1883 ਕਲਰਕ ਟੈਸਟ ਪਾਸ ਯੂਨੀਅਨ ਵਲੋਂ ਚੀਮਾ ਨਾਲ ਮੁਲਾਕਾਤ, ਨਿਯੁਕਤੀ ਪੱਤਰ ਦਿਵਾਉਣ ਦੀ ਕੀਤੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

1883 ਕਲਰਕ ਟੈਸਟ ਪਾਸ ਯੂਨੀਅਨ ਦੇ ਨੁਮਾਇੰਦਿਆਂ ਨੇ ਅੱਜ ਚੰਡੀਗੜ੍ਹ ਵਿਖੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੇ ਰਿਹਾਇਸ਼...

Clerk Test Pass Union

ਚੰਡੀਗੜ੍ਹ : 1883 ਕਲਰਕ ਟੈਸਟ ਪਾਸ ਯੂਨੀਅਨ ਦੇ ਨੁਮਾਇੰਦਿਆਂ ਨੇ ਅੱਜ ਚੰਡੀਗੜ੍ਹ ਵਿਖੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੇ ਰਿਹਾਇਸ਼ ਵਿਖੇ ਮੁਲਾਕਾਤ ਕਰਕੇ ਮਈ 2018 ਤੋਂ ਲਟਕਦੀਆਂ ਆ ਰਹੀਆਂ ਨਿਯੁਕਤੀਆਂ ਨੂੰ ਸਰਕਾਰ ਪਾਸੋਂ ਜਲਦ ਸੰਪੂਰਨ ਕਰਵਾਉਣ ਦੀ ਮੰਗ ਕੀਤੀ। ਵਫ਼ਦ ਦੇ ਮੈਂਬਰਾਂ ਨੇ ਦੱਸਿਆ ਕਿ ਸਰਕਾਰ ਵਲੋਂ ਮਈ 2018 ਵਿਚ ਭਰਤੀ ਪ੍ਰਕਿਰਿਆ ਕਰ ਲਈ ਸੀ ਪ੍ਰੰਤੂ ਅਜੇ ਤੱਕ ਉਨ੍ਹਾਂ ਦੀ ਭਰਤੀ ਮੁਕੰਮਲ ਨਹੀਂ ਹੋਈ ਹੈ ਜਿਸ ਕਾਰਨ ਉਨਾਂ ਦਾ ਭਵਿੱਖ ਵਿਚ ਵਿਚਾਲੇ ਅਟਕਿਆ ਹੋਇਆ ਹੈ।

ਵਫ਼ਦ ਨੂੰ ਵਿਸ਼ਵਾਸ ਦੁਆਉਂਦਿਆਂ ਚੀਮਾ ਨੇ ਕਿਹਾ ਕਿ ਉਹ ਇਸ ਸਬੰਧੀ ਪੰਜਾਬ ਸਰਕਾਰ ਦੇ ਸਬੰਧਿਤ ਅਧਿਕਾਰੀਆਂ ਅਤੇ ਮੰਤਰੀ ਨਾਲ ਗੱਲ ਕਰਕੇ ਇਸ ਮੁੱਦੇ ਨੂੰ ਜਲਦ ਹੱਲ ਕਰਵਾਉਣਗੇ। ਚੀਮਾ ਨੇ ਕਿਹਾ ਕਿ ਸਰਕਾਰ ਦੁਆਰਾ ਸੂਬੇ ਦੇ ਨੌਜਵਾਨਾਂ ਨਾਲ ਰੋਜ਼ਗਾਰ ਦੇ ਨਾਮ ਤੇ ਕੀਤਾ ਜਾ ਰਿਹਾ ਧੱਕਾ ਗਲਤ ਹੈ। ਉਨਾਂ ਮੰਗ ਕੀਤੀ ਕਿ ਸਰਕਾਰ ਇਹਨਾਂ ਉਮੀਦਵਾਰਾਂ ਦੀ ਮੰਗ ਉਤੇ ਅਮਲ ਕਰਦਿਆਂ ਜਲਦ ਤੋਂ ਜਲਦ ਨਿਯੁਕਤੀ ਪੱਤਰ ਦੇਵੇ ਤਾਂ ਜੋ 2019 ਦੀਆਂ ਲੋਕ ਸਭਾ ਚੋਣਾਂ ਦੇ ਚੋਣ ਜਾਬਤੇ ਤੋਂ ਪਹਿਲਾਂ ਇਸ ਪ੍ਰਕਿਰਿਆ ਨੂੰ ਪੂਰਾ ਕੀਤਾ ਜਾ ਸਕੇ।