ਸੁੱਚਾ ਸਿੰਘ ਲੰਗਾਹ ਵਰਗੇ ਬੰਦੇ ਨੂੰ ਮਾਫ਼ੀ ਦੇਣਾ ਨਹੀਂ ਬਣਦਾ"

ਏਜੰਸੀ

ਖ਼ਬਰਾਂ, ਪੰਜਾਬ

ਅਕਾਲ ਤਖ਼ਤ ਸਾਹਿਬ ਗੁਰਦਸਪੁਰ ਤੋਂ ਪਹੁੰਚਿਆ ਸਿੱਖ ਜੱਥਾ

Akal Takht Sahib

ਅੰਮ੍ਰਿਤਸਰ: ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਮੁਆਫੀ ਮਾਮਲੇ ਤੇ ਇਕ ਵਾਰ ਫਿਰ ਗੁਰਦਾਸਪੁਰ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿੱਚ ਜਥੇਦਾਰਾਂ ਦੀ ਮੀਟਿੰਗ ਦੌਰਾਨ ਮੰਗ ਕੀਤੀ ਕਿ ਸੁੱਚਾ ਸਿੰਘ ਲੰਗਾਹ ਨੂੰ ਕਿਸੇ ਵੀ ਕੀਮਤ ਤੇ ਮੁਆਫ ਨਹੀਂ ਕੀਤਾ ਜਾਣਾ ਚਾਹੀਦਾ।

ਭਾਈ ਲਖਵਿੰਦਰ ਸਿੰਘ ਦਮਦਮੀ ਟਕਸਾਲ ਅਤੇ ਇੰਦਰਜੀਤ ਸਿੰਘ ਬਾਗੀ ਦੀ ਅਗਵਾਈ ਵਿੱਚ ਪਹੁੰਚੇ ਗੁਰਦਾਸਪੁਰ ਵਾਸੀਆਂ ਨੇ ਕਿਹਾ ਕਿ ਸੁੱਚਾ ਸਿੰਘ ਲੰਗਾਹ ਗੁਰਮਤਿ ਤੋਂ ਉਲਟ ਕਾਰਜ ਕਰ ਰਿਹਾ ਹੈ ਅਤੇ ਇਹ ਦੂਜਾ ਰਾਮ ਰਹੀਮ ਹੈ ਇਸ ਨੂੰ ਮਾਫੀ ਦੇਣਾ ਸਰਾਸਰ ਗ਼ਲਤ ਹੈ। ਉਹਨਾਂ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਪਹਿਲਾਂ ਰਾਮ ਰਹੀਮ ਨੂੰ ਬਿਨਾਂ ਮੰਗੇ ਹੀ ਮੁਆਫੀ ਦਿੱਤੀ ਗਈ ਸੀ।

ਇਸ ਤਰ੍ਹਾਂ ਸੁੱਚਾ ਸਿੰਘ ਲੰਗਾਹ ਜਿਸ ਤੇ ਬਲਾਤਕਾਰ ਦਾ ਪਰਚਾ ਦਰਜ ਹੋਇਆ ਸੀ ਤੇ ਅਕਾਲ ਤਖ਼ਤ ਸਾਹਿਬ ਤੋਂ ਉਸ ਨੂੰ ਪੰਥ ਵਿਚੋਂ ਛੇਕਿਆ ਵੀ ਗਿਆ ਸੀ। ਨਾਲ ਹੀ ਕੌਮ ਵੱਲੋਂ ਉਸ ਨੂੰ ਕਾਰਾਂ ਵਿਹਾਰਾਂ ਵਿਚੋਂ ਛੇਕ ਦਿੱਤਾ ਗਿਆ ਸੀ। ਜੋ ਸ਼੍ਰੋਮਣੀ ਕਮੇਟੀ ਦੇ ਮੈਂਬਰ ਹਨ ਉਹਨਾਂ ਤੇ ਵੀ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਹ ਥਾਂ ਥਾਂ ਤੇ ਜਲਸੇ ਕੱਢ ਰਿਹਾ ਹੈ। ਜੋ ਅਕਾਲ ਤਖ਼ਤ ਸਾਹਿਬ ਦੀ ਬੇਅਦਬੀ ਕਰ ਰਿਹਾ ਹੈ ਉਹ ਮੁਆਫ਼ੀ ਲਾਇਕ ਹੈ ਹੀ ਨਹੀਂ।

ਦੱਸ ਦਈਏ ਕਿ ਅਕਾਲ ਤਖ਼ਤ ਸਾਹਿਬ ਤੋਂ ਸੁਚਾ ਸਿੰਘ ਲੰਗਾਹ ਨੇ ਮਾਫੀ ਲੈਣ ਲਈ ਪੱਤਰ ਲਿਖਿਆ ਸੀ ਜਿਸ ਉੱਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਇੱਕ ਕਮੇਟੀ ਬਣਾਕੇ ਜਾਂਚ ਕਰਨ ਦੀ ਗੱਲ ਆਖੀ ਸੀ ਅਤੇ ਬੈਠਕ ਤੋਂ ਬਾਅਦ ਮਾਫੀ ਦੇਣ ਬਾਰੇ ਵਿਚਾਰ ਕਰਨਾ ਸੀ ਪਰ ਹਾਲੇ ਅਜਿਹਾ ਕੁਝ ਸਾਹਮਣੇ ਨਹੀ ਆਇਆ। ਹੁਣ ਗੁਰਦਸਪੁਰ ਤੋਂ ਇਸ ਸਿੱਖ ਜੱਥੇ ਨੇ ਲੰਗਾਹ ਨੂੰ ਮਾਫੀ ਨਾ ਦੇਣ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਅਪੀਲ ਕੀਤੀ ਹੈ। ਦੇਖਣਾ ਹੋਵੇਗਾ ਕਿ ਇਸ ਅਪੀਲ ਤੇ ਅਕਾਲ ਤਖ਼ਤ ਵਲੋਂ ਕੀ ਪ੍ਰਤੀਕਿਰਿਆ ਦਿੱਤੀ ਜਾਂਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।