ਬਰਗਾੜੀ ਮੋਰਚੇ 'ਤੇ ਤੁਰੰਤ ਪਾਬੰਦੀ ਲਗਾਏ ਸਰਕਾਰ : ਸ਼ਿਵ ਸੈਨਾ ਆਗੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਲ ਇੰਡੀਆ ਸ਼ਿਵਸੈਨਾ ਦੇ ਸੰਗਠਨ ਪ੍ਰਧਾਨ ਰਾਮੇਸ਼ ਕੁਮਾਰ ਦਾ ਕਹਿਣੈ ਕਿ ਖ਼ਾਲਿਸਤਾਨੀ ਸਮਰਥਕਾਂ ਵਲੋਂ ਪੰਜਾਬ ਦਾ ਮਾਹੌਲ ਖ਼ਰਾਬ ਕੀਤਾ ਜਾ ਰਿਹਾ ਹੈ...

bargadie morcha

ਚੰਡੀਗੜ੍ਹ (ਸ.ਸ.ਸ) : ਆਲ ਇੰਡੀਆ ਸ਼ਿਵਸੈਨਾ ਦੇ ਸੰਗਠਨ ਪ੍ਰਧਾਨ ਰਾਮੇਸ਼ ਕੁਮਾਰ ਦਾ ਕਹਿਣੈ ਕਿ ਖ਼ਾਲਿਸਤਾਨੀ ਸਮਰਥਕਾਂ ਵਲੋਂ ਪੰਜਾਬ ਦਾ ਮਾਹੌਲ ਖ਼ਰਾਬ ਕੀਤਾ ਜਾ ਰਿਹਾ ਹੈ ਕਿਉਂਕਿ ਖ਼ਾਲਿਸਤਾਨੀ ਸਮਰਥਕ ਇਕੱਠੇ ਹੋ ਕੇ ਭੜਕਾਊ ਤਕਰੀਰਾਂ ਰਾਹੀਂ ਲੋਕਾਂ ਨੂੰ ਗੁਮਰਾਹ ਕਰਨ ਵਿਚ ਲੱਗੇ ਹੋਏ, ਜਿਸ ਕਾਰਨ ਨੌਜਵਾਨਾਂ ਦਾ ਝੁਕਾਅ ਖ਼ਾਲਿਸਤਾਨ ਵੱਲ ਕੀਤਾ ਜਾ ਰਿਹਾ ਉੁਨ੍ਹਾਂ ਇਹ ਵੀ ਆਖਿਆ ਕਿ  ਪੰਜਾਬ ਸਰਕਾਰ ਨੂੰ ਬਰਗਾੜੀ ਮੋਰਚੇ 'ਤੇ ਤੁਰਤ ਪਾਬੰਦੀ ਲਗਾਉਣੀ ਚਾਹੀਦੀ ਹੈ। ਜ਼ਿਕਰਯੋਗ ਹੈ।

ਕਿ ਇਸ ਤੋਂ ਪਹਿਲਾਂ ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਬਰਗਾੜੀ ਮੋਰਚੇ ਦੇ ਆਗੂਆਂ 'ਤੇ ਨਿਸ਼ਾਨਾ ਸਾਧ ਚੁੱਕੇ ਹਨ। ਪਰ ਹੁਣ ਸ਼ਿਵ ਸੈਨਾ ਦੇ ਆਗੂ ਵਲੋਂ ਵੀ ਬਰਗਾੜੀ ਮੋਰਚੇ ਵਿਰੁਧ ਬਿਆਨਬਾਜ਼ੀ ਕੀਤੀ ਗਈ ਹੈ। ਦਸ ਦਈਏ ਕਿ ਬਰਗਾੜੀ ਇਨਸਾਫ਼ ਮੋਰਚਾ ਬਰਗਾੜੀ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਲਗਾਇਆ ਗਿਆ ਹੈ। ਜਿਸ ਨਾਲ ਵੱਡੀ ਗਿਣਤੀ ਵਿਚ ਪੰਜਾਬ ਦੇ ਸਿੱਖ ਜੁੜੇ ਹੋਏ ਹਨ।

7 ਅਕਤੂਬਰ ਨੂੰ ਬਰਗਾੜੀ ਵਿਖੇ ਹੋਏ ਵਿਸ਼ਾਲ ਇਕੱਠ ਇਸ ਦਾ ਸਬੂਤ ਹੈ।  ਹੁਣ ਜਦੋਂ ਸ਼ਿਵ ਸੈਨਾ ਆਗੂ ਨੇ ਬਰਗਾੜੀ ਮੋਰਚੇ ਵਿਰੁਧ ਬਿਆਨਬਾਜ਼ੀ ਕੀਤੀ ਹੈ ਤਾਂ ਦੇਖਣਾ ਹੋਵੇਗਾ ਕਿ ਸਿੱਖ ਆਗੂ ਇਸ 'ਤੇ ਕੀ ਪ੍ਰਤੀਕਿਰਿਆ ਦਿੰਦੇ ਹਨ???

Related Stories