅਮਨਿੰਦਰ ਸਿੰਘ ਉਰਫ ਬਿੱਲਾ ਵਾਸੀ ਪਿੰਡ ਮਜਾਰਾ ਸੋਨਾਲੀ, ਥਾਣਾ ਊਨਾ, ਜ਼ਿਲ੍ਹਾ ਊਨਾ, ਹਿਮਾਚਲ ਪ੍ਰਦੇਸ, ਦਿੱਲੀ ਤੋਂ ਕਾਰ ਨੰਬਰ ਐਚ.ਪੀ.-72-8683 ਮਾਰਕਾ ਸਵਿਫ਼ਟ ਵਿਚ ਹੈਰੋਇਨ ਲੈ ਕੇ ਆਏ ਹਨ ਅਤੇ ਚੰਡੀਗੜ੍ਹ• ਫ਼ਰਨੀਚਰ ਮਾਰਕੀਟ ਤੋਂ ਮੋਹਾਲੀ 3/5 ਚੌਕ ਵਲ ਆ ਰਹੇ ਹਨ। ਇਨ੍ਹਾਂ ਨੂੰ ਐਸ.ਆਈ. ਪਵਨ ਕੁਮਾਰ ਨੇ ਸਮੇਤ ਪੁਲਿਸ ਪਾਰਟੀ ਕਾਬੂ ਕੀਤਾ, ਜਿਨ੍ਹਾਂ ਦੀ ਕਾਰ ਦੀ ਤਲਾਸ਼ੀ ਲੈਣ 'ਤੇ ਇਕ ਕਿੱਲੋ ਹੈਰੋਇਨ ਬਰਾਮਦ ਹੋਈ। 

ਡੇਵਿਡ ਨੇ ਮੁੱਢਲੀ ਪੁੱਛ-ਪੜਤਾਲ ਦੌਰਾਨ ਦਸਿਆ ਕਿ ਉਹ ਦੱਖਣੀ ਅਫ਼ਰੀਕਾ ਦਾ ਰਹਿਣ ਵਾਲਾ ਹੈ ਅਤੇ ਉਹ 12-5-2018 ਨੂੰ ਟੂਰਿਸਟ ਵੀਜ਼ੇ ਤੇ ਭਾਰਤ ਆਇਆ ਸੀ, ਜੋ ਕਿ ਦਿੱਲੀ ਵਿਕਾਸਪੁਰੀ ਵਿਖੇ ਰਹਿੰਦਾ ਹੈ, ਪ੍ਰੰਤੂ ਉਹ ਲਾਲਚ ਵਸ ਪੈ ਕੇ ਮਾੜੀ ਸੰਗਤ ਵਿਚ ਪੈਣ ਕਰ ਕੇ ਹੈਰੋਇਨ ਦੀ ਸਪਲਾਈ ਕਰਨ ਲੱਗ ਪਿਆ ਸੀ। ਕਲ ਮਿਤੀ 19-08-2018 ਨੂੰ ਅਪਣੇ ਦੋਸਤ ਅਮਨਿੰਦਰ ਸਿੰਘ ਉਰਫ਼ ਬਿੱਲਾ ਨਾਲ ਹੈਰੋਇਨ ਸਪਲਾਈ ਕਰਨ ਲਈ ਚੰਡੀਗੜ੍ਹ-ਮੋਹਾਲੀ ਵਿਖੇ ਆਇਆ ਸੀ। ਅਮਨਿੰਦਰ ਸਿੰਘ ਉਰਫ਼ ਬਿੱਲਾ ਨੇ ਪੁਛਗਿਛ ਦੌਰਾਨ ਦੱਸਿਆ ਕਿ ਉਹ ਹਿਮਾਚਲ ਪ੍ਰਦੇਸ ਪਿੰਡ ਮਜਾਰਾ ਸੋਨਾਲੀ ਜ਼ਿਲ੍ਹਾ ਊਨਾ ਦਾ ਰਹਿਣ ਵਾਲਾ ਹੈ ਤੇ 11ਵੀਂ ਪਾਸ ਹੈ,

ਜੋ ਪਿਛਲੇ 8 ਮਹੀਨੇ ਤੋਂ ਹੈਰੋਇਨ ਦਾ ਨਸ਼ਾ ਕਰਨ ਅਤੇ ਵੇਚਣ ਦਾ ਆਦੀ ਹੈ ਅਤੇ ਦਿੱਲੀ ਤੋਂ ਹੈਰੋਇਨ ਲਿਆ ਕੇ ਵੇਚਦਾ ਹੈ, ਜਿਸ ਨਾਲ ਉਸ ਨੂੰ ਕਾਫ਼ੀ ਪੈਸੇ ਬਚ ਜਾਂਦੇ ਹਨ। ਇਸ ਨਾਲ ਉਹ ਅਪਣਾ ਗੁਜਾਰਾ ਵੀ ਚਲਾ ਲੈਂਦਾ ਸੀ। ਦੋਵੇਂ ਮੁਲਜ਼ਮ ਇਹ ਹੈਰੋਇਨ ਇਕ ਜੌਹਨ ਨਾਮ ਦੇ ਨਾਈਜੀਰੀਅਨ ਤੋਂ ਲੈ ਕੇ ਆਏ ਸਨ। ਇਨ੍ਹਾਂ ਵਿਰੁਧ ਮੁਕੱਦਮਾ ਨੰਬਰ 41 ਮਿਤੀ 19-08-2018 ਅ/ਧ 21, 29-61-85 ਐਨਡੀਪੀਐਸ ਐਕਟ, 14 ਫਾਰਨਰ ਐਕਟ 1946, ਥਾਣਾ ਐਸ.ਟੀ.ਐਫ., ਫੇਜ਼-4, ਮੋਹਾਲੀ ਦਰਜ ਰਜਿਸਟਰ ਕੀਤਾ ਹੈ ਤੇ ਇਸ ਸਬੰਧੀ ਹੋਰ ਜਾਂਚ ਕੀਤੀ ਜਾ ਰਹੀ ਹੈ।