ਜੇਬੀਟੀ ਪ੍ਰੀਖਿਆ ਮਿਤੀ ਦਾ ਹੋਇਆ ਐਲਾਨ, ਪੜ੍ਹੋ ਪੂਰੀ ਖ਼ਬਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੂਨੀਅਰ ਬੇਸਿਕ ਟੀਚਰਸ (ਜੇਬੀਟੀ) ਦੇ 418 ਅਹੁਦਿਆਂ ਲਈ ਲਿਖਤੀ ਪ੍ਰੀਖਿਆ 27 ਜਨਵਰੀ ਨੂੰ ਹੋਵੇਗੀ। ਇਸ ਦੇ ਲਈ 43 ਪ੍ਰੀਖਿਆ ਕੇਂਦਰ...

Written Examination Of JBT

ਚੰਡੀਗੜ੍ਹ : ਜੂਨੀਅਰ ਬੇਸਿਕ ਟੀਚਰਸ (ਜੇਬੀਟੀ) ਦੇ 418 ਅਹੁਦਿਆਂ ਲਈ ਲਿਖਤੀ ਪ੍ਰੀਖਿਆ 27 ਜਨਵਰੀ ਨੂੰ ਹੋਵੇਗੀ। ਇਸ ਦੇ ਲਈ 43 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਪ੍ਰੀਖਿਆ ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਵੇਗੀ। ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੀਕਲ ਟੀਚਰਸ ਟ੍ਰੇਨਿੰਗ ਐਂਡ ਰਿਸਰਚ (ਐਨਆਈਟੀਟੀਟੀਆਰ) ਸਰਵ ਸਿੱਖਿਆ ਦੇ ਤਹਿਤ ਸੰਚਾਲਿਤ ਕੀਤੀ ਜਾਣ ਵਾਲੀ ਇਸ ਪ੍ਰੀਖਿਆ ਵਿਚ 21,578 ਉਮੀਦਵਾਰ ਹਿੱਸਾ ਲੈਣਗੇ।

ਚੰਡੀਗੜ੍ਹ ਪ੍ਰਸ਼ਾਸਨ ਨੇ 18 ਆਈਏਐਸ, ਐਚਸੀਐਸ ਅਤੇ ਪੀਸੀਐਸ ਅਧਿਕਾਰੀਆਂ ਨੂੰ ਸੁਤੰਤਰ ਸੁਪਰਵਾਈਜ਼ਰ ਨਿਯੁਕਤ ਕੀਤਾ ਹੈ। ਇਨ੍ਹਾਂ ਅਧਿਕਾਰੀਆਂ ਦੀ ਇਕ ਬੈਠਕ ਸੋਮਵਾਰ ਨੂੰ ਸਕੱਤਰੇਤ ਵਿਚ ਐਜੂਕੇਸ਼ਨ ਸੈਕਰੇਟਰੀ ਬੀਐਲ ਸ਼ਰਮਾ ਦੀ ਪ੍ਰਧਾਨਗੀ ਵਿਚ ਕੀਤੀ ਗਈ। ਬੈਠਕ ਦੇ ਦੌਰਾਨ ਇਹ ਦੱਸਿਆ ਗਿਆ ਕਿ ਨਿਰਪੱਖ ਪ੍ਰੀਖਿਆ ਲਈ ਠੋਸ ਕਦਮ ਚੁੱਕੇ ਜਾਣਗੇ। ਪਰੀਖਿਆ ਦੇ ਦੌਰਾਨ ਕੋਈ ਮੋਬਾਇਲ ਦਾ ਪ੍ਰਯੋਗ ਨਾ ਹੋਵੇ ਇਸ ਦੇ ਲਈ ਜੈਮਰ ਦੀ ਵਰਤੋ ਕੀਤੀ ਜਾਵੇਗੀ।

ਪ੍ਰੀਖਿਆ ਲਈ ਵੀਡੀਓਗ੍ਰਾਫ਼ੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾਵੇਗੀ। ਪੁਲਿਸ ਵਲੋਂ ਬਾਡੀ ਸਰਚਿੰਗ ਕੀਤਾ ਜਾਵੇਗਾ ਅਤੇ ਕਿਸੇ ਵੀ ਉਮੀਦਵਾਰ ਨੂੰ ਮੋਬਾਇਲ, ਬਲੂਟੂਥ, ਪੈਨ ਡਰਾਈਵ, ਵਾਚ ਜਾਂ ਕਿਸੇ ਹੋਰ ਇਲੈਕਟ੍ਰਾਨਿਕ ਗੈਜੇਟ ਨੂੰ ਨਾਲ ਲਿਜਾਣ ਦੀ ਆਗਿਆ ਨਹੀਂ ਹੋਵੇਗੀ। ਸਾਰੇ ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰਾਂ ਵਿਚ ਹੀ ਬਾਲ ਪੈੱਨ ਦਿਤੇ ਜਾਣਗੇ ਨਾਲ ਹੀ ਸਾਰੇ ਪ੍ਰੀਖਿਆ ਕੇਂਦਰਾਂ ਵਿਚ ਵਾਲ ਕਲਾਕ ਉਪਲੱਬਧ ਹੋਣਗੇ।

ਉਮੀਦਵਾਰਾਂ ਨੂੰ ਪ੍ਰੀਖਿਆ ਸ਼ੁਰੂ ਹੋਣ ਤੋਂ 1 ਘੰਟਾ ਪਹਿਲਾਂ ਪ੍ਰੀਖਿਆ ਕੇਂਦਰ ‘ਤੇ ਰਿਪੋਰਟ ਕਰਨਾ ਹੋਵੇਗਾ ਅਤੇ 10:30 ਵਜੇ ਤੋਂ ਬਾਅਦ ਕਿਸੇ ਵੀ ਉਮੀਦਵਾਰ ਨੂੰ ਅੰਦਰ ਜਾਣ ਦੀ ਆਗਿਆ ਨਹੀਂ ਦਿਤੀ ਜਾਵੇਗੀ।