ਰਣਜੀਤ ਸਿੰਘ ਬ੍ਰਹਮਪੁਰਾ ਨੇ ਖਹਿਰਾ ਨਾਲ ਗਠਜੋੜ ਕਰਨ ਦੀ ਭਰੀ ਹਾਮੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਪਣੀਆਂ ਪਾਰਟੀਆਂ ਤੋਂ ਬਾਗੀ ਹੋਏ ਸਿਆਸਤਦਾਨ ਇਕੱਠੇ ਹੋਣ ਦੀਆਂ ਵਿਚਾਰਾਂ ਬਣਾ ਰਹੇ ਹਨ ਅਤੇ ਮੌਜੂਦਾ ਪਾਰਟੀਆਂ ਨੂੰ ਸੂਬੇ ਚੋਂ ਖਦੇੜ ਕੇ ਪੰਜਾਬ ਦੀ...

Sukhpal Khaira with Ranjit singh Brahmpura

ਅੰਮ੍ਰਿਤਸਰ (ਭਾਸ਼ਾ) : ਆਪਣੀਆਂ ਪਾਰਟੀਆਂ ਤੋਂ ਬਾਗੀ ਹੋਏ ਸਿਆਸਤਦਾਨ ਇਕੱਠੇ ਹੋਣ ਦੀਆਂ ਵਿਚਾਰਾਂ ਬਣਾ ਰਹੇ ਹਨ ਅਤੇ ਮੌਜੂਦਾ ਪਾਰਟੀਆਂ ਨੂੰ ਸੂਬੇ ਚੋਂ ਖਦੇੜ ਕੇ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਣਾ ਚਾਹੁੰਦੇ ਹਨ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਆਗੂ ਆਮ ਆਦਮੀ ਪਾਰਟੀ ਦੇ ਬਾਗੀਆਂ ਵੱਲੋਂ ਬਣਾਏ ਗਏ ਪੰਜਾਬ ਡੈਮੋਕ੍ਰੇਟਿਕ ਫਰੰਟ ਨਾਲ ਹੱਥ ਮਿਲਾਉਣ ਦੀ ਤਿਆਰੀ ਖਿੱਚ ਰਹੇ ਹਨ। ਸੁਖਪਾਲ ਖਹਿਰਾ ਵੱਲੋਂ ਫਰੰਟ ਵਿੱਚ ਸ਼ਾਮਲ ਹੋਣ ਦੇ ਸੱਦੇ ਦਾ ਜਵਾਬ ਦਿੰਦੇ ਹੋਏ ਰਣਜੀਤ ਸਿੰਘ ਬ੍ਰਹਮਪੁਰਾ ਨੇ ਹਾਂ ਪੱਖੀ ਹੁੰਗਾਰਾ ਭਰਿਆ ਹੈ।

ਬ੍ਰਹਮਪੁਰਾ ਨੇ ਕਿਹਾ ਕਿ ਉਨ੍ਹਾਂ ਦਾ ਗਠਜੋੜ ਹਮਖਿਆਲੀ ਪਾਰਟੀਆਂ ਨਾਲ ਹੋ ਸਕਦਾ ਹੈ ਅਤੇ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਉਹ ਇਕੱਠੇ ਹੋ ਕੇ ਲੋਕ ਸਭ ਚੋਣਾਂ ਲੜਨ। ਅਕਾਲੀ ਦਲ ਟਕਸਾਲੀ ਦੇ ਗਠਨ ਤੋਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਨਾਲ ਹੋਈ ਮੀਟਿੰਗ ਬਾਰੇ ਬੋਲਦੇ ਹੋਏ ਬ੍ਰਹਮਪੁਰਾ ਨੇ ਦੱਸਿਆ ਕਿ ਪੰਜਾਬ ਦੇ ਭਵਿੱਖ ਸੰਬੰਧੀ ਉਨ੍ਹਾਂ ਵਿਚ ਚਰਚਾ ਹੋ ਚੁੱਕੀ ਹੈ। ਬ੍ਰਹਮਪੁਰਾ ਨੇ ਇੱਕ ਹੋਰ ਗੱਲ ਸਪੱਸ਼ਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਡੈਮੋਕ੍ਰੇਟਿਕ ਫਰੰਟ ਨਾਲ ਗਠਜੋੜ ਤਾਂ ਕਰ ਸਕਦੀ ਹੈ

ਪਰ ਇਹ ਕਿਸੇ ਹੋਰ ਫਰੰਟ ਵਿੱਚ ਸ਼ਾਮਲ ਨਹੀਂ ਹੋ ਸਕਦੀ ਕਿਉਂਕਿ ਉਨ੍ਹਾਂ ਦੀ ਪਾਰਟੀ ਸੌ ਸਾਲ ਪੁਰਾਣੀ ਹੈ ਤੇ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਬੇਸ਼ੱਕ ਰਣਜੀਤ ਸਿੰਘ ਬ੍ਰਹਮਪੁਰਾ ਨੇ ਸੁਖਪਾਲ ਖਹਿਰਾ ਨਾਲ ਮਿਲ ਕੇ ਚੋਣਾਂ ਲੜਨ ਦੀ ਗੱਲ ਆਖ ਦਿੱਤੀ ਹੈ ਪਰ ਅਜੇ ਉਨ੍ਹਾਂ ਵੱਲੋਂ ਆਪਣੇ ਉਮੀਦਵਾਰਾਂ ਦਾ ਕੋਈ ਐਲਾਨ ਨਹੀਂ ਕੀਤਾ ਗਿਆ।

Related Stories