ਇੱਕ ਵਾਰ ਫਿਰ ਹੋਇਆ ਗੁਰਬਾਣੀ ਦੀਆਂ ਤੁਕਾਂ ਦਾ ਗ਼ਲਤ ਉਚਾਰਣ

ਏਜੰਸੀ

ਖ਼ਬਰਾਂ, ਪੰਜਾਬ

ਗੁਰਬਾਣੀ ਦੀਆਂ ਪਵਿੱਤਰ ਤੁਕਾਂ ਜੋ ਕਿ ਕੋਈ ਨਾ ਕੋਈ ਸਿਆਸਤਦਾਨ, ਬੁਲਾਰਾ ਜਾਂ ਕੋਈ ਕਿਸੇ ਜਥੇਬੰਦੀ ਦਾ ਆਗੂ ਆਪਣੇ ਭਾਸ਼ਣ ਵਿੱਚ.

Once again the incorrect pronunciation of the Gurbani

ਨਾਭਾ : ਗੁਰਬਾਣੀ ਦੀਆਂ ਪਵਿੱਤਰ ਤੁਕਾਂ ਜੋ ਕਿ ਕੋਈ ਨਾ ਕੋਈ ਸਿਆਸਤਦਾਨ, ਬੁਲਾਰਾ ਜਾਂ ਕੋਈ ਕਿਸੇ ਜਥੇਬੰਦੀ ਦਾ ਆਗੂ ਆਪਣੇ ਭਾਸ਼ਣ ਵਿੱਚ ਬੋਲਦਾ ਅਤੇ ਉਨ੍ਹਾਂ ਦਾ ਗ਼ਲਤ ਉਚਾਰਣ ਕਰਦਾ। ਇਸ ਤਰਾਂ ਦੀਆਂ ਵੀਡੀਓਜ਼ ਤੁਸੀ ਕਈ ਵਾਰ ਪਹਿਲਾਂ ਵੀ ਦੇਖ ਚੁੱਕੇ ਹੋ। ਹੁਣ ਅਜਿਹੀ ਇੱਕ ਵੀਡੀਓ ਹੋਰ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਸਿੱਖ ਆਗੂ ਬਾਣੀ ਦੀ ਤੁਕ 'ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ' ਬੋਲਣ ਲੱਗੇ ਕੁਝ ਹੋਰ ਹੀ ਬੋਲ ਗਏ। 

ਦੱਸ ਦਸੀਏ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੇ ਬਾਜ਼ੀਗਰ ਬਰਾਦਰੀ ਦੇ ਸੂਬਾ ਪ੍ਰਧਾਨ ਮੱਖਣ ਸਿੰਘ ਲਾਲਕਾ ਹਨ, ਜੋ ਕਿ ਨਾਭਾ ਵਿਖੇ ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਵਿਚ ਸ਼ਾਮਿਲ ਹੋਏ ਸਨ। ਜਿਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਬਾਣੀ ਦੀ ਤੁਕ ਉਚਾਰਨ ਲੱਗੇ ਬੁੱਲ ਹੀ ਕੰਬ ਗਏ ਅਤੇ ਕੁਝ ਹੋਰ ਹੀ ਬੋਲ ਗਏ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਕਈ ਹੋਰ ਮੈਂਬਰ ਵੀ ਮੌਜੂਦਾ ਸਨ।

ਸ਼ਾਇਦ ਜਿਨ੍ਹਾਂ ਵਲੋਂ ਇਸ ਪਲ ਉੱਤੇ ਧਿਆਨ ਨਹੀਂ ਦਿੱਤਾ ਗਿਆ। ਦੱਸ ਦਈਏ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਜਦੋਂ ਅਕਾਲੀ ਦਲ ਦੇ ਆਗੂ ਜਾਂ ਨੁਮਾਇੰਦਿਆਂ ਵਲੋਂ ਗੁਰਬਾਣੀ ਤੁਕਾਂ ਦਾ ਗ਼ਲਤ ਉਚਾਰਨ ਕੀਤਾ ਗਿਆ ਹੋਵੇ। ਇਸ ਤੋਂ ਪਹਿਲਾਂ ਸੁਖਬੀਰ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਅਜਿਹਾ ਕਰ ਚੁੱਕੇ ਹਨ ਅਤੇ ਇਸ ਤੋਂ ਬਾਅਦ ਮਾਫੀ ਵੀ ਮੰਗ ਚੁੱਕੇ ਹਨ। ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਤੇ SGPC ਵਲੋਂ ਕੀ ਕਦਮ ਚੁੱਕਿਆ ਜਾਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।